nabaz-e-punjab.com

ਪੰਜਾਬੀਆਂ ਦਾ ਮਨ ਭਾਉਂਦਾ ਸਾਉਣ ਮਹੀਨੇ ਤੀਆਂ ਦਾ ਸੰਧਾਰਾ

ਬਲਜਿੰਦਰ ਕੌਰ ਸ਼ੇਰਗਿੱਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜੁਲਾਈ:
ਪੰਜਾਬੀ ਅਤੇ ਪੰਜਾਬਣ ਦਾ ਮਨ ਭਾਉਂਦਾ ਤਿਉਹਾਰ ਤੀਆਂ ਦਾ ਸੰਧਾਰਾ ਪੰਜਾਬ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਹ ਤਿਉਹਾਰ ਜੁਲਾਈ (ਦੇਸੀ ਮਹੀਨੇ ਸਾਉਣ) ਵਿੱਚ ਆਉੱਦਾ ਹੈ। ਇਹ ਤਿਉਹਾਰ ਹਰ ਧਰਮ ਦੀਆਂ ਅੌਰਤਾਂ ਬੜੇ ਚਾਅ ਨਾਲ ਮਨਾਉੱਦੀਆਂ ਹਨ। ਪੰਜਾਬ ਦੀ ਗੱਲ ਕਰੀਏ ਤਾਂ ਇਸ ਨੂੰ ਗਿੱਧੇ, ਭੰਗੜੇ, ਮੇਲਿਆ ਨਾਲ ਜਾਣਿਆ ਜਾਂਦਾ ਹੈ। ਇਥੇ ਸਾਉਣ ਦੇ ਮਹੀਨੇ ਵਿੱਚ ਤੀਆਂ ਦੇ ਤਿਉਹਾਰ ਨੂੰ ਵੀ ਬਹੁਤ ਮਹੱਤਤਾ ਦਿੱਤੀ ਜਾਂਦੀ ਹੈ। ਪਿੰਡਾਂ ਵਿੱਚ ਆਮ ਹੀ ਤੁਸੀਂ ਦੇਖਿਆ ਹੋਣਾ ਹੈ ਕਿ ਜਦੋਂ ਸਾਉਣ ਚੜ੍ਹ ਜਾਂਦਾ ਹੈ ਤਾਂ ਮਾਪੇ ਆਪਣੀਆਂ ਵਿਆਹੀ ਕੁੜੀਆਂ ਨੂੰ ਸੰਧਾਰਾ ਦੇਣ ਦੀ ਰਿਵਾਇਤ ਪੂਰੀ ਕਰਨ ਲਈ ਉਸ ਦੇ ਸੁਹਰੇ ਘਰ ਬਿਸਕੁਟ ਮਿਠਾਈਆਂ ਆਦਿ ਸੰਧਾਰਾ ਦੇ ਕੇ ਆਂਉੱਦੇ ਹਨ।
ਇਸ ਤਿਉਹਾਰ ਦੀ ਉਡੀਕ ਕਰਦੀ ਕੁੜੀ ਨੂੰ ਸੁਹਰੇ ਘਰ ਆਪਣੇ ਮਾਪਿਆਂ ਦੇ ਆਉਣ ਦਾ ਬੜਾ ਚਾਅ ਰਹਿੰਦਾ ਹੈ। ਜੇਕਰ ਕਿਸੇ ਦਾ ਸੰਧਾਰਾ ਕਈ ਵਾਰੀ ਲੇਟ ਹੋ ਵੀ ਜਾਂਦਾ ਹੈ ਤਾਂ ਸੱਸ ਵਲੋੱ ਨੂੰਹ ਨੂੰ ਮਿਹਣੇ ਵੀ ਦਿੱਤੇ ਜਾਂਦੇ ਹਨ ‘ਨੀ ਲੈ ਤੇਰਾ ਤਾਂ ਸੰਧਾਰਾ ਵੀ ਨਹੀਂ ਆਇਆ’ ਨੂੰਹ ਵਿਚਾਰੀ ਕੁਝ ਨਾ ਕਹਿ ਸਕਦੀ। ਪ੍ਰੰਤੂ ਉਸ ਨੂੰ ਆਪਣੇ ਪੇਕਿਆਂ ਤੋੱ ਇੱਕ ਆਸ ਹੁੰਦੀ ਹੈ ਕਿ ਉਸ ਦੇ ਪੇਕਿਆਂ ਤੋਂ ਕੋਈ ਨਾ ਕੋਈ ਜਰੂਰ ਆਵੇਗਾ।
ਨਵ ਵਿਆਹੀ ਕੁੜੀਆਂ ਨੂੰ ਰਿਵਾਜ ਮੁਤਾਬਕ ਪੇਕਿਆਂ ਤੋੱ ਕੋਈ ਨਾ ਕੋਈ ਲੈਣ ਜਾਂਦਾ ਹੈ। ਰਿਵਾਇਤ ਅਨੁਸਾਰ ਨੂੰਹ ਸਾਉਣ ਦੇ ਮਹੀਨੇ ਵਿੱਚ ਸੱਸ ਦੇ ਮੱਥੇ ਨਹੀੱ ਲੱਗਦੀ। ਇਸ ਕਰਕੇ ਲੜਕੀ ਵਾਲੇ ਆਪਣੀ ਧੀ ਨੂੰ ਸਾਉਣ ਤੋੱ ਇੱਕ ਦੋ ਦਿਨ ਪਹਿਲਾਂ ਪੇਕੇ ਘਰ ਲੈਂ ਆਉੱਦੇ ਹਨ । ਇਹਨਾਂ ਦਿਨਾਂ ਵਿੱਚ ਲੜਕੀ ਹੱਥਾਂ ਉੱਤੇ ਮਹਿੰਦੀ ਲਾ ਕੇ, ਹੱਥੀੱ ਚੂੜੀਆ ਪਾ, ਆਪਣੀਆਂ ਸਾਥਣਾਂ ਨਾਲ ਪੀਘਾਂ ਵਿੱਚ ਝੂਟਦੀਆਂ ਹਨ। ਕਿਉੱਕਿ ਜਿੰਨੀਆਂ ਵੀ ਕੁੜੀਆਂ ਵਿਆਹੀਆਂ ਹੁੰਦੀਆਂ ਉਹ ਸਾਉਣ ਦੇ ਮਹੀਨੇ ਆਪਣੇ ਪੇਕੇ ਘਰ ਆਈਆਂ ਹੁੰਦੀਆਂ ਹਨ। ਇਸ ਤਰ੍ਹਾਂ ਇਹ ਇੱਕਠੀਆਂ ਹੋ ਕੇ ਲਾਲ ਫੁਲਕਾਰੀ ਲੈ, ਲਾ ਮੱਥੇ ਟਿੱਕਾ, ਉੱਚੀਆਂ ਉੱਚੀਆਂ ਪੀਘਾਂ ਦੇ ਹੁਲਾਰੇ ਲੈਂਦੀਆਂ ਹਨ। ਫਿਰ ਕੁਝ ਬੋਲ ਵੀ ਬੋਲਦੀਆਂ ਹਨ
ਠੰਡੀਆਂ ਚੱਲਦੀਆਂ ਬਹਾਰਾਂ, ਪੀਘਾਂ ਝੂਟਦੀਆਂ ਮੁਟਿਆਰਾਂ ਜਾਂ ਆਉ ਨੀ ਸਖੀਏ ਪੀਘਾਂ ਝੂਟੀਏ, ਥੱਲੇ ਡੇਕਾਂ ਜਾ ਕੇ।
ਜਿੱਥੇ ਸਾਡੀ ਪੀਂਘ ਲੈਂਦੀ ਹੁਲਾਰੇ। ਜਾਂ ਸਾਉਣ ਮਹੀਨੇ ਪਾਈਆਂ ਪਿੱਪਲੀ ਪੀਘਾਂ ਜਿੱਥੇ ਪੀਘਾਂ ਝੂਟਦੀਆਂ ਨਣਦਾ ਤੇ ਭਰਜਾਈਆਂ।
ਇਸ ਠੰਡੇ ਤੇ ਹਰਿਆਲੀ ਭਰੇ ਮੌਸਮ ਵਿੱਚ ਸਾਰੇ ਪਾਸੇ ਹਰਿਆਵਲੀ ਹੀ ਹਰਿਆਵਲੀ ਹੁੰਦੀ ਹੈ। ਪਸ਼ੂ, ਪੰਛੀ ਵੀ ਇਸ ਮੌਸਮ ਵਿੱਚ ਬੜਾ ਆਨੰਦ ਮਾਣਦੇ ਹਨ। ਬਾਗਾਂ ਵਿੱਚ ਮੋਰ ਕੂਕਦੇ ਹਨ। ਦਰਖਤ ਵੀ ਹਰੇ ਭਰੇ ਹੋ ਜਾਂਦੇ ਹਨ। ਬਰਸਾਤ ਦੇ ਮੌਸਮ ਦੌਰਾਨ ਘਰ ਵਿੱਚ ਮਾਲ ਪੂੜੇ ਤੇ ਖੀਰ ਵੀ ਤਿਆਰ ਕੀਤੇ ਜਾਂਦੇ ਹਨ। ਇਹ ਪਕਵਾਨ ਇਹਨਾਂ ਦਿਨਾਂ ਵਿੱਚ ਬਹੁਤ ਹੀ ਸੁਵਾਦਿਸ਼ਟ ਲੱਗਦੇ ਹਨ। ਬੱਚੇ, ਬਜੁਰਗ ਹਰ ਕੋਈ ਮਾਲ ਪੂੜੇ ਅਤੇ ਖੀਰ ਨੂੰ ਬੜੇ ਚਾਅ ਤੇ ਖੁਸ਼ ਹੋ ਕੇ ਖਾਂਦੇ ਹਨ। ਇਹ ਮਿੱਠੇ ਪਕਵਾਨ ਘਰ ਵਿੱਚ ਹੀ ਸਭ ਦੇ ਮਨ ਪਸੰਦ ਹੁੰਦੇ ਹਨ।
ਇਸ ਤਰ੍ਹਾਂ ਇਹ ਤਿਉਹਾਰ ਪੂਰਾ ਮਹੀਨਾ ਹੀ ਚੱਲਦਾ ਰਹਿੰਦਾ ਹੈ। ਹੱਥੀ ਮਹਿੰਦੀ, ਪੀਘਾਂ ਦੇ ਹੁਲਾਰੇ ਲੈਂਦੀਆਂ ਮੁਟਿਆਰਾਂ, ਘਰ ਘਰ ਵਿੱਚ ਮਾਲ ਪੂੜਿਆਂ ਦੀਆਂ ਖੁਸ਼ਬੋਆਂ ਆਉਣੀਆਂ, ਮਾਪਿਆਂ ਵਲੋੱ ਕੁੜੀਆਂ ਨੂੰ ਸਾਉਣ ਮਹੀਨੇ ਸੰਧਾਰੇ ਦੀ ਰਿਵਾਇਤ ਨਾਲ ਜੁੜੇ ਰਹਿਣਾ ਸਾਨੂੰ ਆਪਣੇ ਸਭਿਆਚਾਰ ਨਾਲ ਜੋੜੇ ਰੱਖਦਾ ਹੈ। ਇਹ ਮਾਹੌਲ ਸਦਾ ਹੀ ਕਾਇਮ ਰਹਿਣ ਅਤੇ ਸਾਨੂੰ ਆਪਣੇ ਵਿਰਸੇ ਨਾਲ ਜੋੜੇ ਰੱਖਣ। ਇਸ ਨਾਲ ਜ਼ਿੰਦਗੀ ਵਿੱਚ ਖੁਸ਼ੀ ਦੇ ਕੁਝ ਪਲ ਤੇ ਜੀਵਨ ਦੀ ਹਰਿਆਵਲੀ ਆਈ ਜਰੂਰ ਪ੍ਰਤੀਤ ਹੁੰਦੀ ਹੈ।

Load More Related Articles

Check Also

SIT Expands Probe in Bikram Majithia Drug Case After Suspicious Financial Transactions Surface-SIT Member Varun Sharma IPS

SIT Expands Probe in Bikram Majithia Drug Case After Suspicious Financial Transactions Sur…