Share on Facebook Share on Twitter Share on Google+ Share on Pinterest Share on Linkedin ਐੱਮਪੀਲੈਡ ਫੰਡ: ਬੀਰਦਵਿੰਦਰ ਸਿੰਘ ਤੇ ਚੰਦੂਮਾਜਰਾ ਆਹਮੋ ਸਾਹਮਣੇ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਅਪਰੈਲ: ਲੋਕ ਸਭਾ ਚੋਣਾਂ ਦਾ ਅਮਲ ਸ਼ੁਰੂ ਹੁੰਦਿਆਂ ਹੀ ਉਮੀਦਵਾਰਾਂ ਨੇ ਇਕ ਦੂਜੇ ਵਿਰੁੱਧ ਦੂਸ਼ਣਬਾਜ਼ੀ ਅਤੇ ਮੇਹਣੋ ਮੇਹਣੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਐੱਮਪੀਲੈਡ ਫੰਡਾਂ ਨੂੰ ਖ਼ਰਚਣ ਦੇ ਮੁੱਦੇ ’ਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਉਮੀਦਵਾਰ ਬੀਰਦਵਿੰਦਰ ਸਿੰਘ ਅਤੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿੱਚ ਆਹਮੋ ਸਾਹਮਣੇ ਆ ਗਏ ਹਨ। ਇਕ ਪਾਸੇ ਜਿੱਥੇ ਬੀਰਦਵਿੰਦਰ ਨੇ ਚੰਦੂਮਾਜਰਾ ਉੱਤੇ ਵੋਟਾਂ ਖਾਤਰ ਆਪਣੇ ਪੁੱਤਰ ਦੇ ਵਿਧਾਨ ਸਭਾ ਹਲਕਾ ਸਨੌਰ ਵਿੱਚ ਫੰਡ ਖ਼ਰਚਣ ਦਾ ਦੋਸ਼ ਲਾਇਆ ਹੈ, ਉੱਥੇ ਸ੍ਰੀ ਚੰਦੂਮਾਜਰਾ ਦ ਕਹਿਣਾ ਹੈ ਕਿ ਬੀਰਦਵਿੰਦਰ ਸਿੰਘ ਐੱਮਪੀਲੈਡ ਫੰਡਾਂ ਸਬੰਧੀ ਨਿਯਮਾਂ ਤੋਂ ਅਣਜਾਣ ਹਨ ਅਤੇ ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੀ ਨਹੀਂ ਹੈ ਕਿ ਐੱਮਪੀਲੈਡ ਫੰਡ ਸਰਕਾਰ ਦੀਆਂ ਗਾਈਡਲਾਈਨਜ਼ ਤੋਂ ਬਿਨਾਂ ਵੰਡਿਆ ਹੀ ਨਹੀਂ ਜਾ ਸਕਦਾ ਹੈ। ਅੱਜ ਇੱਥੇ ਸ੍ਰੀ ਬੀਰਦਵਿੰਦਰ ਸਿੰਘ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਅਕਾਲੀ ਆਗੂ ਚੰਦੂਮਾਜਰਾ ਐੱਮਪੀਲੈਡ ਫੰਡਾਂ ਬਾਰੇ ਘੁਮਾ ਫਿਰਾ ਕੇ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰਾ ਸਵਾਲ ਇਹ ਸੀ ਕਿ ਜੋ ਫੰਡ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਵਿਕਾਸ ਲਈ ਖਰਚੇ ਜਾਣੇ ਚਾਹੀਦੇ ਸਨ। ਸ੍ਰੀ ਚੰਦੂਮਾਜਰਾ ਨੇ ਉਹ ਫੰਡ (ਕਰੀਬ 55 ਲੱਖ) ਆਪਣੇ ਪੁੱਤਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਵਿਧਾਨ ਸਭਾ ਹਲਕਾ ਸਨੌਰ ਵਿੱਚ ਦਿੱਤੇ ਹਨ। ਬੀਰਦਵਿੰਦਰ ਨੇ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਨਿਯਮਾਂ ’ਤੇ ਨਹੀਂ ਸੀ ਸਗੋਂ ਚੰਦੂਮਾਜਰਾ ਦੀ ਉਸ ਬਦਨੀਤੀ ’ਤੇ ਸੀ। ਜਿਸ ਅਨੁਸਾਰ ਅਕਾਲੀ ਆਗੂ ਨੇ ਪੁੱਤਰ ਮੋਹ ਨੂੰ ਤਰਜ਼ੀਹ ਦਿੰਦਿਆਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਦੇ ਹਿਤਾਂ ਨੂੰ ਵਿਸਾਰਦੇ ਹੋਏ 55 ਲੱਖ ਰੁਪਏ ਕੇਵਲ ਸਨੌਰ ਹਲਕੇ ਵਿੱਚ ਵੰਡ ਦਿੱਤੇ। ਜਿਹੜੇ ਫੰਡਾਂ ’ਤੇ ਕੇਵਲ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਦਾ ਅਧਿਕਾਰ ਸੀ। ਉਨ੍ਹਾਂ ਕਿਹਾ ਕਿ ਅਕਾਲੀ ਆਗੂ ਨੇ ਅਜਿਹਾ ਕਰਕੇ ਸ੍ਰੀ ਆਨੰਦਪੁਰ ਸਾਹਿਬ ਦੇ ਲੋਕਾਂ ਨਾਲ ਬੇਇਨਸਾਫ਼ੀ ਅਤੇ ਵਿਸ਼ਵਾਸਘਾਤ ਕੀਤਾ ਹੈ। ਬੀਰਦਵਿੰਦਰ ਸਿੰਘ ਨੇ ਕਿਹਾ ਕਿ ਇਲਾਕੇ ਦੇ ਲੋਕ ਚੰਦੂਮਾਜਰਾ ਤੋਂ ਜਵਾਬ ਮੰਗ ਰਹੇ ਹਨ ਕਿ ਸਰਕਾਰੀ ਖਜ਼ਾਨੇ ’ਚੋਂ ਵਿਕਾਸ ਕਾਰਜਾਂ ਦੇ ਨਾਂ ’ਤੇ ਆ ਚੁੱਕੀ ਸੀ ਐੱਮਪੀਲੈਡ ਫੰਡਾਂ ਦੀ ਰਾਸ਼ੀ ਇੱਧਰ ਵਿਕਾਸ ਕਾਰਜਾਂ ’ਤੇ ਖ਼ਰਚ ਕਿਉਂ ਨਹੀਂ ਕੀਤੀ, ਆਖ਼ਰਕਾਰ ਉਹ ਸਰਕਾਰੀ ਫੰਡ ਕਿੱਥੇ ਗਏ?
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ