ਮਿਉਂਸਪਲ ਚੋਣਾਂ: ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਆਜ਼ਾਦ ਗਰੁੱਪ ਦੇ 30 ਉਮੀਦਵਾਰਾਂ ਦੀ ਸੂਚੀ ਜਾਰੀ

ਮੁਹਾਲੀ ਨੂੰ ਵਿਕਾਸ ਪੱਖੋਂ ਨਮੂਨੇ ਦਾ ਸ਼ਹਿਰ ਬਣਾਇਆ ਜਾਵੇਗਾ: ਕੁਲਵੰਤ ਸਿੰਘ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 21 ਜਨਵਰੀ:
14 ਫਰਵਰੀ ਨੂੰ ਹੋਣ ਵਾਲੀਆਂ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਸਬੰਧੀ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਵੱਲੋਂ ਅੱਜ ਆਜ਼ਾਦ ਗਰੁੱਪ ਦੇ ਬੈਨਰ ਹੇਠ ਚੋਣ ਲੜਨ ਵਾਲੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਅਕਾਲੀ ਦਲ ਨੂੰ ਆਸ ਸੀ ਕਿ ਸ਼ਾਇਦ ਸੀਨੀਅਰ ਆਗੂਆਂ ਨੂੰ ਮਨਾ ਲਿਆ ਜਾਵੇਗਾ ਲੇਕਿਨ ਅਜਿਹਾ ਨਹੀਂ ਹੋ ਸਕਿਆ। ਅਸਤੀਫ਼ੇ ਦੇਣ ਵਾਲੇ 28 ਆਗੂਆਂ ਅਤੇ ਸਾਬਕਾ ਕੌਂਸਲਰਾਂ ’ਚੋਂ ਬੀਬੀ ਕੁਲਦੀਪ ਕੌਰ ਕੰਗ ਨੇ ਹੀ ਫੇਸਬੁੱਕ ’ਤੇ ਤੱਕੜੀ ਚੋਣ ਨਿਸ਼ਾਨ ਨਾਲ ਆਪਣੀ ਪੋਸਟ ਅਪਲੋਡ ਕੀਤੀ ਹੈ ਜਦੋਂਕਿ ਬਾਕੀ ਸਾਰੇ ਆਗੂ ਅਜੇ ਤਾਈਂ ਸਾਬਕਾ ਮੇਅਰ ਧੜੇ ਨਾਲ ਖੜੇ ਹਨ। ਉਨ੍ਹਾਂ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਸੂਚੀ ਵੀ ਛੇਤੀ ਜਾਰੀ ਕੀਤੀ ਜਾਵੇਗੀ।
ਉਧਰ, ਹੁਕਮਰਾਨ ਪਾਰਟੀ ਨੇ ਹਾਲੇ ਤੱਕ ਰਸਮੀ ਤੌਰ ’ਤੇ ਆਪਣਾ ਕੋਈ ਉਮੀਦਵਾਰ ਮੈਦਾਨ ਵਿੱਚ ਉਤਾਰਿਆ ਹੈ। ਇਸ ਬਾਰੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਾਂਗਰਸ ਇਕ ਦੋ ਦਿਨਾਂ ਤੱਕ ਆਪਣੇ ਉਮੀਦਵਾਰਾਂ ਦੀ ਸੂਚੀ ਕਰ ਦੇਵੇਗੀ। ਉਂਜ ਕਈ ਆਗੂ ਉਮੀਦਵਾਰ ਵਜੋਂ ਲੋਕਾਂ ਵਿੱਚ ਵਿਚਰ ਰਹੇ ਹਨ। ਇੰਜ ਹੀ ਸ਼੍ਰੋਮਣੀ ਅਕਾਲੀ ਦਲ ਵੀ ਯੋਗ ਉਮੀਦਵਾਰ ਲੱਭ ਰਿਹਾ ਹੈ ਕਿਉਂਕਿ ਜ਼ਿਆਦਾਤਰ ਸਾਬਕਾ ਕੌਂਸਲਰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ ਅਤੇ ਬੀਤੇ ਦਿਨੀਂ ਕਈ ਸੀਨੀਅਰ ਆਗੂਆਂ ਸਮੇਤ ਸਾਬਕਾ ਕੌਂਸਲਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫ਼ੇ ਦੇ ਦਿੱਤੇ ਹਨ। ਜਿਸ ਕਾਰਨ ਅਕਾਲੀ ਦਲ ਨੂੰ ਹੁਣ ਨਵੇਂ ਉਮੀਦਵਾਰ ਲੱਭਣੇ ਪੈ ਰਹੇ ਹਨ। ‘ਆਪ’ ਨੇ ਵੀ ਹਾਲੇ ਆਪਣੇ ਪੱਤੇ ਨਹੀਂ ਖੋਲੇ ਹਨ।
ਆਜ਼ਾਦ ਗਰੁੱਪ ਦੇ ਆਗੂ ਅਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਅੱਜ ਇੱਥੇ ਆਜ਼ਾਦ ਗਰੁੱਪ ਦੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਹੁਕਮਰਾਨਾਂ ਦੀ ਸਿਆਸੀ ਬਦਲਾਖੋਰੀ ਦੇ ਚੱਲਦਿਆਂ ਪਿਛਲੇ ਕੁਝ ਸਮੇਂ ਦੌਰਾਨ ਮੁਹਾਲੀ ਦੇ ਵਿਕਾਸ ਵਿੱਚ ਖੜੌਤ ਆਈ ਹੈ ਪ੍ਰੰਤੂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਆਜ਼ਾਦ ਗਰੁੱਪ ਇੱਕ ਵਾਰ ਫਿਰ ਬਹੁਮਤ ਹਾਸਲ ਕਰਕੇ ਨਗਰ ਨਿਗਮ ’ਤੇ ਕਾਬਜ਼ ਹੋਵੇਗਾ ਅਤੇ ਮੁਹਾਲੀ ਨੂੰ ਮੁੜ ਵਿਕਾਸ ਦੀ ਲਾਹ ’ਤੇ ਤੋਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਨੂੰ ਤਰਜ਼ੀਹ ਦੇਣ ਵਾਲੇ ਲੋਕ ਭ੍ਰਿਸ਼ਟਾਚਾਰੀ ਤੰਤਰ ਨੂੰ ਨੱਥ ਪਾਉਣ ਲਈ ਇਸ ਵਾਰ ਵੀ ਆਜ਼ਾਦ ਗਰੁੱਪ ਨੂੰ ਭਾਰੀ ਬਹੁਮਤ ਨਾਲ ਜਿਤਾਉਣਗੇ। ਉਨ੍ਹਾਂ ਦਾਅਵਾ ਕੀਤਾ ਕਿ ਪਛਲੇ ਪੰਜ ਸਾਲ ਉਨ੍ਹਾਂ ਦੀ ਟੀਮ ਨੇ ਬਿਨਾਂ ਕਿਸੇ ਪੱਖਪਾਤ ਤੋਂ ਮੁਹਾਲੀ ਦਾ ਇਕਸਾਰ ਵਿਕਾਸ ਕੀਤਾ ਹੈ। ਜਦੋਂਕਿ ਹੁਕਮਰਾਨਾਂ ਨੇ ਗਲਤ ਤਰੀਕੇ ਨਾਲ ਚੋਣ ਜਿੱਤਣ ਦੀ ਮਨਸ਼ਾ ਨਾਲ ਸ਼ਹਿਰ ਦੇ ਸੈਕਟਰਾਂ, ਫੇਜ਼ਾਂ ਅਤੇ ਪਿੰਡਾਂ ਦੇ ਟੁਕੜੇ ਟੁਕੜੇ ਕਰਕੇ ਨਵੀਂ ਵਾਰਡਬੰਦੀ ਕੀਤੀ ਗਈ ਹੈ।
ਸਾਬਕਾ ਮੇਅਰ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸ਼ਹਿਰ ਦੇ ਵਿਕਾਸ ਲਈ ਪਾਸ ਕੀਤੇ 200 ਟੈਂਡਰ ਜੋ ਕਾਂਗਰਸੀਆਂ ਨੇ ਰੁਕਵਾ ਦਿੱਤੇ ਸਨ, ਉਹ ਜਾਰੀ ਕੀਤੇ ਜਾਣਗੇ। ਆਪਣੀਆਂ ਉਪਲਬਧੀਆਂ ਗਿਣਾਉਂਦਿਆਂ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਪਾਰਕਾਂ, ਸੜਕਾਂ, ਪਾਰਕਿੰਗ ਥਾਵਾਂ, ਸਫ਼ਾਈ, ਸੀਵਰੇਜ, ਓਪਨ ਏਅਰ ਜਿੰਮ, ਸ਼ੁੱਧ ਪਾਣੀ, ਸਟਰੀਟ ਲਾਈਟਾਂ ਦੀ ਵਿਵਸਥਾ ਕੀਤੀ ਗਈ ਹੈ ਅਤੇ ਚਾਰ ਦਹਾਕੇ ਪੁਰਾਣੀ ਸੀਵਰੇਜ ਦੀ ਥਾਂ ਨਵੇਂ ਸਿਰਿਓਂ ਸੀਵਰੇਜ ਲਾਈਨ ਵਿਛਾਈ ਜਾ ਰਹੀ ਹੈ ਅਤੇ ਅਗਲੇ 100 ਸਾਲ ਸ਼ਹਿਰ ਵਾਸੀਆਂ ਨੂੰ ਸੀਵਰੇਜ ਅਤੇ ਪਾਣੀ ਦੀ ਕਿੱਲਤ ਨਹੀਂ ਆਵੇਗੀ।
ਆਜ਼ਾਦ ਗਰੁੱਪ ਵੱਲੋਂ ਐਲਾਨੇ ਗਏ 30 ਉਮੀਦਵਾਰਾਂ ਦੀ ਸੂਚੀ
ਵਾਰਡ ਨੰ 1 : ਹਰਮਨਦੀਪ ਕੌਰ ਬਰਾੜ ਵਾਲੀਆ
ਵਾਰਡ ਨੰ 8 : ਇੰਦਰਜੀਤ ਸਿੰਘ ਖੋਖਰ
ਵਾਰਡ ਨੰ 9 : ਸਰਬਜੀਤ ਕੌਰ ਮਾਨ
ਵਾਰਡ ਨੰ 10: ਪਰਮਜੀਤ ਸਿੰਘ ਕਾਹਲੋਂ
ਵਾਰਡ ਨੰ 11: ਭੁਪਿੰਦਰਪਾਲ ਕੌਰ
ਵਾਰਡ ਨੰ 14: ਜਗਤਾਰ ਸਿੰਘ ਬੈਦਵਾਨ ਕੁੰਭੜਾ
ਵਾਰਡ ਨੰ 16: ਬੀ ਐਨ ਕੋਟਨਾਲਾ
ਵਾਰਡ ਨੰ 18: ਉਪਿੰਦਰਪ੍ਰੀਤ ਕੌਰ ਗਿੱਲ
ਵਾਰਡ ਨੰ 21: ਅੰਜਲੀ ਸਿੰਘ
ਵਾਰਡ ਨੰ 22: ਹਰਚੇਤ ਸਿੰਘ
ਵਾਰਡ ਨੰ 23: ਦਿਲਪ੍ਰੀਤ ਕੌਰ ਆਹਲੂਵਾਲੀਆ
ਵਾਰਡ ਨੰ 24: ਚੰਨਣ ਸਿੰਘ
ਵਾਰਡ ਨੰ 26: ਰਵਿੰਦਰ ਸਿੰਘ ਬਿੰਦਰਾ ਪਹਿਲਵਾਨ
ਵਾਰਡ ਨੰ 28: ਰਮਨਪ੍ਰੀਤ ਕੌਰ ਕੁੰਭੜਾ
ਵਾਰਡ ਨੰ 29: ਰਜਿੰਦਰ ਕੌਰ ਕੁੰਭੜਾ
ਵਾਰਡ ਨੰ 30: ਜਸਬੀਰ ਕੌਰ ਅੱਤਲੀ
ਵਾਰਡ ਨੰ 31: ਰਜਨੀ ਗੋਇਲ
ਵਾਰਡ ਨੰ 32: ਸੁਰਿੰਦਰ ਸਿੰਘ ਰੋਡਾ
ਵਾਰਡ ਨੰ 33: ਹਰਜਿੰਦਰ ਕੌਰ ਸੋਹਾਣਾ
ਵਾਰਡ ਨੰ 34: ਸੁਖਦੇਵ ਸਿੰਘ ਪਟਵਾਰੀ
ਵਾਰਡ ਨੰ 36: ਰੋਮੇਸ਼ ਪ੍ਰਕਾਸ਼ ਕੰਬੋਜ
ਵਾਰਡ ਨੰ 38: ਸਰਬਜੀਤ ਸਿੰਘ ਸਮਾਣਾ
ਵਾਰਡ ਨੰ 39: ਕਰਮਜੀਤ ਕੌਰ
ਵਾਰਡ ਨੰ 42: ਕੁਲਵੰਤ ਸਿੰਘ
ਵਾਰਡ ਨੰ 45: ਉਮਾ ਸ਼ਰਮਾ ਸਾਬਕਾ ਡੀਪੀਆਰਓ
ਵਾਰਡ ਨੰ 47: ਮੋਨਿਕਾ ਸ਼ਰਮਾ
ਵਾਰਡ ਨੰ 48: ਰਜਿੰਦਰ ਪ੍ਰਸਾਦ ਸ਼ਰਮਾ
ਵਾਰਡ ਨੰ 49: ਹਰਜਿੰਦਰ ਕੌਰ
ਵਾਰਡ ਨੰ 50: ਗੁਰਮੀਤ ਕੌਰ

Load More Related Articles

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…