Share on Facebook Share on Twitter Share on Google+ Share on Pinterest Share on Linkedin ਬੱਬਾ ਮੈਮੋਰੀਅਲ ਕ੍ਰਿਕੇਟ ਨਾਕਆਊਟ ਟੂਰਨਾਮੈਂਟ ਤੇ ਮੋਨੂੰ ਕ੍ਰਿਕੇਟ ਕਲੱਬ ਨੇ ਕੀਤਾ ਕਬਜ਼ਾ ਨਬਜ਼-ਏ-ਪੰਜਾਬ ਬਿਊਰੋ ਜੰਡਿਆਲਾ ਗੁਰੂ 9 ਅਪ੍ਰੈਲ (ਕੁਲਜੀਤ ਸਿੰਘ ): ਅੱਜ ਜੰਡਿਆਲਾ ਗੁਰੂ ਦੀ ਦੁਸਹਿਰਾ ਗਰਾਉਂਡ ਵਿਚ ਗੁਰੀ ਗਰੋਵਰ ਅਤੇ ਮੋਨੂੰ ਕ੍ਰਿਕੇਟ ਕਲੱਬ ਦੇ ਵਿਚਕਾਰ ਬੱਬਾ ਕ੍ਰਿਕੇਟ ਮੈਮੋਰੀਅਲ ਟੂਰਨਾਮੈਂਟ ਦਾ ਫਾਈਨਲ ਮੈਚ ਹੋਇਆ ।ਇਸ ਟੂਰਨਾਮੈਂਟ ਵਿੱਚ ਮੋਨੂੰ ਕ੍ਰਿਕੇਟ ਕਲੱਬ ਨੇ ਫਾਈਨਲ ਮੈਚ ਜਿੱਤ ਕੇ ਟੂਰਨਾਮੈਂਟ ਤੇ ਕਬਜ਼ਾ ਕੀਤਾ।ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਨੇ ਇਸ ਮੌਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਅਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨਾਂ ਨਾਲ ਸੰਜੀਵ ਕੁਮਾਰ ਲਵਲੀ ,ਚਰਨਜੀਤ ਸਿੰਘ ਟੀਟੂ ,ਆਸ਼ੂ ਵਿਨਾਇਕ ,ਚਾਚਾ ਦਰਸ਼ਨ ਸਿੰਘ ,ਜਤਿੰਦਰ ਲਾਖਣ ,ਸੰਜੀਵ ਕੁਮਾਰ ਹੈਪੀ ,ਮਨਜੀਤ ਪੱਪੀ ,ਰਿੰਕੂ ਅਰੋੜਾ ,ਰਾਣਾ ਜੰਡ ,ਮੌਲਾ ਬਖਸ਼ ,ਅਤੇ ਹੋਰ ਬਹੁਤ ਸਾਰੇ ਹਾਜਿਰ ਸ਼ਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ