nabaz-e-punjab.com

ਅਮਨਿੰਦਰ ਕੌਰ ਬਰਾੜ ਨੇ ਗਮਾਡਾ ਦੇ ਮਿਲਖ ਅਫ਼ਸਰ ਵਜੋਂ ਆਪਣਾ ਅਹੁਦਾ ਸੰਭਾਲਿਆ

ਦਫ਼ਤਰੀ ਕਰਮਚਾਰੀਆਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਜੁਲਾਈ:
ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਪੀਸੀਐਸ ਅਧਿਕਾਰੀਆਂ ਦੇ ਕੀਤੇ ਗਏ ਤਾਜ਼ਾ ਤਬਦਾਲਿਆਂ ਵਿੱਚ ਸੀਨੀਅਰ ਪੀਸੀਐਸ ਅਫ਼ਸਰ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੂੰ ਗਮਾਡਾ ਦੇ ਮੁੱਖ ਦਫ਼ਤਰ ਵਿੱਚ ਮਿਲਖ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਸ੍ਰੀਮਤੀ ਬਰਾੜ ਨੇ ਸੋਮਵਾਰ ਨੂੰ ਆਪਣੇ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਖਰੜ ਵਿੱਚ ਬਤੌਰ ਉਪ ਮੰਡਲ ਮੈਜਿਸਟਰੇਟ ਦੇ ਅਹੁਦੇ ’ਤੇ ਤਾਇਨਾਤ ਸਨ। ਜਿੱਥੇ ਉਨ੍ਹਾਂ ਨੇ ਪੂਰੀ ਲਗਨ, ਤਨਦੇਹੀ ਅਤੇ ਇਮਾਨਦਾਰੀ ਨਾਲ ਸੇਵਾਵਾਂ ਨਿਭਾਈਆਂ ਹਨ। ਇਹੀ ਨਹੀਂ ਸ੍ਰੀਮਤੀ ਬਰਾੜ ਦੀ ਦ੍ਰਿੜਤਾ, ਪਾਰਦਰਸ਼ੀ ਅਤੇ ਦਲੇਰਾਨਾ ਫੈਸਲਿਆਂ ਕਾਰਨ ਉਨ੍ਹਾਂ ਨੇ ਖਰੜ ਹਲਕੇ ਦੇ ਲੋਕਾਂ ਦੇ ਮਨਾਂ ਅੰਦਰ ਕਾਫੀ ਸਤਿਕਾਰਯੋਗ ਸਥਾਨ ਬਣਾਇਆ ਹੈ।
ਅੱਜ ਮੁਹਾਲੀ ਵਿੱਚ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਸ੍ਰੀਮਤੀ ਬਰਾੜ ਨੇ ਆਪਣੇ ਦਫ਼ਤਰੀ ਸਟਾਫ ਨਾਲ ਮੀਟਿੰਗ ਕਰਕੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਆਪਣੀ ਦਫਤਰੀ ਸਟਾਫ ਨੂੰ ਹਦਾਇਤ ਕੀਤੀ ਕਿ ਉਹ ਇਮਾਨਦਾਰੀ ਨਾਲ ਕੰਮ ਕਰਨ ਅਤੇ ਦਫ਼ਤਰ ਵਿੱਚ ਆਉਣ ਵਾਲੀ ਪਬਲਿਕ ਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਬਿਨਾਂ ਕਿਸੇ ਦੇਰੀ ਤੋਂ ਨਿਪਟਾਇਆ ਜਾਵੇ। ਇਸ ਮੌਕੇ ਸਰਵ ਸ੍ਰੀ ਏ.ਕੇ.ਵਤਸ ਸੈਕਟਰੀ ਟੂ ਸੀ.ਏ. ਗਮਾਡਾ, ਰਵਿੰਦਰ ਸਿੰਘ ਪੀ.ਏ ਮਿਲਖ ਅਫਸਰ, ਪੰਕਜ ਮਹਿੰਮੀ ਐਸ.ਡੀ.ਓ. ਇਮਾਰਤਾਂ, ਸ਼ਸੀ ਸੈਣੀ ਏ.ਈ.ਓ.ਗਮਾਡਾ, ਗੁਲਸ਼ਨ ਕੁਮਾਰ ਏ.ਈ.ਓ., ਸ੍ਰੀਮਤੀ ਸੁਮਨ ਏ.ਈ.ਓ., ਹਰਮਿੰਦਰ ਸਿੰਘ ਏ.ਈ. ਅਤੇ ਪਿਆਰਾ ਸਿੰਘ, ਸੰਜੀਵ ਕੁਮਾਰ, ਰਣਵਿੰਦਰ ਸਿੰਘ ਸਮੇਤ ਹੋਰ ਦਫ਼ਤਰੀ ਸਟਾਫ਼ ਦੇ ਕਰਮਚਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ

ਸੀਐਮ ਦੀ ਯੋਗਸ਼ਾਲਾ: ਯੋਗਾ ਕਲਾਸਾਂ ਲੋਕਾਂ ਦੇ ਜੀਵਨ ਨੂੰ ਬਣਾ ਰਹੀਆ ਨੇ ਰੋਗ ਮੁਕਤ ਯੋਗਾ ਕਲਾਸਾਂ ਵੱਧ ਭਾਰ, ਪ…