nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਜ਼ਿਆਦਾਤਰ ਸਰਕਾਰੀ, ਐਸੋਸੀਏਟ ਤੇ ਐਫੀਲੀਏਟਿਡ ਸਕੂਲਾਂ ਦਾ ਨਤੀਜਾ 50 ਫੀਸਦੀ ਤੋਂ ਵੀ ਘੱਟ

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ 100 ਫੀਸਦੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪਿਛਲੇ ਦਿਨੀਂ ਐਲਾਨੇ ਗਏ ਦਸਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਵਿੱਚ ਵੀਆਈਪੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਜ਼ਿਆਦਾਤਰ ਸਰਕਾਰੀ ਸਕੂਲਾਂ ਅਤੇ ਸਿੱਖਿਆ ਬੋਰਡ ਨਾਲ ਐਸੋਸੀਏਟ ਅਤੇ ਐਫੀਲੀਏਟਿਡ ਸਕੂਲਾਂ ਦੀ ਕਾਰਗੁਜ਼ਾਰੀ ਉਮੀਦ ਨਾਲੋਂ ਕਾਫੀ ਘੱਟ ਹੈ। ਕਾਫੀ ਸਕੂਲਾਂ ਦਾ ਨਤੀਜਾ 50 ਫੀਸਦੀ ਤੋਂ ਵੀ ਘੱਟ ਹੈ। ਉਂਜ ਮੁਹਾਲੀ ਦੇ 8 ਐਫੀਲੀਏਟਿਡ, 8 ਐਸੋਸੀਏਟਿਡ ਅਤੇ 7 ਸਰਕਾਰੀ ਸਕੂਲਾਂ ਦਾ ਨਤੀਜਾ 100 ਫੀਸਦੀ ਰਿਹਾ ਹੈ।
ਸਰਕਾਰੀ ਸਕੂਲ ਅਮਲਾਲਾ ਦਾ ਕੇਵਲ 10 ਫੀਸਦੀ ਹੈ। ਜਿਸ ਦੇ 60 ’ਚੋਂ ਕੇਵਲ 6 ਵਿਦਿਆਰਥੀ ਹੀ ਪਾਸ ਹਨ। ਸੁੰਡਰਾਂ ਸਕੂਲ ਦਾ ਨਤੀਜਾ 16.12 ਫੀਸਦੀ, ਮੁਕੰਦਪੁਰ ਸਕੂਲ ਦਾ 22.47 ਫੀਸਦੀ, ਤਸਿੰਬਲੀ ਸਕੂਲ ਦਾ 26.19 ਫੀਸਦੀ, ਮਜਾਤ ਸਕੂਲ ਦਾ 25.80 ਫੀਸਦੀ, ਬੱਤਾ ਸਕੂਲ ਦਾ 27.77 ਫੀਸਦੀ, ਕਰਾਲਾ ਦਾ 29.54 ਫੀਸਦੀ, ਸਰਕਾਰੀ ਸਕੂਲ ਫੇਜ਼-6 ਦਾ 37.50 ਫੀਸਦੀ, ਦੱਪਰਪੁਰ ਦਾ 36.84 ਫੀਸਦੀ, ਭੱੁਖੜੀ ਦਾ 36.50 ਫੀਸਦੀ, ਝਰਮੜੀ ਦਾ 40.74 ਫੀਸਦੀ ਅਤੇ ਤੀੜਾ ਦਾ 41.50 ਫੀਸਦੀ ਨਤੀਜਾ ਰਿਹਾ ਹੈ। ਮੌਲੀ ਬੈਦਵਾਨ ਦਾ 42.22 ਫੀਸਦੀ, ਭਾਂਖਰਪੁਰ ਦਾ 41.66 ਫੀਸਦੀ, ਮੁੰਧੋ ਸੰਗਤੀਆਂ ਦਾ 44.82 ਫੀਸਦੀ, ਮਾਣਕਪੁਰ ਸ਼ਰੀਫ ਦਾ 47.16 ਫੀਸਦੀ, ਲਾਂਡਰਾਂ ਦਾ 46.93 ਫੀਸਦੀ, ਅਬਰਾਵਾਂ ਦਾ 47.91 ਫੀਸਦੀ ਅਤੇ ਰਾਜੋਮਾਜਰਾ ਦਾ ਨਤੀਜਾ 50 ਫੀਸਦੀ ਰਿਹਾ ਹੈ।
ਖਾਲਸਾ ਸਕੂਲ ਖਰੜ ਦੇ 91 ’ਚੋਂ ਕੇਵਲ 4 ਬੱਚੇ ਹੀ ਪਾਸ ਹੋਏ ਹਨ। ਆਰੀਆ ਕੰਨਿਆ ਵਿਦਿਆਲਾ ਖਰੜ ਦੇ 27 ’ਚੋਂ ਸਿਰਫ਼ 3 ਬੱਚੇ ਪਾਸ ਹੋਏ ਹਨ। ਹੈਂਡਰਸਨ ਗਰਲਜ਼ ਸਕੂਲ ਖਰੜ ਦੇ 38 ’ਚੋਂ 13 ਬੱਚੇ ਪਾਸ ਹਨ। ਖਾਲਸਾ ਸਕੂਲ ਮੁਹਾਲੀ ਦੇ 48 ’ਚੋਂ 6 ਅਤੇ ਖਾਲਸਾ ਸਕੂਲ ਕੁਰਾਲੀ ਦੇ 125 ’ਚੋਂ 56 ਬੱਚੇ ਪਾਸ ਹੋਏ ਹਨ। ਐੱਸ.ਐੱਸ. ਜੈਨ ਸਕੂਲ ਡੇਰਾਬੱਸੀ ਦਾ 48.14 ਫੀਸਦੀ, ਚਕਵਾਲ ਸਕੂਲ ਕੁਰਾਲੀ ਦਾ 39.66, ਬੀ.ਐੱਸ.ਐੱਮ. ਸਿੱਖ ਗਰਲਜ਼ ਸਕੂਲ ਖਰੜ ਦਾ 34.61, ਡੀਏਵੀ ਸਕੂਲ ਡੇਰਾਬੱਸੀ ਦਾ 27.65 ਅਤੇ ਕ੍ਰਿਸ਼ਚੀਅਨ ਸਕੂਲ ਖਰੜ ਦਾ 12.12 ਫੀਸਦੀ ਨਤੀਜਾ ਹੈ।
ਉਧਰ, ਸਰਕਾਰੀ ਸਕੂਲਾਂ ’ਚੋਂ 100 ਫੀਸਦੀ ਨਤੀਜਾ ਦੇਣ ਵਾਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ, ਸਰਕਾਰੀ ਹਾਈ ਸਕੂਲ ਨੱਗਲ ਸਲੇਮਪੁਰ, ਮਨੌਲੀ, ਕੰਨਿਆ ਸਕੂਲ ਮੁੱਲਾਂਪੁਰ, ਸਰਕਾਰੀ ਸਕੂਲ ਪੜਛ, ਸਰਕਾਰੀ ਕਸੂਲ ਮੋਟੇਮਾਜਰਾ ਅਤੇ ਟਾਂਡਾ ਸਕੂਲ ਦਾ ਨਾਂ ਸ਼ਾਮਲ ਹੈ। ਐਸੋਸੀਏਟਿਡ ਸਕੂਲਾਂ ਵਿੱਚ ਵਿਜੈ ਪਬਲਿਕ ਸਕੂਲ ਸ਼ਾਹੀਮਾਜਰਾ, ਐੱਮ.ਡੀ. ਮਾਡਲ ਸਕੂਲ ਖਾਨਪੁਰ ਬੰਗਰ, ਮਾਨਟੇਸਰੀ ਪਬਲਿਕ ਸਕੂਲ ਬਲੌਂਗੀ, ਨਿਊ ਪਬਲਿਕ ਸਕੂਲ ਬਨੂੜ, ਗੁਰੂ ਹਰਿਰਾਏ ਪਬਲਿਕ ਸਕੂਲ ਚਨਾਲੋਂ, ਸ਼ੇਰਵੁੱਡ ਸਕੂਲ ਮੁਹਾਲੀ, ਗੁਰੂ ਕੁੱਲ ਇੰਟਰਨੈਸ਼ਨਲ ਸਕੂਲ ਕੁਰਾਲੀ ਅਤੇ ਟਾਇਨੀਟਾੱਟਸ ਸਕੂਲ ਬਲਟਾਣਾ ਅਤੇ ਐਫੀਲੀਏਟਿਡ ਸਕੂਲਾਂ ਵਿਚ ਗੁਰੂ ਅਮਰਦਾਸ ਸਕੂਲ ਤੰਗੌਰੀ, ਗੁਰੂ ਨਾਨਕ ਪਬਲਿਕ ਸਕੂਲ ਸੈਕਟਰ-68, ਸਟਾਰ ਪਬਲਿਕ ਸਕੂਲ ਸੈਕਟਰ-69, ਸੁਆਮੀ ਸ਼ਿਵ ਸਰੂਪ ਸਰਬਹਿੱਤਕਾਰੀ ਕੁਰਾਲੀ, ਦਸ਼ਮੇਸ਼ ਖਾਲਸਾ ਸਕੂਲ ਫੇਜ਼-3ਬੀ1, ਸੰਤ ਬਾਬਾ ਵਰਿਆਮ ਸਿੰਘ ਸਕੂਲ ਬਨੂੰੜ, ਬਾਬਾ ਜ਼ੋਰਾਵਰ ਸਿੰਘ ਫਤਿਹ ਸਿੰਘ ਖਿਜ਼ਰਾਬਾਦ ਅਤੇ ਟੈਗੋਰ ਨਿਕੇਤਨ ਸਕੂਲ ਖਰੜ ਦੇ ਨਾਂ ਸ਼ਾਮਲ ਹਨ।
ਸਰਕਾਰੀ ਸਕੂਲ ਮੱਛਲੀ ਕਲਾਂ, ਸਿੰਘਪੁਰਾ, ਜੌਲੀ, ਅਤੇ ਰਡਿਆਲਾ ਦਾ ਦਾ ਨਤੀਜਾ 96 ਫੀਸਦੀ ਤੋਂ ਵੱਧ ਹੈ। ਨਵਾਂ ਗਰਾਓਂ ਦਾ 95.74 ਫੀਸਦੀ, ਸਨੇਟਾ ਦਾ 94 ਫੀਸਦੀ, ਭਬਾਤ ਦਾ 93.61 ਫੀਸਦੀ, ਕਾਰਕੌਰ ਦਾ 92.72 ਫੀਸਦੀ, ਪੜੌਲ ਦਾ 92.30 ਫੀਸਦੀ, ਫੇਜ਼-11, ਜੈਂਤੀ ਮਾਜਰੀ ਅਤੇ ਮਜਾਤੜੀ ਸਕੂਲਾਂ ਦਾ ਨਤੀਜਾ 91.66 ਫੀਸਦੀ, ਨਾਡਾ ਦਾ 92 ਫੀਸਦੀ, ਕੰਨਿਆ ਸਕੂਲ ਲਾਲੜੂ ਦਾ 90.72 ਅਤੇ ਮਟੌਰ ਦਾ 90.16 ਫੀਸਦੀ ਨਤੀਜਾ ਰਿਹਾ ਹੈ।
(ਬਾਕਸ ਆਈਟਮ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੂਟਾ ਸਿੰਘ ਵਾਲਾ ਦਾ ਦਸਵੀਂ ਸ਼੍ਰੇਣੀ ਦਾ ਨਤੀਜਾ 100 ਫੀਸਦੀ ਆਇਆ ਹੈ। ਸਕੂਲ ਮੁਖੀ ਵਰਿੰਦਰਜੀਤ ਕੌਰ ਅਤੇ ਲੈਕਚਰਾਰ ਸੁਰਜੀਤ ਸਿੰਘ ਨੇ ਦੱਸਿਆ ਕਿ 10ਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਸਕੂਲ ਦੇ 25 ਵਿਦਿਆਰਥੀਅ ਅਪੀਅਰ ਹੋਏ ਸਨ। ਜਿਨ੍ਹਾਂ ’ਚੋਂ 11 ਵਿਦਿਆਰਥੀਆਂ ਨੇ ਫਸਟ ਡਿਵੀਜ਼ਨ ਅਤੇ 14 ਵਿਦਿਆਰਥੀਆਂ ਨੇ ਸੈਕਿੰਡ ਡਿਵੀਜ਼ਨ ਵਿੱਚ ਪ੍ਰੀਖਿਆ ਪਾਸ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਵੀ 100 ਫੀਸਦੀ ਆਇਆ ਸੀ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…