Nabaz-e-punjab.com

ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੋਹੀਆਲ ਸਭਾ ਮੁਹਾਲੀ ਦਾ ਮਿਲਣ ਮੇਲਾ ਯਾਦਗਾਰੀ ਹੋ ਨਿੱਬੜਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਦਸੰਬਰ:
ਮੋਹੀਆਲ ਸਭਾ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਫੇਜ਼-2 ਸਥਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਵਿੱਚ ਮੋਹੀਆਲ ਮਿਲਣ ਮੇਲੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਅਤੇ ਐਸਪੀ (ਸੇਵਾਮੁਕਤ) ਵੀ.ਕੇ. ਵੈਦ ਦੀ ਦੇਖ-ਰੇਖ ਵਿੱਚ ਅਯੋਜਿਤ ਇਸ ਸਮਾਗਮ ਵਿੱਚ ਪੰਜਾਬ ਅਤੇ ਹਰਿਆਣਾ ਸਮੇਤ ਟਰਾਈਸਿਟੀ ਦੇ ਮੋਹੀਆਲ ਸਭਾ ਦੇ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਮਿਲਣ ਮੇਲੇ ਵਿੱਚ ਪੰਜਾਬ ਦੇ ਸਾਬਕਾ ਰਾਜਪਾਲ ਬੀਕੇਐਨ ਛਿੱਬਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂਕਿ ਪ੍ਰਧਾਨਗੀ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤੀ। ਇਸ ਮੌਕੇ ਮੋਹੀਆਲ ਸਭਾ ਦਿੱਲੀ ਦੇ ਮੀਤ ਪ੍ਰਧਾਨ ਪੀ.ਕੇ. ਦੱਤਾ, ਸਾਬਕਾ ਚੀਫ਼ ਜਸਟਿਸ ਵੀ.ਕੇ. ਬਾਲੀ, ਏਅਰ ਮਾਰਸ਼ਲ ਐਸ.ਡੀ. ਮੋਹਨ, ਚੌਧਰੀ ਵਿਨੋਦ ਦੱਤਾ, ਕਰਨਲ ਐਲ.ਆਰ. ਵੈਦ, ਇੰਜੀਨੀਅਰ ਐਲ.ਪੀ. ਬਾਲੀ, ਯੋਗੇਸ਼ ਮਹਿਤਾ ਵੀ ਹਾਜ਼ਰ ਸਨ।
ਮੋਹੀਆਲ ਸਭਾ ਦੇ ਮੈਂਬਰਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਸਮਾਰੋਹ ਨੂੰ ਯਾਦਗਾਰ ਬਣਾ ਦਿੱਤਾ। ਜਿਸ ਦੀ ਮੁੱਖ ਮਹਿਮਾਨ ਅਤੇ ਸਾਰੇ ਦਰਸ਼ਕਾਂ ਨੇ ਸ਼ਲਾਘਾ ਕੀਤੀ। ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਸਭਾ ਦੇ 75 ਸਾਲ ਤੋਂ ਵੱਡੀ ਉਮਰ ਵਾਲੇ ਮੈਂਬਰਾਂ ਅਤੇ ਇਲਾਕੇ ਦੀਆਂ ਉੱਘੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ, ਕੌਂਸਲਰ ਅਸ਼ੋਕ ਝਾਅ, ਆਰਪੀ ਸ਼ਰਮਾ, ਤਰਨਜੀਤ ਕੌਰ ਗਿੱਲ, ਯੂਥ ਆਗੂ ਜਸਪ੍ਰੀਤ ਸਿੰਘ ਗਿੱਲ, ਵਕੀਲ ਗੀਤਾਂਜਲੀ ਬਾਲੀ, ਹਿੰਦੂ ਸੰਗਠਨ ਦੇ ਆਗੂ ਰਮੇਸ਼ ਦੱਤ, ਆਰ.ਪੀ. ਸ਼ਰਮਾ, ਜੀ.ਕੇ. ਵੈਦ, ਐਸਕੇ ਬਖ਼ਸ਼ੀ, ਸੰਦੀਪ ਵੈਦ, ਪਰਮਜੀਤ ਵੈਦ, ਸੋਨੀਆ ਬਾਲੀ, ਪਰਮਿੰਦਰ ਦੱਤਾ, ਸੀਕੇ ਵੈਦ, ਐਮਆਰ ਬਾਲੀ, ਜੇਐਸ ਭੀਮਵਾਲ, ਅਜੈ ਵੈਦ, ਆਰਕੇ ਦੱਤਾ, ਜਗੀਰ ਦੱਤਾ, ਕੇ.ਕੇ. ਛਿੱਬੜ, ਪ੍ਰਦੀਪ ਦੱਤਾ, ਕੇਪੀ ਬਾਲੀ, ਮਨੀਸ਼ ਦੱਤਾ, ਰਾਜੀਵ ਦੱਤਾ ਅਤੇ ਮੁਨੀਸ਼ ਦੱਤਾ ਵੀ ਮੌਜੂਦ ਸਨ। ਅਖੀਰ ਵਿੱਚ ਸਭਾ ਦੇ ਪ੍ਰਧਾਨ ਵੀਕੇ ਵੈਦ ਨੇ ਸਾਰਿਆਂ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …