nabaz-e-punjab.com

ਖਾਲਸਾ ਸਕੂਲ ਕੁਰਾਲੀ ਵਿੱਚ ਹੋਈ ਪੰਜਾਬੀ ਸਾਹਿਤ ਸਭਾ ਦੀ ਮਾਸਿਕ ਮੀਟਿੰਗ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 25 ਜੂਨ:
ਸਥਾਨਕ ਸ਼ਹਿਰ ਦੇ ਚੰਡੀਗੜ੍ਹ ਰੋਡ ਤੇ ਸਥਿਤ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਿਖਾਰੀ ਸਭਾ ਦੀ ਮਾਸਿਕ ਇਕੱਤਰਤਾ ਪ੍ਰਧਾਨ ਕੁਲਵੰਤ ਸਿੰਘ ਮਾਵੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਨਾਮਵਰ ਸਾਹਿਤਕਾਰਾਂ ਨੇ ਭਾਗ ਲਿਆ। ਇਸ ਦੌਰਾਨ ਚੰਚਲ ਸਿੰਘ ਤਰੰਗ ਨੇ ਵਾਰਤਕ ‘ਸੁੱਕੇ ਤਿਲ’, ਸੋਹਣ ਸਿੰਘ ਪਪ੍ਰਲਾ ਨੇ ਕਵਿਤਾ ‘ਨਾ ਕਰ ਛੇਤੀ ਛੇਤੀ’, ਚਰਨ ਸਿੰਘ ਕਤਰਾ ਨੇ ਕਵਿਤਾ ‘ਗੁਜਰ ਰਹੀ ਜਿੰਦਗੀ’, ਡਾ ਰਜਿੰਦਰ ਸਿੰਘ ਨੇ ‘ਬਣੋ ਸਮੇਂ ਦੇ ਹਾਣਦੇ’ ਸਤਵਿੰਦਰ ਸਿੰਘ ਮੜੌਲੀ ਨੇ ‘ ਯੋਧਿਆਂ ਦੀ ਕੁਰਬਾਨੀ’, ਕਾਮਰੇਡ ਗੁਰਨਾਮ ਸਿੰਘ ਨੇ ਕਵਿਤਾ ‘ਰੋਸ਼ ਕਦੇ ਨਾ ਕਰਿਓ ਆਪਣੀਆਂ ਮਾਵਾਂ ਨਾਲ’, ਸੁਰਿੰਦਰ ਸੌਂਕੀ ਸਹੇੜੀ ਨੇ ‘ਹੱਟ ਪਿੱਛੇ ਫਿਰ ਮਿਲਣਗੇ’, ਦਰਸ਼ਨ ਪਾਠਕ ਨੇ ‘ ਹਉਮੈ ਦੇ ਪਹਾੜ’, ਭਿੰਦਰ ਭਾਗੋਮਾਜਰਾ ਨੇ ‘ਧਰਤੀ ਨੂੰ ਸੁਥਰੀ ਬਣਾਈ ਹਾਣੀਆਂ’ , ਕੁਲਵੰਤ ਮਾਵੀ ਨੇ ‘ਮੇਲਾ ਭਰਿਆ ਰਹਿੰਦਾ ਏ’ ਆਦਿ ਰਚਨਾਵਾਂ ਨਾਲ ਰੰਗ ਬੰਨ੍ਹਿਆ। ਇਸ ਦੌਰਾਨ ਸਤਵਿੰਦਰ ਸਿੰਘ ਮੜੌਲੀ ਨੇ ਆਪਣੀ ਪੁਸ਼ਤਕ ‘ਸੋਹਣਾ ਮੇਰਾ ਪੰਜਾਬ ਬੇਲੀਓ ਦੀਆਂ ਕਾਪੀਆਂ ਸਾਥੀ ਮੈਂਬਰਾਂ ਨੂੰ ਭੇਂਟ ਕੀਤੀਆਂ । ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਭਿੰਦਰ ਭਾਗੋਮਾਜਰਾ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਪ੍ਰਧਾਨ ਕੁਲਵੰਤ ਮਾਵੀ ਨੇ ਸਾਹਿਤਕਾਰਾਂ ਨੂੰ ਵਧੀਆ ਤੇ ਉਸਾਰੂ ਸੋਚ ਵਾਲੇ ਸਾਹਿਤ ਰਚਣ ਦੀ ਅਪੀਲ ਕੀਤੀ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…