ਚਿੱਟੇ ਦੇ ਆਦੀ ਨੌਜਵਾਨਾਂ ਦੀਆਂ ਮਾਵਾਂ ਨੇ ਆਪਣੇ ਬੱਚਿਆਂ ਦੀ ਜਾਨ ਬਚਾਉਣ ਦਾ ਵਾਸਤਾ ਪਾਇਆ

ਕੁੰਭੜਾ ਦੀਆਂ ਪੀੜਤ ਮਾਵਾਂ ਅਤੇ ਹੋਰ ਪਿੰਡ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ, ਪੁਲੀਸ ਕਾਰਵਾਈ ’ਤੇ ਵੀ ਚੁੱਕੇ ਸਵਾਲ

ਨਬਜ਼-ਏ-ਪੰਜਾਬ, ਮੁਹਾਲੀ, 20 ਜੁਲਾਈ:
ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਅਤੇ ਨਸ਼ਿਆਂ ਦੀ ਦਲ-ਦਲ ਵਿੱਚ ਫਸ ਚੁੱਕੇ ਨੌਜਵਾਨਾਂ ਦੀਆਂ ਮਾਵਾਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਕਾਫ਼ੀ ਚਿੰਤਤ ਹਨ। ਮੁਹਾਲੀ ਨਗਰ ਨਿਗਮ ਅਧੀਨ ਆਉਂਦੇ ਪਿੰਡ ਕੁੰਭੜਾ ਵਿੱਚ ਪੀੜਤ ਨੌਜਵਾਨਾਂ ਦੇ ਮਾਪਿਆਂ ਨੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਦਿਆਂ ਰੱਜ ਕੇ ਕੋਸਿਆ। ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਪੀੜਤ ਪਰਿਵਾਰਾਂ ਨੇ ਦੱਸਿਆ ਕਿ ਕੁੰਭੜਾ ਵਿੱਚ ਸ਼ਰੇਆਮ ਨਸ਼ਾ ਵਿੱਕ ਰਿਹਾ ਹੈ ਪ੍ਰੰਤੂ ਪੁਲੀਸ ਮਹਿਜ਼ ਖਾਨਾਪੂਰਤੀ ਤੱਕ ਸੀਮਤ ਹੈ।
ਦੁਖੀ ਮਾਵਾਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਨਸ਼ੇ ਦੀ ਲਤ ਪੂਰੀ ਕਰਨ ਲਈ ਉਹਨਾਂ ਦੇ ਬੱਚਿਆਂ ਨੇ ਘਰ ਦਾ ਸਾਮਾਨ ਵੇਚਣਾ ਵੀ ਸ਼ੁਰੂ ਕਰ ਦਿੱਤਾ ਹੈ। ਜਦੋਂਕਿ ਪੰਜਾਬ ਪੁਲੀਸ ਨਸ਼ਾ ਵਿਰੁੱਧ ਜਾਗਰੂਕਤਾ ਕੈਂਪ ਲਗਾਉਣ ਦਾ ਢੌਂਗ ਰਚਿਆ ਜਾ ਰਿਹਾ ਹੈ। ਪੀੜਤ ਮਾਵਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਦਾ ਵਾਸਤਾ ਪਾਉਂਦੇ ਹੋਏ ਨਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਣ ਦੀ ਗੁਹਾਰ ਲਗਾਈ ਹੈ।
ਇੱਥੋਂ ਦੇ ਪਿੰਡ ਕੁੰਭੜਾ ਵਿੱਚ ਆਪਣੇ ਬੱਚਿਆਂ ਤੋਂ ਮਾਵਾਂ ਪਤੀਆਂ ਤੋਂ ਪਤਨੀਆਂ ਅਤੇ ਬੱਚਿਆਂ ਨੇ ਨਸ਼ਿਆਂ ਤੋਂ ਦੁਖੀ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਿੰਡ ਕੁੰਭੜਾ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਤੇ ਨਸ਼ੇੜੀਆਂ ਦੀ ਗਿਣਤੀ ਦਿਨ ਪਰ ਦਿਨ ਵੱਧਦੀ ਜਾ ਰਹੀ ਹੈ ਇਥੋਂ ਤੱਕ ਕਿ ਬੱਚੇ ਆਪਣੇ ਘਰ ਦਾ ਸਾਮਾਨ ਤੱਕ ਵੀ ਵੇਚ ਕੇ ਨਸ਼ਾ ਕਰ ਰਹੇ ਹਨ ਪਿੰਡ ਵਿੱਚ ਬਹੁਤ ਜ਼ਿਆਦਾ ਚੋਰੀਆਂ ਹੋ ਰਹੀਆਂ ਹਨ ਜਿਸ ਕਾਰਨ ਸਿਰਫ ਨਸ਼ਾ ਹੈ ਨਸ਼ੇੜੀ ਆਪਣਾ ਨਸ਼ਾ ਲੈਣ ਲਈ ਪਿੰਡ ਵਿੱਚੋਂ ਮੋਟਰਸਾਈਕਲ ਗੱਡੀਆਂ ਮੋਬਾਈਲ ਫੋਨ ਚੋਰੀ ਕਰਦੇ ਹਨ ਸਮਗਲਰ ਸ਼ਰੇਆਮ ਗੋਲੀਆਂ ਵਿੱਚ ਨਸ਼ਾ ਸਪਲਾਈ ਕਰਦੇ ਹਨ, ਜਿਨ੍ਹਾਂ ਨੂੰ ਰੋਕਣ ਦੇ ਬਾਵਜੂਦ ਵੀ ਮਾਰਨ ਦੀ ਧਮਕੀਆਂ ਦੇ ਜਾਂਦੇ ਹਨ।
ਇੱਕ ਪਾਸੇ ਤਾਂ ਸਰਕਾਰਾਂ ਨਸ਼ਾ ਤਸਕਰਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾ ਰਹੀ ਹੈ ਦੂਜੇ ਪਾਸੇ ਸਰਕਾਰ ਫੋਕੀ ਵਾਹ ਵਾਹ ਖੱਟਣ ਲਈ ਆਪਣੇ ਚਹੇਤਿਆਂ ਦਾ ਇਕੱਠ ਕਰਕੇ ਜਾਗਰੂਕ ਕੈਂਪ ਲਗਾ ਰਹੀ ਹੈ ਕਿ ਪਿੰਡ ਵਿੱਚ ਨਾ ਹੀ ਕੋਈ ਨਸ਼ਾ ਕਰਦਾ ਹੈ ਨਾ ਹੀ ਚਿੱਟਾ ਵਿਕਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸਪੀਚਾਂ ਵਿੱਚ ਕਹਿ ਰਹੇ ਹਨ ਕਿ ਜਿਸ ਇਲਾਕੇ ਵਿੱਚ ਨੌਜਵਾਨ ਨਸ਼ਾ ਕਰ ਰਹੇ ਤੇ ਨਸ਼ਾ ਵਿਕਦਾ ਹੈ ਉਸ ਇਲਾਕੇ ਦੇ ਐਸਐਚਓ, ਡੀਐਸਪੀ ਅਤੇ ਐਸਐਸਪੀ ਜ਼ਿੰਮੇਵਾਰ ਹੋਵੇਗਾ ਤੇ ਅਫਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਅੱਜ ਦੁਖੀ ਮਾਵਾਂ ਦੀ ਸਰਕਾਰ ਤੋਂ ਮੰਗ ਹੈ ਕਿ ਜਲਦ ਤੋਂ ਜਲਦ ਸਾਡੇ ਪਿੰਡ ਕੁੰਭੜਾ ਤੇ ਪੂਰੇ ਪੰਜਾਬ ’ਚੋਂ ਨਸ਼ਾ ਖ਼ਤਮ ਕਰਕੇ ਮੈਡੀਕਲ ਸਹੂਲਤਾਂ ਦੇ ਕੇ ਸਾਡੇ ਬੱਚਿਆਂ ਨੂੰ ਮਰਨ ਤੋਂ ਬਚਾਇਆ ਜਾਵੇ ਤੇ ਸਮਗਲਰਾਂ ਖ਼ਿਲਾਫ਼ ਜਲਦੀ ਕਾਰਵਾਈ ਕੀਤੀ ਜਾਵੇ ਤੇ ਸਮਗਲਰਾਂ ਨੂੰ ਪਨਾਹ ਦੇਣ ਵਾਲਿਆਂ ਤੇ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਨੌਜਵਾਨ ਆਗੂ ਮਨਦੀਪ ਸਿੰਘ, ਬਲਮੀਕ ਸਭਾ ਦੇ ਪ੍ਰਧਾਨ ਨੈਬ ਸਿੰਘ, ਸਾਬਕਾ ਪ੍ਰਧਾਨ ਬਚਨ ਸਿੰਘ, ਬਲਵਿੰਦਰ ਸਿੰਘ ਬਿੱਲੂ, ਨਸ਼ੀਬ ਸਿੰਘ, ਪਰਮਜੀਤ ਕੌਰ, ਸੁਨੀਤਾ ਰਾਣੀ, ਸੁਰਿੰਦਰ ਸਿੰਘ, ਲਖਵੀਰ ਕੌਰ, ਬੀਬੀ ਰਾਣੀ, ਬਲਜਿੰਦਰ ਸਿੰਘ ਬਬਲੂ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …