ਚੋਣਾਂ ’ਤੇ ਬਰਬਾਦ ਹੋਣ ਵਾਲਾ ਪੈਸਾ ਵਿਕਾਸ ਕੰਮਾਂ ’ਤੇ ਖ਼ਰਚਿਆਂ ਜਾ ਸਕੇਗਾ: ਰੂਬੀ

ਵਨ ਨੇਸ਼ਨ-ਵਨ ਇਲੈਕਸ਼ਨ ਰਹੇਗਾ ਪੂਰੇ ਦੇਸ਼ ਲਈ ਕਾਰਗਰ: ਕਮਲਜੀਤ ਰੂਬੀ

ਨਬਜ਼-ਏ-ਪੰਜਾਬ, ਮੁਹਾਲੀ, 2 ਸਤੰਬਰ:
ਵਨ ਨੇਸ਼ਨ-ਵਨ ਇਲੈੱਕਸ਼ਨ ਪੂਰੇ ਦੇਸ਼ ਲਈ ਕਾਰਾਗਰ ਸਾਬਿਤ ਹੋਵੇਗਾ। ਇਸ ਨਾਲ ਆਏ ਦਿਨ ਚੋਣਾਂ ਦੇ ਨਾਮ ਉੱਪਰ ਹੁੰਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਰੁਕ ਜਾਵੇਗੀ ਅਤੇ ਇਹੀ ਪੈਸਾ ਦੇਸ਼ ਦੀ ਵਿਕਾਸ ਲਈ ਸਮੇਂ-ਸਮੇਂ ’ਤੇ ਵੱਖ-ਵੱਖ ਸਕੀਮਾਂ ਰਾਹੀਂ ਖ਼ਰਚ ਕੀਤਾ ਜਾ ਸਕੇਗਾ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਕਮਲਜੀਤ ਸਿੰਘ ਰੂਬੀ ਨੇ ਕਹੀ। ਉਨ੍ਹਾਂ ਕਿਹਾ ਕਿ ਬੇਸ਼ੱਕ ਇਸ ਦਾ ਦੇਸ਼ ਦੀਆਂ ਕਈ ਰਾਜਨੀਤਕ ਪਾਰਟੀਆਂ ਦੇ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਨੂੰ ਦੇਸ਼ ਦੇ ਸੰਘੀ ਢਾਂਚੇ ਲਈ ਖਤਰਾ ਗਰਦਨਿਆ ਜਾ ਰਿਹਾ ਹੈ। ਪਰੰਤੂ ਉਹ ਇਸ ਦੇ ਵਿੱਚ ਛੁਪੀ ਹੋਈ ਲੰਬੇ ਸਮੇਂ ਲਈ ਦੇਸ਼ ਦੇ ਵਿਕਾਸ ਲਈ ਗੰਭੀਰਤਾ ਵਾਲੀ ਗੱਲ ਨੂੰ ਸਮਝ ਨਹੀਂ ਰਹੇ।
ਕਮਲਜੀਤ ਰੂਬੀ ਨੇ ਕਿਹਾ ਕਿ- ਵਨ ਨੇਸ਼ਨ- ਵਨ ਇਲੈਕਸਨ ਦੇ ਜਰੀਏ ਹੋਣ ਵਾਲੀ ਚੋਣ ਦੇ ਨਾਲ ਇੱਕੋ ਸਮੇਂ ਤੇ ਸਮੁੱਚੇ ਦੇਸ਼ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇਗਾ ਅਤੇ ਹਰ ਇੱਕ ਪਾਰਟੀ ਵਿਸ਼ੇਸ਼ ਨੂੰ ਆਪੋ- ਆਪਣੇ ਹਲਕੇ, ਸੂਬੇ ਅਤੇ ਦੇਸ਼ ਦਾ ਵਿਕਾਸ ਕਰਨ ਦਾ ਪੂਰਾ -ਪੂਰਾ ਮੌਕਾ ਮਿਲੇਗਾ ਅਤੇ ਉਹ ਅਗਾਮੀ ਚੋਣਾਂ ਦੇ ਦੌਰਾਨ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਆਪਣੀ ਪਿਛਲੇ ਪੰਜ ਵਰ੍ਹਿਆਂ ਦੀ ਪ੍ਰਾਪਤੀ ਨੂੰ ਦਰਸਾ ਸਕਣਗੇ, ਦੱਸ ਸਕਣਗੇ। ਅਤੇ ਉੱਥੇ ਬੈਠੇ ਲੋਕਾਂ ਨੂੰ ਪਹਿਲਾਂ ਹੀ ਪੂਰੇ ਪੰਜ ਸਾਲ ਦਾ ਵੇਰਵਾ ਉਹਨਾਂ ਦੇ ਸਾਹਮਣੇ ਹੋਵੇਗਾ। ਕਿ ਕਿਸ ਪਾਰਟੀ ਨੇ, ਕਿਸ ਤਰ੍ਹਾਂ ਦਾ ਵਿਕਾਸ, ਕਿਸ-ਕਿਸ ਪੱਧਰ ਤੇ ਕੀਤਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜੋ ਵੀ ਪਾਰਟੀ, ਪੰਜਾਬ ਪ੍ਰਦੇਸ਼ ਅਤੇ ਦੇਸ਼ ਦੇ ਹਿੱਤ ਲਈ ਸਿਆਸੀ ਤੌਰ ’ਤੇ ਫ਼ੈਸਲਾ ਲਿਆ ਜਾਵੇਗਾ, ਉਸ ਦੇ ਨਾਲ ਉਹ ਪੂਰੀ ਤਰ੍ਹਾਂ ਸਹਿਮਤ ਹਨ ਅਤੇ ਹੋਣਗੇ। ਕਮਲਜੀਤ ਸਿੰਘ ਰੂਬੀ ਨੇ ਕਿਹਾ ਕਿ ਭਾਵੇਂ ਕਿ ਵਨ ਨੇਸ਼ਨ ਵਨ ਇਲੈਕਸ਼ਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸਾਬਕਾ ਰਾਸ਼ਟਰਪਤੀ ਰਾਮ ਨਾਥ ਗੋਵਿੰਦ ਦੀ ਅਗਵਾਈ ਹੇਠ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ ਪ੍ਰੰਤੂ ਇਸ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀ ਫ਼ੈਸਲਾ ਲਿਆ ਜਾਂਦਾ ਹੈ ਇਹ ਦੇਖਣਾ ਹੋਵੇਗਾ। ਰੂਬੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਆਮ ਤੌਰ ’ਤੇ ਸੱਤਾਧਾਰੀ ਧਿਰ ਵੱਲੋਂ ਜ਼ਿਮਨੀ ਚੋਣ ਦੇ ਦੌਰਾਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਇਸ ਨਾਲ ਕੋਈ ਵੀ ਧਿਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਨਹੀਂ ਕਰ ਸਕੀ ਅਤੇ ਸਰਕਾਰੀ ਮੁਲਾਜ਼ਮਾਂ ਦੇ ਉੱਪਰ ਵੀ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਹੋਵੇਗਾ।

Check Also

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ

ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਧੂਮਧਾਮ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ 21 ਅਪਰੈਲ: ਗੁਰਦੁਆ…