ਮੁਫ਼ਤ ਸ਼ੂਗਰ ਜਾਂਚ ਕੈਂਪ ਦੌਰਾਨ 363 ਤੋਂ ਵੱਧ ਮਰੀਜ਼ਾਂ ਦਾ ਚੈੱਕਅਪ, ਮੁਫ਼ਤ ਦਵਾਈਆਂ ਦਿੱਤੀਆਂ

ਸ਼ੂਗਰ ਦੇ ਮਰੀਜ਼ਾਂ ਨੂੰ ਜਾਗਰੂਕ ਕਰਨ ਦੇ ਲਈ ਅਜਿਹੇ ਕੈਂਪਾਂ ਦਾ ਆਯੋਜਨ ਲਾਹੇਵੰਦ: ਗੋਇਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਜੂਨ:
ਅਜੋਕੇ ਸਮੇਂ ਵਿੱਚ ਜਿੱਥੇ ਸ਼ੂਗਰ ਦਾ ਇਲਾਜ ਵੇਲੇ ਸਿਰ ਕਰਵਾਉਣਾ ਜ਼ਰੂਰੀ ਹੋ ਗਿਆ ਹੈ, ਉੱਥੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਮੇਂ ਦੀਆਂ ਸਰਕਾਰਾਂ ਨਾਲ ਮਿਲ ਕੇ ਹੇਠਲੇ ਪੱਧਰ ’ਤੇ ਇਸ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਉਣੇ ਚਾਹੀਦੇ ਹਨ। ਇਹ ਗੱਲ ਉੱਘੇ ਸਮਾਜ ਸੇਵੀ ਜਗਤਾਰ ਸਿੰਘ ਜੱਗਾ ਨੇ ਜੀਵਨ ਸੰਚਾਰ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਆਰ.ਡਬਲਿਊ.ਏ ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਵਿਖੇ ਲਗਾਏ ਗਏ 651ਵਾਂ ਮੁਫ਼ਤ ਸ਼ੂਗਰ ਜਾਂਚ ਅਤੇ ਜੋੜਾਂ ਦੇ ਦਰਦ ਦੇ ਇਲਾਜ ਦੇ ਕੈਂਪ ਨੂੰ ਸੰਬੋਧਨ ਕਰਦਿਆਂ ਆਖੀ। ਇਸ ਕੈਂਪ 363 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ।
ਇਸ ਮੌਕੇ ਜਗਤਾਰ ਸਿੰਘ ਜੱਗਾ ਨੇ ਕਿਹਾ ਕਿ ਜੀਵਨ ਸੰਚਾਰ ਵੈਲਫੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਸੁਭਾਸ਼ ਗੋਇਲ, ਡਾ. ਵਿਵੇਕ ਅਹੂਜਾ ਆਯੂਰਵੈਦਿਕ ਅਚਾਰੀਆ ਅਤੇ ਹੋਰ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਮੁਫ਼ਤ ਸ਼ੂਗਰ ਜਾਂਚ ਕੈਪਾਂ ਦੀ ਲੜੀ ਸ਼ੁਰੂ ਕਰਨ ਨਾਲ ਸ਼ੂਗਰ ਦੇ ਮਰੀਜ਼ ਸਮੇਂ ਸਿਰ ਇਸਦੇ ਇਲਾਜ ਦਾ ਲਾਭ ਉਠਾ ਸਕਣਗੇ। ਇਸ ਮੌਕੇ ਆਯੂਰਵੈਦਿਕ ਮਾਹਿਰ ਸ਼ੁਭਾਸ਼ ਗੋਇਲ ਚੇਅਰਮੈਨ ਜੀਵਨ ਸੰਚਾਰ ਵੈੱਲਫੇਅਰ ਚੈਰੀਟੇਬਲ ਸੋਸਾਇਟੀ ਨੇ ਕਿਹਾ ਕਿ ਪੰਜਾਬ ’ਚੋਂ ਸ਼ੂਗਰ ਨੂੰ ਖ਼ਤਮ ਕਰਨ ਦੇ ਲਈ ਸੰਸਥਾ ਵੱਲੋਂ ਸ਼ੁਰੁੂ ਕੀਤਾ ਗਿਆ ਅਭਿਆਨ ਅਗਾਂਹ ਵੀ ਜਾਰੀ ਰੱਖਾਂਗੇ।
ਡਾ. ਵਿਵੇਕ ਅਹੂਜਾ ਆਯੂਰਵੈਦਿਕ ਅਚਾਰੀਆ ਨੇ ਕਿਹਾ ਕਿ ਉਨ੍ਹਾਂ ਦੀ ਸੁਸਾਇਟੀ ਵੱਲੋਂ ਲੜੀਵਾਰ ਕੈਂਪਾਂ ਦਾ ਆਯੋਜਨ ਕਰਨ ਸਦਕਾ ਲੋਕਾਂ ਵਿੱਚ ਸ਼ੂਗਰ ਦੀ ਬਿਮਾਰੀ ਪ੍ਰਤੀ ਜਾਗਰੂਕਤਾ ਵੱਧ ਰਹੀ ਹੈ। ਇਸ ਮੌਕੇ ਆਰ.ਡਬਲਿਊ.ਏ ਮਾਡਰਨ ਹਾਊਸਿੰਗ ਕੰਪਲੈਕਸ ਦੇ ਪ੍ਰਧਾਨ ਕਰਨਲ ਗੁਰਸੇਵਕ ਸਿੰਘ, ਜਨਰਲ ਸਕੱਤਰ ਐਸ.ਏ. ਕੂਰੈਸ਼ੀ, ਸੀਨੀਅਰ ਮੀਤ ਪ੍ਰਧਾਨ ਐਸ.ਸੀ. ਲੁਥਰਾ ਸਮੇਤ ਵੱਡੀ ਗਿਣਤੀ ਵਿੱਚ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਸੁਨੀਲ ਅਗਰਵਾਲ, ਰਮੇਸ਼ ਮਿੱਤਲ ਜਨਰਲ ਸੈਕਟਰੀ, ਬੀ.ਪੀ ਬਾਂਸਲ ਸਲਾਹਕਾਰ, ਡਾ. ਪੂਜਾ, ਡਾ. ਫਲਕ, ਡਾ. ਵਿਮਲੇਸ, ਡਾ. ਮਿਸ਼ੇਲ, ਡਾ. ਅਨਿਲ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Food and health

Check Also

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ

ਮੇਅਰ ਜੀਤੀ ਸਿੱਧੂ ਨੇ ਸਰਕਾਰੀ ਗਊਸ਼ਾਲਾ ਤੇ ਕੁੱਤਿਆਂ ਦੀ ਨਸਬੰਦੀ ਅਪਰੇਸ਼ਨ ਪ੍ਰਬੰਧਾਂ ਦਾ ਲਿਆ ਜਾਇਜ਼ਾ ਅੱਤ ਗਰਮ…