Share on Facebook Share on Twitter Share on Google+ Share on Pinterest Share on Linkedin ਮੁਹਾਲੀ ਵਿੱਚ ਚਲਦੀ ਕਾਰ ਵਿੱਚ ਅਚਾਨਕ ਲੱਗੀ ਭਿਆਨਕ ਅੱਗ, ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਅੰਟਾਲੇ ਮਾਲ ’ਚੋਂ ਫਿਲਮ ਦੇ ਕੇ ਵਾਪਸ ਪਰਤ ਰਹੇ ਪਤੀ ਪਤਨੀ ਵਾਲ ਵਾਲ ਬਚੇ, ਚਾਲਕ ਜ਼ਖ਼ਮੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਲੰਘੀ ਰਾਤ ਮੁਹਾਲੀ-ਚੱਪੜਚਿੜੀ ਮੁੱਖ ਸੜਕ ’ਤੇ ਪਟਿਆਲਾ ਦੀ ਰਾਓ ਮੋੜ ’ਤੇ ਅਚਾਨਕ ਚਲਦੀ ਕਾਰ ਵਿੱਚ ਭਿਆਨਕ ਅੱਗ ਲੱਗ ਗਈ ਅਤੇ ਦੇਖਦੇ ਹੀ ਦੇਖਦੇ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਕਾਰ ਵਿੱਚ ਸਵਾਰ ਪਤੀ ਪਤਨੀ ਵਾਲ ਵਾਲ ਬਚ ਗਏ। ਉਂਜ ਕਾਰ ਚਾਲਕ ਦੇ ਜ਼ਖ਼ਮੀ ਹੋ ਗਿਆ। ਉਸ ਦੀਆਂ ਲੱਤਾਂ ਅਤੇ ਬਾਂਹਾ ਅਤੇ ਮੂੰਹ ਨੂੰ ਅੱਗ ਦਾ ਸੇਕ ਲੱਗਿਆ ਹੈ। ਉਧਰ, ਸਨਅਤੀ ਏਰੀਆ ਫੇਜ਼-8ਬੀ ਪੁਲੀਸ ਚੌਂਕੀ ਦੇ ਇੰਚਾਰਜ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਡੀਡੀਆਰ ਦਰਜ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸ਼ਾਟ ਸਰਕਟ ਕਾਰਨ ਕਾਰ ਨੂੰ ਅੱਗ ਲੱਗੀ ਜਾਪਦੀ ਹੈ। ਪੀੜਤ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਨੂੰ ਆਪਣੀ ਪਤਨੀ ਨਾਲ ਅੰਟਾਲੇ ਮਾਲ ਵਿੱਚ ਹਿੰਦੀ ਫਿਲਮ ‘ਗੈਸਟ ਇੰਨ ਲੰਡਨ’ ਦਾ ਰਾਤ ਵਾਲਾ ਅਖੀਰਲਾ ਸ਼ੋਅ ਦੇਖ ਕੇ ਵਾਪਸ ਆਪਣੇ ਘਰ ਸ਼ਿਵਜੋਤ ਇਨਕਲੇਵ ਖਰੜ ਜਾ ਰਹੇ ਸੀ। ਵਕਤ ਕਰੀਬ ਪੌਣੇ 2 ਵਜੇ ਜਦੋਂ ਉਹ ਸੈਕਟਰ-90-91 ਅਤੇ ਸਨਅਤੀ ਏਰੀਆ ਫੇਜ਼-8ਬੀ ਨੂੰ ਵੰਡਦੀ ਮੁੱਖ ਸੜਕ ’ਤੇ ਨਦੀ ਕੋਲ ਪੁੱਜੇ ਤਾਂ ਅਚਾਨਕ ਡੈਸ਼ ਬੋਰਡ ’ਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਗਈਆਂ। ਉਹ ਬਹੁਤ ਜ਼ਿਆਦਾ ਘਬਰਾ ਗਏ ਅਤੇ ਸੀਟ ਬੈਲਟ ਖੋਲ੍ਹ ਕੇ ਉਸ ਦੀ ਪਤਨੀ ਵੀ ਸੁਰੱਖਿਅਤ ਬਾਹਰ ਆ ਗਈ ਜਦੋਂ ਕਿ ਉਸ ਦੀਆਂ ਦੋਵੇਂ ਲੱਤਾਂ ਅਤੇ ਬਾਹਾਂ ਨੂੰ ਅੱਗ ਦਾ ਕਾਫੀ ਸੇਕ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੇ ਮੂੰਹ ਨੂੰ ਵੀ ਅੱਗ ਦਾ ਸੇਕ ਲੱਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਫੋਨ ’ਤੇ ਅੱਗ ਦੀ ਸੂਚਨਾ ਦਿੱਤੀ। ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਪੁੱਜਦਾ ਕੀਤਾ। ਡਾਕਟਰਾਂ ਨੇ ਮੁੱਢਲੀ ਮੈਡੀਕਲ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ। ਉਹ ਕਿਰਾਏ ’ਤੇ ਟੈਕਸੀ ਕਰਕੇ ਤੜਕੇ ਸਵੇਰੇ 5 ਵਜੇ ਆਪਣੇ ਘਰ ਪੁੱਜੇ। ਉਨ੍ਹਾਂ ਕਾਰ ਨੂੰ ਅੱਗ ਲੱਗਣ ਸਬੰਧੀ ਮੁਹਾਲੀ ਪੁਲੀਸ ਨੂੰ ਸੂਚਨਾ ਦਿੱਤੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ