ਕੁਰਾਲੀ ਵਾਸੀਆਂ ਦੀ ਪਿਆਸ ਬੁਝਾਉਣ ਲਈ ਨਗਰ ਕੌਂਸਲ ਲਗਾਏਗਾ ਅੱਠ ਨਵੇਂ ਟਿਊਬਵੈਲ

ਸ਼ਹਿਰ ’ਚੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਵਿਸ਼ੇਸ਼ ਮੁਹਿੰਮ ਵਿੱਢਣ ਦਾ ਐਲਾਨ, ਕੌਂਸਲਰਾਂ ਨੂੰ ਦਖ਼ਲਅੰਦਾਜ਼ੀ ਤੋਂ ਗੁਰੇਜ਼ ਕਰਨ ਦੀ ਅਪੀਲ

ਕੁਰਾਲੀ, 20 ਦਸੰਬਰ (ਰਜਨੀਕਾਂਤ ਗਰੋਵਰ):
ਨਗਰ ਕੌਂਸਲ ਦੀ ਇਕ ਮੀਟਿੰਗ ਕੌਂਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸ਼ਹਿਰ ਵਾਸੀਆਂ ਦੀ ਪਿਆਸ ਬੁਝਾਉਣ ਲਈ ਪੀਣ ਵਾਲੇ ਪਾਣੀ ਦੇ ਅੱਠ ਟਿਊਬਵੈਲ ਲਗਾਉਣ ਦਾ ਮਤਾ ਪਾਸ ਕੀਤਾ ਗਿਆ। ਮੀਟਿੰਗ ਦੌਰਾਨ ਸਰਕਾਰ ਦੀਆਂ ਹਦਾਇਤਾਂ ‘ਤੇ ਸ਼ਹਿਰ ਅੰਦਰ ਪੀਣ ਵਾਲੇ ਪਾਣੀ ਦੇ ਅੱਠ ਟਿਊਬਲਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ ਜਦਕਿ ਵਾਰਡ 14 ਵਿਚੋਂ ਬਦਲ ਕੇ ਚਨਾਲਂੋ ਵਿਖੇ ਲਗਾਉਣ ਵਾਲੇ ਟਿਊਬਲ ਨੂੰ ਕੌਂਸਲਰ ਸ਼ਿਵ ਵਰਮਾ ਦੇ ਇਤਰਾਜ਼ ਮਗਰੋਂ ਉਕਤ ਟਿਊਬਲ ਦੇ ਮਤੇ ਨੂੰ ਅਗਲੀ ਮੀਟਿੰਗ ਵਿਚ ਵਿਚਾਰਨ ਲਈ ਰੱਖ ਲਿਆ ਗਿਆ।
ਇਸ ਦੌਰਾਨ ਕੌਂਸਲਰ ਗੁਰਚਰਨ ਸਿੰਘ ਰਾਣਾ ਦੀ ਮੰਗ ’ਤੇ ਸਰਵਿਸ ਰੋਡ ਅਤੇ ਪੇਵਰ ਬਲਾਕ ਲਾਉਣ ਦਾ ਟੇਬਲ ਏਜੰਡਾ ਰੱਖਿਆ ਗਿਆ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰਕੇ ਵਾਰਡ ਨੰਬਰ-1 ਅਤੇ ਵਾਰਡ 17 ਦੀ ਸਰਵਿਸ ਰੋਡ ਅਤੇ 5-5 ਫੁੱਟ ਏਰੀਆ ਵਿੱਚ ਪੇਵਰ ਬਲਾਕ ਲਗਾਉਣ ਅਤੇ ਅਧਰੇੜਾ ਰੋਡ ਤੋਂ ਲਵਲੀ ਫੈਕਟਰੀ ਤੱਕ ਪੇਵਰ ਬਲਾਕ ਲਗਾਉਣ ਦਾ ਮਤੇ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਉਪਰੰਤ ਸ਼ਹਿਰ ਦੇ ਮਾਤਾ ਰਾਣੀ ਚੌਂਕ ਦੇ ਦੁਕਾਨਦਾਰਾਂ ਵੱਲੋਂ ਬਜ਼ਾਰ ਵਿਚ ਸੜਕ ਵਿਚਾਲੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਬਾਰੇ ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ ਨੇ ਆਉਣ ਵਾਲੇ ਸਮੇਂ ਵਿੱਚ ਸ਼ਹਿਰ ’ਚੋਂ ਸਾਰੇ ਨਾਜਾਇਜ਼ ਕਬਜ਼ੇ ਹਟਾਉਣ ਲਈ ਇੱਕ ਵਿਸ਼ੇਸ਼ ਮੁਹਿੰਮ ਵਿੱਢਣ ਦਾ ਭਰੋਸਾ ਦਿੱਤਾ ਅਤੇ ਸਿਫਾਰਸ਼ ਕਰਨ ਵਾਲੇ ਕੌਂਸਲਰਾਂ ਨੂੰ ਇਸ ਮਾਮਲੇ ਵਿੱਚ ਦਖ਼ਲਅੰਦਾਜੀ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਨਗਰ ਕੌਂਸਲਰ ਦੇ ਮੀਤ ਪ੍ਰਧਾਨ ਲਖਵੀਰ ਲੱਕੀ, ਕਾਰਜਸਾਧਕ ਅਫ਼ਸਰ ਜਗਜੀਤ ਸਿੰਘ ਸ਼ਾਹੀ, ਗੁਰਚਰਨ ਸਿੰਘ ਰਾਣਾ, ਬਲਵਿੰਦਰ ਸਿੰਘ, ਸ਼ਿਵ ਵਰਮਾ, ਕੁਲਵੰਤ ਕੌਰ ਪਾਬਲਾ, ਸ਼ਾਲੂ ਧੀਮਾਨ, ਵਿਨੀਤ ਕਾਲੀਆ, ਗੌਰਵ ਗੁਪਤਾ ਵਿਸ਼ੂ, ਰਾਜਦੀਪ ਸਿੰਘ ਹੈਪੀ, ਪਰਮਜੀਤ ਸਿੰਘ ਪੰਮੀ, ਅੰਮ੍ਰਿਤਪਾਲ ਕੌਰ ਬਾਠ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Development and Work

Check Also

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ

44282 ਵਿਦਿਆਰਥੀਆਂ ਨੇ ਪੀਐੱਸਟੀਐੱਸਈ ਤੇ ਐੱਨਐੱਨਐੱਮਐੱਸ ਦੀ ਵਜ਼ੀਫ਼ਾ ਮੁਕਾਬਲਾ ਪ੍ਰੀਖਿਆ ਦਿੱਤੀ ਮੁਕਾਬਲਾ ਪ੍ਰ…