
200 ਤੋਂ ਵੱਧ ਨੌਜਵਾਨਾਂ ਵੱਲੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ
ਕਾਂਗਰਸ ਨੂੰ ਸੱਤਾ ਲਾਂਭੇ ਕਰਨ ਲਈ ਅਹਿਮ ਭੂਮਿਕਾ ਨਿਭਾਉਣਗੇ ਨੌਜਵਾਨ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਚੋਣ ਮੁਹਿੰਮ ਨੂੰ ਐਤਵਾਰ ਨੂੰ ਵਰ੍ਹਦੇ ਮੀਂਹ ਵਿੱਚ ਉਸ ਸਮੇਂ ਭਰਵਾਂ ਹੁਲਾਰਾ ਮਿਲਿਆ ਜਦੋਂ ਦਲਿਤ ਆਗੂ ਲਖਵੀਰ ਸਿੰਘ ਵਡਾਲਾ, ਡਾ ਤਰਸੇਮ ਸਿੰਘ ਅਤੇ ਬਿੱਲੂ ਬਾਲਮੀਕੀ ਦੀ ਅਗਵਾਈ ਹੇਠ ਪਿੰਡ ਜਗਤਪੁਰਾ, ਫੇਜ਼-9 ਅਤੇ ਫੇਜ਼-11 ਦੇ 200 ਤੋਂ ਵੱਧ ਨੌਜਵਾਨਾਂ ਨੇ ਆਪ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨੇ ਵਿਧਾਇਕ ਬਲਬੀਰ ਸਿੱਧੂ ਅਤੇ ਮੇਅਰ ਜੀਤੀ ਸਿੱਧੂ ਦੀਆਂ ਕਥਿਤ ਵਧੀਕੀਆਂ ਤੋਂ ਤੰਗ ਆ ਕੇ ਆਪਣੇ ਹੱਥਾਂ ਵਿੱਚ ਝਾੜੂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਐਤਕੀਂ ਸਥਾਨਕ ਲੋਕ ਇਲਾਕੇ ਦੇ ਵਿਕਾਸ ਤੇ ਤਰੱਕੀ ਲਈ ਸੱਤਾ ਪਰਿਵਰਤਨ ਚਾਹੁੰਦੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਝੂਠੇ ਲਾਰਿਆਂ ਤੋਂ ਅੱਕੇ ਲੋਕ ਆਪ ਮੁਹਾਰੇ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਅਤੇ ਚੋਣਾਂ ਨੂੰ ਲੈ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਸੱਤਾ ਲਾਂਭੇ ਕਰਨ ਲਈ ਨੌਜਵਾਨ ਅਹਿਮ ਭੂਮਿਕਾ ਨਿਭਾਉਣਗੇ। ਮੁਹਾਲੀ ਵਿੱਚ ਲੰਮੇ ਸਮੇਂ ਤੱਕ ਲੱਗੇ ਲੜੀਵਾਰ ਧਰਨੇ ਸਰਕਾਰ ਦੇ ਝੂਠੇ ਲਾਰਿਆਂ ਦਾ ਪ੍ਰਤੱਖ ਸਬੂਤ ਹਨ।

ਇਸ ਮੌਕੇ ਬਿੱਲੂ ਬਾਲਮੀਕੀ, ਰੋਹਿਤ ਕੁਮਾਰ, ਵਿਕਾਸ, ਛਿੰਦਾ, ਵਿਜੇ, ਰਿਤਿਕ, ਦਲਜੀਤ ਸਿੰਘ, ਪਰਦੀਪ, ਰਾਹੁਲ, ਰਾਮਪਾਲ, ਅਨੀਤ ਦਿਲਖੁਸ਼, ਦਮਨ, ਸਾਹਿਲ, ਅਮਿਤ ਰਾਏ, ਸਤਨਾਮ, ਪਾਹੁਲ ਰੌਸ਼ਨ, ਸਾਗਰ ਲਖਵਿੰਦਰ, ਜਸ਼ਨ, ਦਲਜਿੰਦਰ ਸਿੰਘ, ਰੋਹਿਤ, ਮਾਂਗਟ, ਸੁਨੀਲ, ਰਾਹੁਲ, ਅਨਿਲ, ਰਣਜੀਤ, ਨਰੇਸ਼, ਬਬਲੂ, ਸਚਿਨ, ਸੰਗੀਤ, ਵਿਮਲ, ਗੁਰਵਿੰਦਰ, ਅਜੇ, ਸਚਿਨ, ਹਰਦੀਸ਼, ਸਚਿਨ, ਹਰਮਿੰਦਰ, ਰਵੀ, ਰਾਮਪਾਲ, ਅੰਕਿਤ, ਡਿੰਪਲ, ਸਚਿਨ, ਸੂਰਜ ਕੁਮਾਰ ਹਾਜ਼ਰ ਸਨ।