ਵਿਸ਼ਵ ਅਪੰਗਤਾ ਦਿਵਸ ਨੂੰ ਸਮਰਪਿਤ ਕ੍ਰਿਕਟ ਕੱਪ, ਵਿਧਾਇਕ ਸਿੱਧੂ ਨੇ ਵੰਡੇ ਇਨਾਮ
ਨਿਊਜ਼ ਡੈਸਕ ਸਰਵਿਸ
ਮੁਹਾਲੀ, 4 ਦਸੰਬਰ
ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਵੱਲੋਂ ਵਿਸ਼ਵ ਅਪੰਗਤਾ ਦਿਵਸ ਨੂੰ ਸਮਰਪਿਤ ਮੁਹਾਲੀ ਵਿਖੇ ਡਬਲਿਉ.ਡੀ.ਡੀ. (ਵਰਲਡ ਡਿਸਏਬਲਟੀ ਡੇਅ) ਕ੍ਰਿਕਟ ਕੱਪ ਦਾ ਆਯੋਜਨ ਕੀਤਾ ਗਿਆ। ਅਖੀਰਲੇ ਮੈਚ ਦੌਰਾਨ ਮੁਹਾਲੀ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਦਿਆਂ ਖੇਡਾਂ ਜਿਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ, ਉਥੇ ਮਨੁੱਖ ਨੂੰ ਸਰੀਰਕ ਪੱਖੋਂ ਵੀ ਮਜ਼ਬੂਤੀ ਮਿਲਦੀ ਹੈ।
ਸ੍ਰੀ ਸਿੱਧੂ ਵੱਲੋਂ ਇਸ ਕ੍ਰਿਕਟ ਕੱਪ ਦੌਰਾਨ ਜੇਤੂ ਚੰਡੀਗੜ੍ਹ ਦੀ ਜੇਤੂ ਟੀਮ ਨੂੰ ਟ੍ਰਾਫੀ ਪ੍ਰਦਾਨ ਕੀਤੀ ਗਈ। ਸ੍ਰੀ ਸਿੱਧੂ ਵੱਲੋਂ ਕ੍ਰਿਕਟ ਕੱਪ ਕਰਵਾਉਣ ਲਈ ਐਸੋਸੀਏਸ਼ਨ ਦੇ ਪ੍ਰਬੰਧਕ ਸ੍ਰੀ ਮਨੀਸ਼ ਵਾਲੀਆ ਤੇ ਅਮਨ ਸਿੱਧੂ ਦੀ ਸਲਾਘਾ ਵੀ ਕੀਤੀ ਅਤੇ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਸਹੀ ਸੇਧ ਦਿੰਦਿਆਂ ਹਨ ਅਤੇ ਸਾਨੂੰ ਮਾੜੀਆਂ ਅਲਾਮਤਾਂ ਤੋਂ ਬਚਾਈ ਰੱਖਦੀਆਂ ਹਨ । ਇਸ ਮੌਕੇ ਹਰਿਆਣਾਂ ਦੇ ਯਸ਼ ਨੇਗੀ ਨੂੰ ਮੈਨ ਆਫ ਮੈਚ ਐਲਾਨਿਆ ਗਿਆ ਜਿਸ ਦੁਆਰਾ ਇਕਵੰਜਾ ਗੇਂਦਾ ਵਿੱਚ ਸਤਾਨਵੇਂ ਦੌੜਾਂ ਬਣਾਈਆਂ ਗਈਆਂ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…