
ਜੰਡਿਆਲਾ ਗੁਰੂ ਵਿਚ ਮੋਟਰ ਸਾਇਕਲ ਚੋਰੀ
ਪੁਲਿਸ ਚੌਕੀ ਵਿਚ ਸ਼ਿਕਾਇਤ ਲਿਖਣਾਉਣ ਗਿਆ ਪਰ ਪੁਲਿਸ ਨੇ ਨਹੀ ਲਿਖੀ ਸ਼ਿਕਾਇਤ
ਜੰਡਿਆਲਾ ਗੁਰੂ 2 ਮਾਰਚ (ਕੁਲਜੀਤ ਸਿੰਘ )
ਜੰਡਿਆਲਾ ਗੁਰੂ ਵਿਚ ਲੱਗਦਾ ਹੈ ਕਿ ਚੋਰਾਂ ਨੂੰ ਪੂਰੀ ਖੁੱਲ ਮਿਲੀ ਹੋਈ ਹੈ ਕਿ ਚੋਰੀਆ ਕਰੋ ਤੇ ਮੋਜਾਂ ਲੁੱਟੋ ਚੋਰਾਂ ਨੂੰ ਕਿਸੇ ਦਾ ਡਰ ਨਹੀ ਰਿਹਾ ਤੇ ਆਏ ਦਿਨ ਜੰਡਿਆਲਾ ਗੁਰੂ ਵਿਚ ਮੋਟਰ ਸਾਇਕਲ ਚੋਰੀ ਹੋ ਰਹੇ ਹਨ l ਤਾਜਾ ਖਬਰ ਅਨੁਸਾਰ ਇੱਕ ਹੋਰ ਚੋਰੀ ਦੀ ਖਬਰ ਸਾਹਮਣੇ ਆਈ ਹੈ ਬਲਜੀਤ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਜੋਤੀਸਰ ਨੇ ਪੱਤਰਕਾਰਾਂ ਨੂੰ ਦੱਸਦਿਆਂ ਕਿਹਾ ਕਿ ਉਸਦਾ ਪਲੈਟਿਨਾ ਮੋਟਸਾਈਕਲ ਜਿਸਦਾ ਨੰ PB 02 -CF 0453 ਮਾਡਲ 2013 ਲਾਲ ਰੰਗ ਪੰਜਾਬ ਨੈਸ਼ਨਲ ਬੈਂਕ ਵਾਲੀ ਗਲੀ ਵਿਚੋਂ ਕਿਸੇ ਨੇ ਚੋਰੀ ਕਰ ਲਿਆ l ਬਲਜੀਤ ਸਿੰਘ ਨੇ ਦੱਸਿਆ ਕਿ ਉਹ ਆੜਤ ਤੇ ਕੰਮ ਕਰਦਾ ਹੈ ਤੇ ਰੋਜ ਉਸ ਨੂੰ ਬੈਂਕ ਕਿਸੇ ਨਾ ਕਿਸੇ ਕੰਮ ਆਉਣਾ ਪੈਂਦਾ ਹੈ l ਅੱਜ ਜਦੋਂ ਉਹ ਬੈਂਕ ਆਇਆ ਤਾਂ ਰੋਜ ਦੀ ਤਰਾਂ ਮੋਟਰਸਾਇਕਲ ਗਲੀ ਵਿਚ ਲਗਾਕੇ ਉਹ ਅੰਦਰ ਚਲਾ ਗਿਆ ਜਦੋਂ ਬਾਹਰ ਆਇਆ ਤਾਂ ਮੋਟਰਸਾਈਕਲ ਆਪਣੀ ਜਗਾ ਤੇ ਨਹੀ ਸੀ l ਏਧਰ ਉਧਰ ਭਾਲ ਕਰਨ ਤੇ ਮੋਟਰਸਾਈਕਲ ਦਾ ਕੋਈ ਪਤਾ ਨਹੀ ਲੱਗਾ ਇਸ ਤੋਂ ਬਾਅਦ ਉਹ ਪੁਲਿਸ ਚੌਕੀ ਵਿਚ ਸ਼ਿਕਾਇਤ ਲਿਖਣਾਉਣ ਵਾਸਤੇ ਗਿਆ ਪਰ ਪੁਲਿਸ ਨੇ ਉਸਦੀ ਸ਼ਿਕਾਇਤ ਨਹੀ ਲਿਖੀ l ਜਿਸ ਤੋਂ ਬਾਅਦ ਉਸ ਨੂੰ 181 ਨੰ ਤੇ ਸ਼ਿਕਾਇਤ ਲਿਖਵਾਉਣੀ ਪਈ ਬਲਜੀਤ ਸਿੰਘ ਨੇ ਜਿਕਰ ਕਰਦਿਆਂ ਕਿਹਾ ਕੇ ਸ਼ਹਿਰ ਵਿਚ ਹੋਰ ਵੀ ਕਈ ਮੋਟਰਸਾਇਕਲ ਚੋਰੀ ਹੋ ਚੁੱਕੇ ਹਨ ਪਰ ਉਹਨਾਂ ਦਾ ਕੋਈ ਪਤਾ ਨਹੀ ਲੱਗ ਸਕਿਆ l ਉਹਨਾ ਕਿਹਾ ਕਿ ਜੰਡਿਆਲਾ ਗੁਰੂ ਦੀ ਪੁਲਿਸ ਬਹੁਤ ਸੁਸਤ ਹੋ ਚੁੱਕੀ ਹੈ ਜੇਕਰ ਕਿਸੇ ਵੱਲੋਂ ਸ਼ੱਕ ਦੇ ਅਧਾਰ ਤੇ ਚੋਰ ਫੜਾਵੇ ਵੀ ਜਾਂਦੇ ਹਨ ਤਾਂ ਪੁਲਿਸ ਉਹਨਾਂ ਕੋਲੋਂ ਕੋਈ ਵੀ ਪੁੱਛ ਪੜਤਾਲ ਕਰਨ ਦੀ ਬਜਾਏ ਉਹਨਾਂ ਦਾ ਸਾਥ ਦੇਂਦੀ ਹੈ l ਉਹਨਾਂ ਦੱਸਿਆ ਕਿ ਜਿੱਥੋਂ ਮੇਰਾ ਮੋਟਰਸਾਇਕਲ ਚੁਕਿਆ ਗਿਆ ਹੈ ਉਸਦੇ ਆਸਪਾਸ ਵੀ ਕਈ ਨਛੇੜੀ ਘੁਮਦੇ ਰਹਿੰਦੇ ਹਨ ਪਰ ਪੁਲਿਸ ਨੇ ਕਦੇ ਵੀ ਸ਼ਹਿਰ ਵਿਚ ਗਸ਼ਤ ਨਹੀ ਕੀਤੀ ਜਿਸ ਕਰਕੇ ਚੋਰਾਂ ਦੇ ਹੋਸਲੇ ਬੁਲੰਦ ਹੁੰਦੇ ਜਾ ਰਹੇ ਹਨ l