
ਆਵਾਜ਼ ਪ੍ਰਦੂਸ਼ਣ ਰੋਕਣ ਲਈ ਮੁਹਾਲੀ ਤੋਂ ਪਟਿਆਲਾ ਤੱਕ ਬੁਲਟ ਮੋਟਰ ਸਾਈਕਲ ਜਾਗਰੂਕਤਾ ਰੈਲੀ ਕੱਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਪੀਪੀਸੀਬੀ ਦੀ ਅਗਵਾਈ ਵਿੱਚ ਐਤਵਾਰ ਨੂੰ ਆਵਾਜ਼ ਪ੍ਰਦੂਸ਼ਣ ਦੇ ਵੱਧ ਰਹੇ ਪ੍ਰਭਾਵ ਨੂੰ ਰੋਕਣ ਲਈ ਸਮਾਜ ਦੀਆਂ ਕੁੱਝ ਜਥੇਬੰਦੀਆਂ ਨੇ ਸਾਹਮਣੇ ਆਉਂਦਿਆਂ ਮੁਹਾਲੀ ਤੋਂ ਪਟਿਆਲਾ ਤੱਕ ਇੱਕ ਵਿਸ਼ਾਲ ਬੁਲਟ ਮੋਟਰ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਲੋਕਾਂ ਨੂੰ ਸ਼ੋਰ ਪ੍ਰਦੂਸ਼ਣ ਰੋਕਣ ਲਈ ਸੁਨੇਹਾ ਦਿੱਤਾ ਗਿਆ। ਇਸ ਦੌਰਾਨ ਤਕਰੀਬਨ 60 ਮੋਟਰਸਾਈਕਲ ਰਾਈਡਰਜ਼ ਨੇ ਹਿੱਸਾ ਲਿਆ। ਜਿਨ੍ਹਾਂ ਵਿੱਚ ਜ਼ਿਆਦਾਤਰ ਬੁਲਟ ਮੋਟਰਸਾਈਕਲ ਸਨ। ਸਵੇਰ ਦੇ 6 ਵਜੇ ਸ਼ੁਰੂ ਹੋਏ ਇਸ ਕਾਫ਼ਲੇ ਲਈ ਬਕਾਇਦਾ ਤੌਰ ’ਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਇਕ ਅਧਿਕਾਰੀ ਅਤੇ ਟਰੈਫਿਕ ਪੁਲਿਸ ਅਫਸਰਾਂ ਨੂੰ ਤਾਇਨਾਤ ਕੀਤਾ ਗਿਆ ਸੀ।
ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਏਐਸਆਈ ਦਿਲਬੀਰ ਸਿੰਘ ਨੇ ਦੱਸਿਆ ਕਿ ਨੇ ਬੁਲਟ ਮੋਟਰ ਸਾਈਕਲ ਦੇ ਬਕਾਇਦਾ ਤੌਰ ’ਤੇ ਸਾਈਲੈਂਸਰ ਚੈੱਕ ਕੀਤੇ ਅਤੇ ਕਿਸੇ ਤਰ੍ਹਾਂ ਦੀ ਊਣਤਾਈ ਦੀ ਖ਼ਬਰ ਨਹੀਂ ਮਿਲੀ ਨਾਂ ਹੀ ਕੁੱਝ ਅਜਿਹੀ ਚੀਜ਼ ਪਾਈ ਗਈ ਜਿਹੜੀ ਕਿ ਸਰਕਾਰ ਵੱਲੋਂ ਬੈਨ ਕੀਤੀ ਗਈ ਹੋਵੇ। ਇਸ ਦੌਰਾਨ ਦੋਹਾਂ ਵਿਭਾਗਾਂ ਦੀ ਸਾਂਝੀ ਟੀਮ ਨੇ ਬੁਲੇਟ ਮੋਟਰਸਾਈਕਲ ਮਾਲਕਾਂ ਨੂੰ ਸਮਾਜ ਦੇ ਵੱਡੇ ਹਿੱਤ ਵਿੱਚ ਪਾਬੰਦੀ ਦੇ ਹੁਕਮ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਸੀ। ਬੁਲਟ ਚਾਲਕਾਂ ਨੇ ਭਰੋਸਾ ਦਿਵਾੲਆ ਕਿ ਉਹ ਸਮਾਜ ਵਿਚ ਸ਼ੋਰ ਪ੍ਰਦੂਸ਼ਣ ਪ੍ਰਤੀ ਜਾਗਰੂਕਤਾ ਫੈਲਾਉਣਗੇ ਖਾਸ ਕਰਕੇ ਨੌਜਵਾਨ ਜਿਹੜੇ ਬੁਲਟ ਮੋਟਰ ਸਾਈਕਲਾਂ ਤੇ ਪਟਾਕੇ ਮਾਰਦੇ ਫਿਰਦੇ ਹਨ ਲਈ ਮਾਰਗ ਦਰਸ਼ਕ ਭੂਮਿਕਾ ਨਿਭਾਉਣਗੇ।