Share on Facebook Share on Twitter Share on Google+ Share on Pinterest Share on Linkedin ਯੂਨੀਵਰਸਲ ਗਰੁੱਪ ਅਤੇ ਮੈਡੀ ਹੈਲਥ ਵਿਚਕਾਰ ਐਮ.ਓ.ਯੂ ਸਾਈਨ ਡਾਕਟਰੀ ਇੱਕ ਸਨਮਾਨਯੋਗ ਕਿੱਤਾ: ਡਾ. ਗੁਰਪ੍ਰੀਤ ਸਿੰਘ ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 18 ਜਨਵਰੀ: ਸਿੱਖਿਆ ਦੇ ਖੇਤਰ ਦੇ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਹੇ ਯੂਨੀਵਰਸਲ ਗਰੁੱਪ ਆਫ਼ ਕਾਲਜ ਅਤੇ ਮੈਡੀ ਹੈਲਥ ਟੈਕਨੋਲਜੀ ਦੇ ਵਿਚਕਾਰ ਐਮ.ਓ.ਯੂ ਸਾਈਨ ਕੀਤਾ ਗਿਆ। ਜਿਸ ਵਿੱਚ ਮੈਡੀਕਲ ਦੀ ਪੜਾਈ ਕਰ ਰਹੇ ਵਿਦਿਆਰਥੀਆਂ ਨੂੰ ਐਡਵਾਸ ਮੈਡੀਕਲ ਸਿਖਲਾਈ ਦੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਕੋਈ ਵਿਦਿਆਰਥੀ ਮੈਡੀਕਲ ਦੀ ਸਿੱਖਿਆ ਪੂਰੀ ਕਰ ਲੈਂਦਾ ਹੈ ਅਤੇ ਉਸਦੇ ਨਾਮ ਦੇ ਅੱਗੇ ਡਾਕਟਰ ਸ਼ਬਦ ਜੁੜ ਜਾਂਦਾ ਹੈ ਤਾਂ ਇਸ ਤੋਂ ਵੱਡੀ ਮਾਣ ਵਾਲੀ ਹੋਰ ਕੋਈ ਗੱਲ ਨਹੀਂ ਹੁੰਦੀ। ਹਾਲਾਂਕਿ ਉਸ ਟਿੱਚੇ ਤੱਕ ਪਹੁੰਚਣ ਦੀ ਯਾਤਰਾ ਅਕਸਰ ਲੰਮੀ ਅਤੇ ਕਠਿਨ ਜ਼ਰੂਰ ਹੁੰਦੀ ਹੈ ਪਰ ਨਾਮੁਮਕਿਨ ਨਹੀਂ। ਉਨ੍ਹਾਂ ਕਿਹਾ ਕਿ ਡਾਕਟਰੀ ਕਿੱਤਾ ਇੱਕ ਸਨਮਾਨ ਯੋਗ ਕਿੱਤਾ ਹੈ। ਉਨ੍ਹਾਂ ਹੋਰ ਅੱਗੇ ਬੋਲਦੇ ਹੋਏ ਕਿਹਾ ਕਿ ਮੈਡੀਕਲ ਖੇਤਰ ਹਮੇਸ਼ਾ ਵਿਕਸਤ ਹੁੰਦਾ ਹੈ। ਹਰ ਰੋਜ਼ ਵੱਖ ਵੱਖ ਖੋਜ ਅਤੇ ਅਧਿਐਨ ਕੀਤੇ ਜਾ ਰਹੇ ਹਨ ਅਤੇ ਹਮੇਸ਼ਾ ਸਾਡੇ ਸਾਹਮਣੇ ਇੱਕ ਨਵੀਂ ਬਿਮਾਰੀ ਹੁੰਦੀ ਹੈ। ਜਿਸ ਲਈ ਸਾਨੂੰ ਆਗਾਮੀ ਚੁਣੋਤੀਆਂ ਬਾਰੇ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ। ਸ਼ੈਸ਼ਨ ਦੀ ਸ਼ੁਰੂਆਤ ਦੀਪ ਜਲਾ ਕੇ ਕੀਤੀ ਗਈ। ਇਸ ਮੌਕੇ ਮਨਪ੍ਰੀਤ ਕੌਰ,ਓਪਰੇਸ਼ਨ ਮੈਨੇਜਰ ਅਤੇ ਨੇਹਾ ਬਾਲੀ, ਐਚ ਆਰ ਮੈਨੇਜਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਕੋਮਪਾਲ ਵਧਾਵਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਸਮਾਜ ਵਿਚ ਨਰਸਿੰਗ ਅਤੇ ਡਾਕਟਰੀ ਵਿਗਿਆਨ ਦਾ ਬਹੁਤ ਮਹੱਤਵ ਹੈ ਇਸ ਲਈ ਵਿਦਿਆਰਥੀ ਮੈਡੀਕਲ ਲਾਇਨ ਦੇ ਹਰ ਪਹਿਲੂ ਬਾਰੇ ਚੰਗੀ ਤਰ੍ਹਾਂ ਜਾਣੂ ਹੋਣ ਸੈਸ਼ਨ ਦੌਰਾਨ ਮੈਡੀ ਹੈਲਥ ਟੈਕਨੋਲਜੀ ਦੀ ਟੀਮ ਵੱਲੋਂ ਵਿਦਿਆਰਥੀਆਂ ਨੂੰ ਮੈਡੀਕਲ ਟਰੇਨਿੰਗ ਅਤੇ ਪਲੇਸਮੈਂਟ ਬਾਰੇ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਬਹੁਤ ਜ਼ਿਆਦਾ ਧੀਰਜ ਅਤੇ ਜ਼ਿਮੇਵਾਰੀ ਲਈ ਨਰਸਿੰਗ ਪੇਸ਼ੇ ਦੀ ਮੰਗ ਕੀਤੀ ਜਾਂਦੀ ਹੈ। ਨੋਕਰੀ ਲਈ ਮਨ,ਟੀਮ ਦੀ ਭਾਵਨਾ, ਕੁਸ਼ਲਤਾ,ਦਇਆ ਆਦਿ ਦੀ ਸੁਚੇਚਤਾ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪੇਸ਼ੇ ਵਿੱਚ ਕੰਮ ਕਰਨ ਵਾਲਿਆਂ ਨੂੰ ਭਾਵਨਾਤਮਕ ਤੌਰ ਤੇ ਜੁੜੇ ਬਿਨ੍ਹਾਂ ਮਰੀਜ ਦੀ ਮੱਦਦ ਅਤੇ ਸੇਵਾ ਕਰਨ ਲਈ ਸੁਭਾਵਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਭ ਤੋਂ ਇਲਾਵਾ ਸਥਿਤੀ ਜੋ ਵੀ ਹੋਵੇ ਇਲਾਜ ਕਰਨ ਵਾਲੇ ਦਾ ਚਿਹਰਾ ਹਮੇਸ਼ਾ ਮੁਸਕਰਾਉਂਦਾ ਹੋਣਾ ਚਾਹੀਦਾ ਹੈ। ਇਸ ਮੌਕੇ ਨਰਸਿੰਗ ਵਿਦਿਆਰਥੀਆਂ ਦੇ ਵਿੱਚ ਰੁਜ਼ਗਾਰ ਯੋਗਤਾ ਦੇ ਹੁਨਰ ਨੂੰ ਵਧਾਉਣ ਲਈ ਯੂਨੀਵਰਸਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਮੈਡੀ ਹੈਲਥ ਟੈਕਨਾਲੋਜੀਜ਼ ਦੇ ਵਿਚਕਾਰ ਐਮਓਯੂ ਸਾਈਨ ਕੀਤਾ ਗਿਆ। ਇਸ ਸ਼ੈਸ਼ਨ ਦੌਰਾਨ ਮੈਡੀਕਲ ਲਾਇਨ ਨਾਲ ਜੁੜੇ ਵੱਖ ਵੱਖ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਯੂਨੀਵਰਸਲ ਗਰੁੱਪ ਦੇ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਵਿਸ਼ੇ ਦੇ ਨਾਲ ਸਬੰਧਤ ਜਾਣਕਾਰੀ ਇਕੱਤਰ ਕੀਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ