nabaz-e-punjab.com

ਚੱਪੜਚਿੜੀ ਸ਼ਹੀਦੀ ਯਾਦਗਾਰ ਦਾ ਮੁਕੰਮਲ ਪ੍ਰਬੰਧ ਆਪਣੇ ਅਧੀਨ ਲਏ ਨਗਰ ਨਿਗਮ: ਕੁਲਜੀਤ ਬੇਦੀ

ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮੰਤਰੀ ਅਤੇ ਸਥਾਨਕ ਸਰਕਾਰ ਮੰਤਰੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਇਲਾਕੇ ਦੇ ਸਮਾਜ ਸੇਵੀ ਆਗੂ ਅਤੇ ਮਿਉਂਸਪਲ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਸ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੱਪੜਚਿੜੀ ਦੀ ਯਾਦਗਾਰ ਨੂੰ ਮੁਹਾਲੀ ਨਗਰ ਨਿਗਮ ਦੇ ਅਧੀਨ ਕੀਤਾ ਜਾਵੇ। ਆਪਣੇ ਪੱਤਰ ਵਿਚ ਸ ਕੁਲਜੀਤ ਸਿੰਘ ਬੇਦੀ ਨੇ ਲਿਖਿਆ ਹੈ ਕਿ ਚੱਪੜਚਿੜੀ ਵਿਖੇ ਇਤਿਹਾਸਿਕ ਯਾਦਗਾਰ ਬਣਾਈ ਗਈ ਹੈ, ਜਿਸ ਦੀ ਸੰਭਾਲ ਗਮਾਡਾ ਅਤੇ ਟੂਰਿਜਮ ਵਿਭਾਗ ਵਲੋੱ ਸਾਂਝੇ ਤੌਰ ਉਪਰ ਕੀਤੀ ਜਾ ਰਹੀ ਹੈ ਪਰ ਇਸ ਯਾਦਗਾਰ ਦੀ ਦੇਖ ਰੇਖ ਸਹੀ ਤਰੀਕੇ ਨਾਲ ਨਹੀਂ ਕੀਤੀ ਜਾ ਰਹੀ। ਇਸ ਯਾਦਗਾਰ ਵਿੱਚ ਕੋਈ ਸੁਵਿਧਾ ਨਹੀਂ ਹੈ। ਇਸ ਯਾਦਗਾਰ ਵਿੱਚ ਆਮ ਲੋਕਾਂ ਲਈ ਬੁਨਿਆਦੀ ਸਹੂਲਤਾਂ ਦੀ ਵੀ ਘਾਟ ਹੈ। ਜਿਸ ਕਰਕੇ ਇਹ ਯਾਦਗਾਰ ਅਣਗੋਲੀ ਪਈ ਹੈ ਅਤੇ ਲੋਕ ਇਸ ਯਾਦਗਾਰ ਨੂੰ ਦੇਖਣ ਲਈ ਜਾਣ ਤੋਂ ਗੁਰੇਜ ਹੀ ਕਰਦੇ ਹਨ। ਉਹਨਾਂ ਕਿਹਾ ਕਿ ਇਸ ਯਾਦਗਾਰ ਨੂੰ ਜਾਣ ਵਾਲੀ ਸੜਕ ਦਾ ਵੀ ਬੁਰਾ ਹਾਲ ਹੈ ਅਤੇ ਇਹ ਸੜਕ ਥਾਂ ਥਾਂ ਤੋਂ ਟੁੱਟੀ ਪਈ ਹੈ, ਜਿਸ ਕਰਕੇ ਆਮ ਲੋਕ ਇਸ ਯਾਦਗਾਰ ਨੂੰ ਜਾਣ ਤੋਂ ਟਾਲਾ ਵੱਟ ਜਾਂਦੇ ਹਨ।
ਸ੍ਰੀ ਬੇਦੀ ਦਾ ਕਹਿਣਾ ਹੈ ਕਿ ਇਸ ਯਾਦਗਾਰ ਨੂੰ ਟੂਰਿਸਟ ਪੈਲੇਸ ਵਜੋਂ ਵਿਕਸਤ ਕੀਤਾ ਜਾ ਸਕਦਾ ਹੈ। ਇਸ ਯਾਦਗਾਰ ਨੂੰ ਮੁਹਾਲੀ ਸ਼ਹਿਰ ਦੇ ਅਧੀਨ ਲਿਆਂਦਾ ਜਾਣਾਂ ਚਾਹੀਦਾ ਹੈ ਅਤੇ ਇਸ ਯਾਦਗਾਰ ਦੇ ਨਾਲ ਹੀ ਪਾਰਕ ਬਣਾਇਆ ਜਾਣਾਂ ਚਾਹੀਦਾ ਹੈ ਇਸਦੇ ਨਾਲ ਹੀ ਇੱਥੇ ਬੱਚਿਆਂ ਲਈ ਸਪੈਸ਼ਲ ਪਾਰਕ ਵੀ ਬਣਾਉਣਾ ਚਾਹੀਦਾ ਹੈ ਜਿਸ ਵਿਚ ਝੂਲੇ ਆਦਿ ਲੱਗੇ ਹੋਣ ਤਾਂ ਕਿ ਬੱਚੇ ਵੀ ਇਸ ਪਾਰਕ ਵਿਚ ਆਪਣਾ ਮੰਨੋਰੰਜਨ ਕਰ ਸਕਣ। ਇਸ ਯਾਦਗਾਰ ਨੂੰ ਇਸ ਤਰੀਕੇ ਨਾਲ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ ਕਿ ਇਸ ਯਾਦਗਾਰ ਤੋੱ ਇਤਿਹਾਸਿਕ ਜਾਣਕਾਰੀ ਵੀ ਮਿਲੇ ਅਤੇ ਲੋਕਾਂ ਦਾ ਮੰਨੋਰੰਜਨ ਵੀ ਹੋ ਜਾਵੇ। ਪੱਤਰ ਵਿਚ ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਯਾਦਗਾਰ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਲਈ ਇਸ ਨੂੰ ਨਗਰ ਨਿਗਮ ਮੁਹਾਲੀ ਦੇ ਅਧੀਨ ਲਿਆਂਦਾ ਜਾਵੇ, ਇਸ ਯਾਦਗਾਰ ਨੂੰ ਜਾਂਦੀ ਸੜਕ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ ਅਤੇ ਇਸ ਯਾਦਗਾਰ ਨੂੰ ਵਿਕਸਤ ਕਰਕੇ ਇਸ ਦੀ ਸਹੀ ਤਰੀਕੇ ਨਾਲ ਸਾਂਭ ਸੰਭਾਲ ਕੀਤੀ ਜਾਵੇ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…