ਸਫ਼ਾਈ ਸੇਵਕਾਂ ਦੀਆਂ 967 ਅਸਾਮੀਆਂ ਲਈ 1179 ਤੋਂ ਵੱਧ ਬਿਨੈਕਾਰਾਂ ਨੇ ਦਿੱਤੀਆਂ ਅਰਜ਼ੀਆਂ

ਦਸਤਾਵੇਜ਼ਾਂ ਦੀ ਜਾਂਚ ਲਈ ਨਗਰ ਨਿਗਮ ਦੀਆਂ ਚਾਰ ਟੀਮਾਂ ਦਾ ਗਠਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਨਗਮ ਨਗਰ ਵਿੱਚ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੱਕ ਹੋਰ ਕਦਮ ਅਗਾਂਹ ਪੁੱਟਿਆ ਗਿਆ ਹੈ। ਇਸ ਸਬੰਧੀ 967 ਅਸਾਮੀਆਂ ਦੀ ਭਰਤੀ ਲਈ 1179 ਅਰਜ਼ੀਆਂ ਆਨਲਾਈਨ ਆਈਆਂ ਹਨ। ਜਿਨ੍ਹਾਂ ਦੀ ਜਾਂਚ ਪੜਤਾਲ ਮੋਹਾਲੀ ਨਗਰ ਨਿਗਮ ਦੀ ਚਾਰ ਮੈੈ੍ਹਬਰੀ ਟੀਮ ਕਰੇਗੀ। ਇਸ ਸੰੰਧੀ ਜਾਣਕਾਰੀ ਦਿੰਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਚਾਰ ਟੀਮਾਂ ਦੀ ਅਗਵਾਈ ਐਕਸੀਅਨ ਅਵਨੀਤ ਕੌਰ, ਮਿਉਂਸਪਲ ਟਾਉਨ ਪਲਾਨਰ ਨਵਨੀਤ ਵਧਵਾ, ਸਕੱਤਰ ਰੰਜੀਵ ਕੁਮਾਰ, ਸਕੱਤਰ ਜਸਵਿੰਦਰ ਸਿੰਘ ਕਰਨਗੇ। ਇਸ ਮੌਕੇ ਮੇਅਰ ਦੇ ਨਾਲ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਚੇਤੇ ਰਹੇ ਕਿ ਮੁਹਾਲੀ ਨਗਰ ਨਿਗਮ ਦੀ ਨਵੀਂ ਟੀਮ ਚੁਣੇ ਜਾਣ ਉਪਰੰਤ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਨਗਰ ਨਿਗਮ ਨੇ ਸਫਾਈ ਕਰਮਚਾਰੀਆਂ ਦੀ ਭਰਤੀ ਲਈ ਮਤਾ ਪਾਸ ਕੀਤਾ ਹੈ। ਮੇਅਰ ਅਰਮਜੀਤ ਸਿੰਘ ਜੀਤੀ ਸਿੱਧੂ ਦੀ ਅਗਵਾਈ ਹੇਠ ਇਹ ਮਤਾ ਪਾਸ ਕਰਨ ਉਪਰੰਤ ਇਸ ਸਬੰਧੀ ਭਰਤੀ ਦਾ ਕੰਮ ਪਨਕੌਮ ਨੂੰ ਸੌਂਪ ਦਿੱਤਾ ਗਿਆ ਸੀ ਅਤੇ ਭਰਤੀ ਲਈ ਸਫਾਈ ਸੇਵਕਾਂ ਤੋਂ ਆਨਲਾਈਨ ਅਰਜੀਆਂ ਦੀ ਮੰਗ ਕੀਤੀ ਗਈ ਸੀ। ਹੁਣ ਇਹ ਕਾਰਵਾਈ ਮੁਕੰਮਲ ਹੋਣ ਉਪਰੰਤ ਇਨ੍ਹਾਂ ਆਨਲਾਈਨ ਅਰਜ਼ੀਆਂ ਦੀ ਜਾਂਚ ਮੋਹਾਲੀ ਨਗਰ ਨਿਗਮ ਦੀ ਟੀਮ ਕਰੇਗੀ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਇਸ ਜਾਂਚ ਪੜਤਾਲ ਦੇ ਮੁਕੰਮਲ ਹੋਣ ਉਪਰੰਤ ਮੈਰਿਟ ਦੇ ਅਧਾਰ ਤੇ ਪਨਕੌਮ ਵਲੋਂ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਦੀ ਭਰਤੀ ਹੋਣ ਉਪਰੰਤ ਮੁਹਾਲੀ ਸ਼ਹਿਰ ਵਿੱਚ ਕੀਤੀ ਜਾਣ ਵਾਲੀ ਮੈਨੂਅਲ ਸਫਾਈ ਵਿਵਸਥਾ ਦਾ ਕੰਮ ਇਹੀ ਕਰਮਚਾਰੀ ਸੰਭਾਲਣਗੇ ਜਦੋਂ ਕਿ ਮਕੈਨਿਕਲ ਸਫਾਈ ਦਾ ਕੰਮ ਠੇਕੇ ਤੇ ਦੇ ਕੇ ਕਰਵਾਇਆ ਜਾਵੇਗਾ।
ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਠੇਕੇਦਾਰ ਅਧੀਨ ਕੰਮ ਕਰਨ ਵਾਲੇ ਸਫਾਈ ਕਰਮਚਾਰੀਆਂ ਦੀ ਵਰ੍ਹਿਆਂ ਤੋਂ ਮੰਗ ਸੀ ਕਿ ਉਨ੍ਹਾਂ ਨੂੰ ਸਿੱਧੇ ਭਰਤੀ ਕੀਤਾ ਜਾਵੇ ਅਤੇ ਉਨ੍ਹਾ ਨੇ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਸੀ ਕਿ ਨਗਰ ਨਿਗਮ ਉਨ੍ਹਾਂ ਦੀ ਭਰਤੀ ਲਈ ਮਤਾ ਪਾਸ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਰਮਚਾਰੀਆਂ ਦਾ ਭਰੋਸਾ ਪੂਰਾ ਕਰਦਿਆਂ ਨਗਰ ਨਿਗਮ ਦੀ ਮੀਟਿੰਗ ਵਿਚ ਮਤਾ ਲਿਆ ਕੇ ਪਾਸ ਕਰਵਾਇਆ ਅਤੇ ਅੱਜ ਇਸ ਕਾਰਵਾਈ ਦਾ ਇਕ ਹੋਰ ਪੜਾਅ ਮੁਕੰਮਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਰਜੀਆਂ ਦੀ ਜਾਂਚ ਪੜਤਾਲ ਉਪਰੰਤ ਇਨ੍ਹਾਂ ਕਰਮਚਾਰੀਆਂ ਦੀ ਭਰਤੀ ਦਾ ਅਗਲਾ ਪੜਾਅ ਅਰੰਭ ਹੋ ਜਾਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…