Share on Facebook Share on Twitter Share on Google+ Share on Pinterest Share on Linkedin ਨਗਰ ਨਿਗਮ ਚੋਣਾਂ: ਬਲਬੀਰ ਸਿੱਧੂ ਵੱਲੋਂ ਕਾਂਗਰਸ ਦਾ 34 ਸੂਤਰੀ ਚੋਣ ਮੈਨੀਫੈਸਟੋ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ: ਮੁਹਾਲੀ ਨਗਰ ਨਿਗਮ ਚੋਣਾਂ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਕਾਂਗਰਸ ਦਾ 34 ਸੂਤਰੀ ਚੋਣ ਮਨੋਰਥ ਪੱਤਰ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਲੋੱ ਚੋਣ ਮਨੋਰਥ ਪੱਤਰ ਵਿੱਚ ਜਿਹੜੇ ਵਾਇਦੇ ਕੀਤੇ ਗਏ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਉਹ ਜੋ ਕਹਿ ਰਹੇ ਹਨ ਉਹ ਕਰਨਗੇ। ਨਿਗਮ ਚੋਣਾਂ ਬਾਰੇ ਉਹਨਾਂ ਕਿਹਾ ਕਿ ਉਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ ਅਤੇ ਕਾਂਗਰਸ ਸਾਰੇ ਵਾਰਡਾਂ ਵਿੱਚ ਅੱਗੇ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਦੀ ਤਾਂ ਇਹ ਹਾਲਤ ਹੈ ਕਿ ਕਿਸੇ ਵੀ ਪਾਰਟੀ ਜਾਂ ਧੜੇ ਨੂੰ ਪੂਰੇ ਉਮੀਦਵਾਰ ਤਕ ਨਹੀਂ ਮਿਲੇ ਅਤੇ ਵਿਰੋਧੀ ਸਿਰਫ ਦਿਖਾਵੇ ਦੀ ਲੜਾਈ ਲੜ ਰਹੇ ਹਨ। ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਮੁਹਾਲੀ ਦੀ ਗੈਸ ਪਾਈਪ ਲਾਈਨ ਦਾ ਕੰਮ ਰੁਕਵਾਉਣ ਸਬੰਧੀ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਹ ਇਲਜਾਮ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਤੰਥਾ ਤੇ ਆਧਾਰਿਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਗੈਸ ਪਾਈਪ ਲਾਈਨ ਪਾਉਣ ਵਾਲੀ ਕੰਪਨੀ ਵਲੋੱ ਪਾਈਪ ਲਾਈਨ ਪਾਉਣ ਲਈ ਕੀਤੀ ਜਾਣ ਵਾਲੀ ਖੁਦਾਈ ਦੌਰਾਨ ਜਿਹਨਾਂ ਥਾਵਾਂ ਤੇ ਰੋਡ ਕੱਟ ਲਗਾਏ ਜਾਣੇ ਹਨ ਉਹਨਾਂ ਸੰਬੰਧੀ ਬਣਦੀ ਰਕਮ ਨਿਗਮ ਕੋਲ ਜਮ੍ਹਾਂ ਨਹੀਂ ਕਰਵਾਈ ਗਈ ਹੈ ਜਿਸ ਕਾਰਨ ਇਹ ਕੰਮ ਸ਼ੁਰੂ ਨਹੀਂ ਹੋਇਆ ਹੈ ਅਤੇ ਜਦੋੱ ਕੰਪਨੀ ਵਲੋੱ ਨਗਰ ਨਿਗਮ ਵਿੱਚ ਪੈਸੇ ਜਮ੍ਹਾਂ ਕਰਵਾ ਦਿੱਤੇ ਜਾਣਗੇ ਇਹ ਕੰਮ ਸ਼ੁਰੂ ਹੋ ਜਾਵੇਗਾ। ਕਾਂਗਰਸ ਪਾਰਟੀ ਵਲੋੱ ਜਾਰੀ ਚੋਣ ਮਨੋਰਥ ਪੱਤਰ ਵਿੱਚ ਸ਼ਹਿਰ ਵਾਸੀਆਂ ਨਾਲ ਕਈ ਵਾਇਦੇ ਕੀਤੇ ਗਏ ਹਨ ਜਿਹਨਾਂ ਵਿੱਚ ਰਿਹਾਇਸ਼ੀ ਮਕਾਨਾਂ ਲਈ ਨੀਡ ਬੇਸਡ ਪਾਲਿਸੀ ਨੂੰ ਲਾਗੂ ਕਰਨਾ, ਕਮਰਸ਼ੀਅਲ ਬੂਥਾਂ ਅਤੇ ਬੇ-ਸ਼ਾਪ ਵਿਚ ਪਹਿਲੀ ਮੰਜਿਲ ਦੀ ਉਸਾਰੀ ਦੀ ਇਜਾਜਤ ਦਿਵਾਊਣਾ, ਜਨਤਕ ਟਰਾਂਸਪੋਰਟ ਲਈ ਮੁਹਾਲੀ ਸ਼ਹਿਰ ਵਿਚ ਲੋਕਾਂ ਨੂੰ ਵਧੀਆ ਅਤੇ ਸਸਤੀ ਟਰਾਂਸਪੋਰਟ ਸੇਵਾ ਮੁਹੱਈਆ ਕਰਵਾਉਣ ਵਾਸਤੇ ਸਿਟੀ ਬੱਸ ਸਰਵਿਸ ਜਾਂ ਇਸਦਾ ਕੋਈ ਹੋਰ ਢੁਕਵਾਂ ਬਦਲ ਮੁਹੱਈਆ ਕਰਵਾਉਣਾ, ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇੱਕ ਕਿਸੇ ਢੁੱਕਵੀੱ ਜਗ੍ਹਾ ਉੱਤੇ ਨਵਾਂ ਬੱਸ ਸਟੈਂਡ ਉਸਾਰਨਾ, ਮੁਹਾਲੀ ਸ਼ਹਿਰ ਵਿਚ ਚੱਲ ਰਹੇ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਨ ਦੇ ਨਾਲ-ਨਾਲ ਨਵੇੱ ਮਾਡਲ ਸਕੂਲ ਖੋਲ੍ਹਣਾ ਅਤੇ ਸਰਕਾਰੀ ਸਕੂਲਾਂ ਵਿਚ ਕਿੰਡਰਗਾਰਟਨ-ਪ੍ਰੀ-ਪ੍ਰਾਇਮਰੀ ਕਾਲਸਾਂ ਦੀ ਸਹੂਲਤ ਦੇਣਾ ਵੀ ਸ਼ਾਮਿਲ ਹੈ। ਇਸਦੇ ਨਾਲ ਹੀ ਗਮਾਡਾ ਅਧੀਨ ਚੱਲ ਰਹੇ ਖੇਡ ਸਟੇਡੀਅਮਾਂ ਨੂੰ ਨਗਰ ਨਿਗਮ ਦੇ ਅਧੀਨ ਲਿਆ ਕੇ ਨੌਜਵਾਨ ਬੱਚੇ-ਬੱਚੀਆਂ ਅਤੇ ਬਜੁਰਗਾਂ ਵਾਸਤੇ ਇਹ ਖੇਡ ਸਟੇਡੀਅਮ ਦੀਆਂ ਸਾਰੀਆਂ ਸਹੂਲਤਾਂ ਮਾਮੂਲੀ ਫੀਸਾਂ ਉੱਤੇ ਮੁਹੱਈਆ ਕਰਵਾਉਣ, ਬੱਚਿਆਂ ਲਈ ਨਵੇੱ ਖੇਡ ਮੈਦਾਨ ਬਣਾਉਣ, ਮੁਹਾਲੀ ਵਿਚਲੇ ਫਾਇਰ ਸਟੇਸ਼ਨ ਨੂੰ ਅਪਗ੍ਰੇਡ ਕਰਨ ਅਤੇ ਲੋੜ ਅਨੁਸਾਰ ਨਵੇੱ ਫਾਇਰ ਬਿਗ੍ਰੇਡ ਸੈਂਟਰ ਬਣਾਉਣ, ਸ਼ਹਿਰ ਨੂੰ ਹਰ ਤਰ੍ਹਾਂ ਦੇ ਜੁਰਮ ਤੋੱ ਮੁਕਤ ਕਰਨ ਅਤੇ ਜੁਰਮ ਹੋਣ ਦੀ ਸੂਰਤ ਵਿੱਚ ਮੁਜਰਮ ਨੂੰ ਕਾਬੂ ਕਰਨ ਲਈ ਅਹਿਮ ਸਥਾਨਾਂ ਉੱਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਗੱਲ ਵੀ ਕੀਤੀ ਗਈ ਹੈ। ਕਾਂਗਰਸ ਵੱਲੋਂ ਮੁਹਾਲੀ ਦੀਆਂ ਮਾਰਕੀਟਾਂ ਦੇ ਸੁੰਦਰੀਕਰਨ ਦੇ ਨਾਲ-ਨਾਲ ਹੀ ਇੱਥੇ ਆਉਣ ਵਾਲੇ ਗ੍ਰਾਹਕਾਂ ਲਈ ਮੁਫਤ ਵਾਈ-ਫਾਈ ਸੇਵਾ ਮੁਹੱਈਆ ਕਰਵਾਉਣ, ਸਨਅਤਕਾਰਾਂ ਨੂੰ ਸਕਿਲਡ ਵਰਕਰ ਮੁਹੱਈਆ ਕਰਵਾਉਣ ਲਈ ਮੁਹਾਲੀ ਵਿਚ ਇੱਕ ਆਧੁਨਿਕ ਸਕਿੱਲ ਇੰਸਟੀਟਿਊਟ ਡਿਵੈਲਪਮੈਂਟ ਇੰਸਟੀਟਿਊਟ ਦੀ ਸਥਾਪਨਾ ਕਰਨ, ਮੁਹਾਲੀ ਵਿਚ ਨਵੇੱ ਉਦਯੋਗ ਸਥਾਪਿਤ ਕਰਨ ਅਤੇ ਪੂੰਜੀਨਿਵੇਸ਼ ਲਈ ਵਿਸ਼ੇਸ਼ ਯਤਨ ਕਰਨ, ਸ਼ਹਿਰ ਦੀਆਂ ਸੜਕਾਂ ਦੀ ਰੀਕਾਰਪੇਟਿੰਗ ਕਰਨ, ਸ਼ਹਿਰ ਵਿੱਚ ਇੱਕ ਅਤਿਆਧੁਨਿਕ ਸਹੂਲਤਾਂ ਨਾਲ ਲੈਸ ਨਵੀਂ ਗਊਸ਼ਾਲਾ ਬਣਾਉਣ ਅਤੇ ਕੁੱਤਿਆਂ ਨੂੰ ਸੰਭਾਲਣ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਸ਼ਹਿਰ ਦੇ ਕੂੜੇ-ਕਰਕਟ ਅਤੇ ਰਹਿੰਦ-ਖੂੰਹਦ ਦਾ ਯੋਗ ਤਰੀਕੇ ਨਾਲ ਨਿਪਟਾਰਾ ਕਰਨ ਲਈ ਢੁਕਵੇੱ ਪ੍ਰਬੰਧ ਕਰਨ ਦੀ ਗੱਲ ਵੀ ਕੀਤੀ ਗਈ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਅਤੇ ਸਿਹਤਮੰਦ ਬਣਾਉਣ ਲਈ ਸ਼ਹਿਰ ਨੂੰ ਪਾਲੀਥੀਨ ਮੁਕਤ ਕਰਨ ਵਾਸਤੇ ਵੀ ਯੋਗ ਉਪਰਾਲੇ ਕਰਨ ਦਾ ਵਾਇਦਾ ਵੀ ਕੀਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ