nabaz-e-punjab.com

ਵੈਂਡਰ ਐਕਟ ਤਹਿਤ ਰੇਹੜੀਆਂ ਵਾਲਿਆਂ ਨੂੰ ਮਾਰਕੀਟ ਤੋਂ ਦੂਰ ਹੀ ਜਗ੍ਹਾ ਅਲਾਟ ਕਰੇ ਨਗਰ ਨਿਗਮ: ਜੇ ਪੀ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਮਈ:
ਮਾਰਕੀਟ ਵੈਲਫੇਅਰ ਐਸੋਸੀਏਸ਼ਨ ਫੇਜ਼-3ਬੀ2 ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨੇ ਮੰਗ ਕੀਤੀ ਹੈ ਕਿ ਮੁਹਾਲੀ ਨਗਰ ਨਿਗਮ ਵੱਲੋਂ ਵੈਂਡਰ ਐਕਟ ਤਹਿਤ ਰੇਹੜੀਆਂ ਫੜੀਆਂ ਵਾਲਿਆਂ ਨੂੰ ਅਲਾਟ ਕੀਤੀਆਂ ਜਾਣ ਵਾਲੀਆਂ ਥਾਵਾਂ ਮਾਰਕੀਟਾਂ ਤੋਂ ਦੂਰ ਅਲਾਟ ਕੀਤੀਆਂ ਜਾਣ। ਉਹਨਾਂ ਕਿਹਾ ਕਿ ਮੁਹਾਲੀ ਵਿੱਚ ਵੀ ਵੈਂਡਰ ਐਕਟ ਅਧੀਨ ਰੇਹੜੀਆਂ ਫੜੀਆਂ ਵਾਲਿਆਂ ਨੂੰ ਵੱਖ ਵੱਖ ਥਾਵਾਂ ਅਲਾਟ ਕੀਤੀਆਂ ਜਾਣੀਆਂ ਹਨ। ਜੇ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਫੇਜ਼-3ਬੀ2 ਦੀ ਮਾਰਕੀਟ ਸਮੇਤ ਹੋਰ ਮਾਰਕੀਟਾਂ ਵਿੱਚ ਹੀ ਥਾਵਾਂ ਅਲਾਟ ਕਰ ਦਿੱਤੀਆਂ ਗਈਆਂ ਤਾਂ ਇਸ ਨਾਲ ਇਹਨਾਂ ਮਾਰਕੀਟਾਂ ਦੇ ਦੁਕਾਨਦਾਰਾਂ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿਹੜਾ ਖਾਣ ਪੀਣ ਦਾ ਸਮਾਨ ਦੁਕਾਨਾਂ ਉਪਰ ਮਿਲਦਾ ਹੈ, ਉਹੀ ਸਮਾਨ ਇਹਨਾਂ ਰੇਹੜੀਆਂ ਵਾਲੇ ਵੇਚਦੇ ਹਨ। ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਆਪਣੇ ਸਾਰੇ ਖਰਚੇ ਇਸ ਸਮਾਨ ਨੂੰ ਵੇਚ ਕੇ ਹੀ ਕੱਢਣੇ ਪੈਂਦੇ ਹਨ ਪਰ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਨੂੰ ਤਾਂ ਕੋਈ ਖਰਚਾ ਹੀ ਨਹੀਂ ਹੁੰਦਾ।
ਉਹਨਾਂ ਕਿਹਾ ਕਿ ਦੁਕਾਨਦਾਰ ਤਾਂ ਪਹਿਲਾਂ ਹੀ ਨੋਟ-ਬੰਦੀ ਅਤੇ ਜੀਐਸਟੀ ਕਾਰਨ ਵਿਹਲੇ ਹੋ ਚੁੱਕੇ ਹਨ ਅਤੇ ਜੇਕਰ ਹੁਣ ਇਹਨਾਂ ਰੇਹੜੀਆਂ ਫੜੀਆਂ ਵਾਲਿਆਂ ਮਾਰਕੀਟਾਂ ਵਿੱਚ ਹੀ ਰੇਹੜੀਆਂ ਲਗਾਉਣ ਲਈ ਥਾਂਵਾਂ ਅਲਾਟ ਕਰ ਦਿੱਤੀਆਂ ਤਾਂ ਦੁਕਾਨਦਾਰਾਂ ਦਾ ਤਾਂ ਸਾਰਾ ਕੰਮ ਹੀ ਖਤਮ ਹੋ ਜਾਵੇਗਾ। ਉਹਨਾਂ ਮੰਗ ਕੀਤੀ ਕਿ ਵੈਂਡਰ ਐਕਟ ਅਧੀਨ ਰੇਹੜੀਆਂ ਫੜੀਆਂ ਵਾਲਿਆਂ ਨੂੰ ਮਾਰਕੀਟਾਂ ਤੋੱ ਦੂਰ ਹੀ ਥਾਂਵਾਂ ਅਲਾਟ ਕੀਤੀਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…