ਸਾਰੰਗ ਲੋਕ ਫੇਜ਼-11 ਵਿੱਚ ਹੋਈ ਪੰਜਾਬੀ ਸਾਹਿਤ ਸਭਾ (ਰਜਿ:) ਦੀ ਮਾਸਿਕ ਇਕੱਤਰਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਨਵੰਬਰ:
ਪੰਜਾਬੀ ਸਾਹਿਤ ਸਭਾ (ਰਜ਼ਿ) ਮੁਹਾਲੀ ਦੀ ਮਾਸਿਕ ਇਕੱਤਰਤਾ ਸਾਰੰਗ ਲੋਕ ਫੇਜ਼-11 ਮੁਹਾਲੀ ਵਿਚ ਡਾ. ਨਿਰਮਲ ਸਿੰਘ ਬਾਸੀ ਦੀ ਪ੍ਰਧਾਨਗੀ ਵਿਚ ਹੋਈ। ਇਸ ਮੌਕੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੇ ਪਸਾਰ ਹਿੱਤ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਭੂਮਿਕਾ ਬਾਰੇ ਬੋਲਦਿਆਂ ਡਾ. ਸਵੈਰਾਜ ਸੰਧੂ ਨੇ ਕਿਹਾ ਕਿ ਇਸਦੇ ਨਾਲ ਮਾਨਸਿਕ ਦਾਇਰਾ ਖੁੱਲ੍ਹਦਾ ਹੈ, ਨਵੇੱ ਵਿਚਾਰਾਂ ਦਾ ਅਦਾਨ-ਪ੍ਰਦਾਨ ਹੁੰਦਾ ਹੈ ਅਤੇ ਵੱਖ ਵੱਖ ਦੇਸ਼ਾਂ ਵਿਚ ਵੱਸਦੇ ਪੰਜਾਬੀ ਆਪੋ ਆਪਣੇ ਕਿੱਤੇ ਵਿੱਚ ਹਾਸਿਲ ਕੀਤੀਆਂ ਪ੍ਰਾਤੀਆਂ ਬਾਰੇ ਦੱਸਦੇ ਹਨ। ਇਸ ਮੌਕੇ ਨਰਿੰਦਰ ਕੌਰ ਨਸਰੀਨ ਨੇ ਫਰੈਜੁਨੋ ਅਮਰੀਕਾ ਵਿਚ ਹੋਈ ਵਿਸ਼ਵ ਕਾਨਫਰੰਸ ਨੂੰ ਇੱਕ ਵਿਉੱਤਬੰਦ ਤਰੀਕੇ ਨਾਲ ਨੇਪਰੇ ਚੜ੍ਹੀ ਕਾਮਯਾਬ, ਸਾਹਿਤ ਅਤੇ ਸੱਭਿਆਚਾਰ ਦਾ ਦਰਪਣ ਬਣੀ ਕਾਨਫਰੰਸ ਦੱਸਿਆ।
ਪ੍ਰਧਾਨਗੀ ਭਾਸ਼ਣ ਵਿੱਚ ਡਾ. ਨਿਰਮਲ ਸਿੰਘ ਬਾਸੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਲਈ ਵਿਸ਼ਵ ਪੰਜਾਬੀ ਕਾਨਫਰੰਸਾਂ ਬਹਤੁ ਸਹਾਈ ਹੁੰਦੀਆਂ ਹਨ। ਦੋਵੇਂ ਪਾਸੇ ਰਚੇ ਜਾ ਰਹੇ ਸਾਹਿਤ ਬਾਰੇ ਪਤਾ ਚੱਲਦਾ ਹੈ। ਵਿਦਿਆਰਥੀਆਂ ਦੀ ਸ਼ਮੂਲੀਅਤ ਵੀ ਇਸ ਨੂੰ ਸਾਰਥਕ ਬਣਾਉੱਦੀ ਹੈ। ਸਭ ਦੇ ਦੂਜੇ ਦੌਰ ਵਿੱਚ ਭੁਪਿੰਦਰ ਸਿੰਘ ਮਟੌਰ ਵਾਲਾ ਅਤੇ ਹਰਿੰਦਰ ਸਿੰਘ ਹਰ ਨੇ ਗੀਤ ਸੁਣਾਏ ਅਤੇ ਰਘਬੀਰ ਭੁੱਲਰ, ਬਲਜੀਤ ਸਿੰਘ, ਪ੍ਰੀਤਮ ਸੰਧੂ ਅਤੇ ਨਰਿੰਦਰ ਕੌਰ ਨਸਰੀਨ ਨੇ ਕਵਿਤਾਵਾਂ ਸੁਣਾਈਆਂ। ਇਸ ਮੌਕੇ ਮੰਚ ਸੰਚਾਲਨ ਡਾ. ਸਵੈਰਾਜ ਸੰਧੂ ਨੇ ਕੀਤਾ। ਡਾ. ਰਮਾ ਰਤਨ, ਸਤਬੀਰ ਕੌਰ, ਜਸਪਾਲ ਸਿੰਘ ਿੋਸੱਧੂ, ਪਰਮਿੰਦਰ ਗਿੱਲ, ਡਾ ਕਨਵਲਜੀਤ ਕੌਰ, ਇੰਦਰਜੀਤ ਸਿੰਘ ਜਾਵਾ, ਰਣਧੀਰ ਸਿੰਘ ਆਦਿ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Load More Related Articles
Load More By Nabaz-e-Punjab
Load More In General News

Check Also

Nander Murder Case: Punjab Police arrests key shooters among two BKI operatives; two pistols recovered

Nander Murder Case: Punjab Police arrests key shooters among two BKI operatives; two pisto…