ਸ੍ਰੀ ਬ੍ਰਹਮਣ ਸਭਾ ਮੁਹਾਲੀ ਦੀ ਚੋਣ, ਮਨੋਜ ਜੋਸ਼ੀ ਚੇਅਰਮੈਨ ਤੇ ਵਿਵੇਕ ਕ੍ਰਿਸ਼ਨ ਜਨਰਲ ਸਕੱਤਰ ਨਿਯੁਕਤ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜਨਵਰੀ:
ਸ੍ਰੀ ਬ੍ਰਹਮਣ ਸਭਾ ਮੁਹਾਲੀ ਦੀ ਇੱਕ ਜ਼ਰੂਰੀ ਮੀਟਿੰਗ ਅੱਜ ਇੱਥੋਂ ਦੇ ਸਨਅਤੀ ਏਰੀਆ ਫੇਜ਼-9 ਵਿੱਚ ਉਸਾਰੀ ਅਧੀਨ ਸਥਿਤ ਭਗਵਾਨ ਸ੍ਰੀ ਪਰਸ਼ੂਰਾਮ ਮੰਦਰ ਵਿੱਚ ਪ੍ਰਧਾਨ ਵੀਕੇ ਵੈਦ (ਸਾਬਕਾ ਐਸਪੀ) ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਬਸੰਮਤੀ ਨਾਲ ਸਭਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਵੀਕੇ ਵੈਦ ਅਤੇ ਜਨਰਲ ਸਕੱਤਰ ਵਿਜੇ ਸ਼ਰਮਾ ਨੇ ਦੱਸਿਆ ਕਿ ਮੀਟਿੰਗ ਵਿੱਚ ਉੱਘੇ ਸਮਾਜ ਸੇਵੀ ਆਗੂ ਬਾਲ ਮੁਕੰਦ ਸ਼ਰਮਾ ਨੂੰ ਸਲਾਹਕਾਰ ਅਤੇ ਮਨੋਜ ਜੋਸ਼ੀ ਕੁਰਾਲੀ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ ਜਦੋਂ ਕਿ ਸੇਵਾਮੁਕਤ ਐਕਸੀਅਨ ਧਰਮਵੀਰ ਸਲਵਾਨ ਨੂੰ ਚੀਫ਼ ਪੈਟਰਨ, ਐਨ.ਸੀ. ਸ਼ਰਮਾ ਤੇ ਕ੍ਰਿਸ਼ਨ ਸਰੂਪ ਜੋਸ਼ੀ, ਬੀਪੀ ਪਾਠਕ, ਸ਼ਾਮ ਲਾਲ ਸ਼ਰਮਾ, ਸੋਹਨ ਲਾਲ ਸ਼ਰਮਾ, ਉਮਾ ਕਾਂਤ ਤਿਵਾੜੀ, ਬੈਜਨਾਥ ਸ਼ਰਮਾ ਅਤੇ ਐਸਡੀ ਸ਼ਰਮਾ ਨੂੰ ਪੈਟਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਉਧਰ, ਸ੍ਰੀਮਤੀ ਹੇਮਾ ਸ਼ਰਮਾ ਨੂੰ ਸਭਾ ਦੀ ਮਹਿਲਾ ਵਿੰਗ ਦਾ ਪ੍ਰਧਾਨ ਥਾਪਿਆ ਗਿਆ ਹੈ।
ਇਸੇ ਤਰ੍ਹਾਂ ਅਮਰਦੀਪ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ, ਜੇਪੀਐਸ ਰਿਸ਼ੀ ਤੇ ਸ਼ਾਮ ਸੁੰਦਰ ਨੂੰ ਮੀਤ ਪ੍ਰਧਾਨ, ਵਿਵੇਕ ਕ੍ਰਿਸ਼ਨ ਜੋਸ਼ੀ ਨੂੰ ਜਨਰਲ ਸਕੱਤਰ, ਵਿਸ਼ਾਲ ਸ਼ੰਕਰ ਨੂੰ ਪੀਆਰਓ, ਪਰਮਿੰਦਰ ਸ਼ਰਮਾ ਨੂੰ ਉਪ ਕੈਸ਼ੀਅਰ, ਵਿਜੇ ਬਖ਼ਸ਼ੀ ਨੂੰ ਵਿੱਤ ਸਲਾਹਕਾਰ ਬਣਾਇਆ ਗਿਆ। ਐਡਵੋਕੇਟ ਸੰਜੀਵ ਸ਼ਰਮਾ ਅਤੇ ਭਾਰਤ ਭੂਸ਼ਣ ਨੂੰ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਵਿਸ਼ਾਲ ਸ਼ਰਮਾ, ਤੇਜਿੰਦਰ ਏਰੀ, ਰਾਜਵੰਤ ਸ਼ਰਮਾ, ਅਰੁਣ ਸ਼ਰਮਾ ਬਲੌਂਗੀ, ਰਾਜ ਕੁਮਾਰ ਤਿਵਾੜੀ, ਰਜਨੀਸ਼ ਸ਼ਰਮਾ, ਜਤਿੰਦਰ ਸ਼ੁਕਲਾ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ ਹੈ।
ਮੀਟਿੰਗ ਵਿੱਚ ਸਭਾ ਦੇ ਸਾਬਕਾ ਪ੍ਰਧਾਨ ਸੰਜੀਵ ਵਸ਼ਿਸ਼ਟ, ਸ੍ਰੀ ਗਣੇਸ਼ ਮਹਾਂਉਤਸਵ ਕਮੇਟੀ ਦੇ ਚੇਅਰਮੈਨ ਰਮੇਸ਼ ਦੱਤ, ਭਾਜਪਾ ਕੌਂਸਲਰ ਅਸੋਕ ਝਾਅ, ਜਸਵਿੰਦਰ ਸ਼ਰਮਾ,, ਰਾਮ ਕੁਮਾਰ ਸ਼ਰਮਾ, ਪੰਡਿਤ ਇੰਦਰਮਣੀ ਤ੍ਰਿਪਾਠੀ, ਸੁਰਿੰਦਰ ਲਖਨਪਾਲ, ਅਸ਼ਵਨੀ ਸ਼ਰਮਾ, ਰਾਜੇਸ਼ ਕੁਮਾਰ ਕੌਸ਼ਿਕ, ਰਾਜ ਕੁਮਾਰ ਅਤੇ ਅਜੇ ਰਾਮਪਾਲ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…