ਪਿੰਡ ਸੋਹਾਣਾ ਵਿੱਚ ਕੈਂਪ ਲਗਾ ਕੇ ਨੌਕਰੀਆਂ ਲਈ ਵਿਧਾਇਕ ਸਿੱਧੂ ਨੇ ਨੌਜਵਾਨਾਂ ਦੇ ਭਰੇ ਫਾਰਮ

ਅੰਕੁਰ ਵਸ਼ਿਸ਼ਟ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਦਸੰਬਰ:
ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਹਰ ਘਰ ਵਿੱਚ ਇੱਕ ਨੌਕਰੀ ਪੱਕੀ ਦੇ ਤਹਿਤ ਅੱਜ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਇੱਥੋਂ ਨੇੜਲੇ ਪਿੰਡ ਸੋਹਾਣਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਨੌਜਵਾਨਾਂ ਦੇ ਫਾਰਮ ਭਰੇ ਗਏ ਅਤੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ। ਕੈਂਪ ਵਿੱਚ ਇਲਾਕੇ ਦੇ ਕਈ ਪਿੰਡਾਂ ਦੇ ਨੌਜਵਾਨ ਪਹੁੰਚੇ। ਜਿਨ੍ਹਾਂ ਨੇ ਬੜੇ ਉਤਸ਼ਾਹ ਨਾਲ ਆਪੋ ਆਪਣੇ ਫਾਰਮ ਭਰ ਕੇ ਸ੍ਰੀ ਸਿੱਧੂ ਕੋਲ ਜਮ੍ਹਾਂ ਕਰਵਾਏ।
ਇਸ ਮੌਕੇ ਬੋਲਦਿਆ ਸ੍ਰੀ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਨਤਾ ਨਾਲ ਜਿਹੜਾ ਵੀ ਵਾਅਦਾ ਕੀਤਾ ਹੈ। ਉਸ ਨੂੰ ਹਰ ਹੀਲੇ ਪੂਰਾ ਕਰਕੇ ਦਿਖਾਇਆ ਹੈ। ਕੈਪਟਨ ਨੇ ਕਦੇ ਵੀ ਅਕਾਲੀਆਂ ਵਾਂਗ ਲੋਕਾਂ ਮੂਹਰੇ ਝੂਠ ਨਹੀਂ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਨੇ ਬੜੀ ਦੂਰ-ਅੰਦੇਸ਼ ਸੋਚ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਹੈ ਕਿਉਂਕਿ ਪੰਜਾਬ ਦੇ ਹਰੇਕ ਵਿਅਕਤੀ ਨੂੰ ਪਤਾ ਹੈ ਕਿ ਸੂਬੇ ਵਿੱਚ ਬੇਰੁਜ਼ਗਾਰੀ ਬਹੁਤ ਫੈਲ ਚੁੱਕੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਹਰ ਇੱਕ ਪਰਿਵਾਰ ਦੇ ਘੱਟੋ-ਘੱਟ ਇੱਕ ਵਿਅਕਤੀ ਨੂੰ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਰਿਵਾਰ ’ਚੋਂ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਲੋਕ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਪੂਰਾ ਸਮਰਥਨ ਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਤੇ ਅਕਾਲੀਆਂ ਦੀ ਨੀਂਦ ਉਡੀ ਹੋਈ ਹੈ। ਇਸ ਮੌਕੇ ਹੋਰਨਾ ਤੋਂ ਇਲਾਵਾ ਬੂਟਾ ਸਿੰਘ ਸੋਹਾਣਾਂ, ਕਾਂਗਸ ਪਾਰਟੀ ਦੇ ਸੁਬਾਈ ਸਕੱਤਰ ਚੌਧਰੀ ਹਰੀਪਾਲ ਚੋਲ੍ਹਟਾ ਕਲਾਂ, ਗੁਰਚਰਨ ਸਿੰੰਘ ਭਮਰਾ, ਹਰਜੀਤ ਸਿੰਘ ਭੋਲੂ, ਸੌਰਵ ਸ਼ਰਮਾ, ਐਡਵੋਕੇਟ ਕੰਵਰਬੀਰ ਸਿੰਘ ਸਿੱਧੂ, ਅਨਮੋਲਰਤਨ ਸਿੰਘ, ਗੋਛੀ ਭਮਰਾ, ਰਿਸ਼ੂ ਸੋਹਾਣਾਂ, ਸਾਬਕਾ ਪੰਚ ਬਲਦੇਵ ਸਿੰਘ, ਕਬੀਰ ਸਿੰਘ, ਦਲਬੀਰ ਸਿੰਘ, ਮੋਹਣ ਸਿੰਘ ਸੈਕਟਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਨੌਜਵਾਨ ਹਾਜਰ ਸਨ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…