nabaz-e-punjab.com

ਦੁਰਗਾ ਸ਼ਿਵ ਸ਼ਕਤੀ ਮੰਦਰ ਵਿੱਚ ਮੂਰਤੀ ਸਥਾਪਨਾ ਦਿਵਸ ਮਨਾਇਆ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 12 ਜੂਨ:
ਸਥਾਨਕ ਸ਼ਹਿਰ ਦੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਤੋਂ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮੰਦਿਰ ਕਮੇਟੀ ਵੱਲੋਂ ਸ਼੍ਰੀ ਦੁਰਗਾ ਸ਼ਿਵ ਸ਼ਕਤੀ ਮਹਿਲਾ ਸੰਕੀਰਤਨ ਮੰਡਲ, ਮਹਾਂਮਾਈ ਮਿੱਤਰ ਮੰਡਲ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ 20ਵਾਂ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੁਖ ਮਹਿਮਾਨ ਵੱਜੋਂ ਹਾਜ਼ਰੀ ਭਰਦਿਆਂ ਲੋਕ ਸਭਾ ਮੈਂਬਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅਤੇ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਨੇ ਹਾਜ਼ਰੀ ਭਰਦਿਆਂ ਪ੍ਰਬੰਧਕਾਂ ਦੇ ਉਪਰਾਲੇ ਦੀ ਸਲਾਘਾ ਕੀਤੀ। ਪ੍ਰੋ.ਚੰਦੂਮਾਜਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਧਾਰਮਕ ਸਮਾਰੋਹ ਲੋਕਾਂ ਦਾ ਆਪਸੀ ਪਿਆਰ ਅਤੇ ਸਦਭਾਵਨਾ ਨੂੰ ਵਧਾਉਂਦੇ ਹਨ ਤੇ ਇਨ੍ਹਾਂ ਸਮਾਗਮਾਂ ਵਿਚ ਸ਼ਿਰਕਤ ਕਰਕੇ ਮਨਾਂ ਨੂੰ ਸ਼ਾਂਤੀ ਮਿਲਦੀ ਹੈ। ਇਸ ਦੌਰਾਨ ਪ੍ਰੋ.ਚੰਦੂਮਾਜਰਾ ਨੇ ਦੁਰਗਾ ਸ਼ਿਵ ਸ਼ਕਤੀ ਮੰਦਿਰ ਨੂੰ ਦੋ ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਪ੍ਰਬੰਧਕਾਂ ਵੱਲੋਂ ਪ੍ਰੋ.ਚੰਦੂਮਾਜਰਾ ਅਤੇ ਰਣਜੀਤ ਗਿੱਲ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਦੌਰਾਨ ਵਿਸ਼ਾਲ ਦਿੱਵਿਆ ਭਗਵਤੀ ਜਾਗਰਣ ਦੌਰਾਨ ਕ੍ਰਿਸ਼ਨ ਬਿਜਲੀ ਅਤੇ ਅਲਕਾ ਗੋਇਲ ਨੇ ਮਾਤਾ ਦਾ ਗੁਣਗਾਣ ਕੀਤਾ। ਇਸ ਮੌਕੇ ਚੇਅਰਮੈਨ ਰਣਵੀਰ ਸਿੰਘ ਪੂਨੀਆ, ਜਥੇ. ਮਨਜੀਤ ਸਿੰਘ ਮੁੰਧਂੋ, ਲਖਵੀਰ ਸਿੰਘ ਲੱਕੀ ਮੀਤ ਪ੍ਰਧਾਨ ਨਗਰ ਕੌਂਸਲ, ਗੁਰਚਰਨ ਸਿੰਘ ਰਾਣਾ, ਗੁਰਮੇਲ ਸਿੰਘ ਪਾਬਲਾ, ਸਰਪੰਚ ਹਰਜਿੰਦਰ ਸਿੰਘ ਮੁੰਧੋਂ, ਪ੍ਰਧਾਨ ਇੰਦਰਬੀਰ ਸਿੰਘ, ਤਰਲੋਕ ਚੰਦ ਧੀਮਾਨ, ਹਰਮਿੰਦਰ ਸਿੰਘ ਕਾਲਾ, ਅਜੇ ਰਠੌਰ, ਪ੍ਰਧਾਨ ਤਰਸੇਮ ਵਿਨਾਇਕ, ਮਨਮੋਹਨ ਰਾਣਾ ਬਿੱਟੂ, ਗਗਨ ਅਰੋੜਾ, ਉਰਮਿਲਾ ਕੌਸ਼ਲ, ਮਨੀ ਮਨਚੰਦਾ, ਦੀਪਕ ਵਿਨਾਇਕ, ਬੱਲੀ ਸੈਣੀ, ਰਾਮ ਸਿੰਘ, ਜਸਵੀਰ ਬਿੱਲਾ, ਸਤਪਾਲ ਰਾਣਾ, ਕਰਮ ਚੰਦ, ਰਣਧੀਰ ਸਿੰਘ, ਰਮੇਸ਼ ਚੰਦ, ਸੁਖਬੀਰ ਸਿੰਘ, ਰੋਸ਼ਨ ਲਾਲ, ਰਘਵੀਰ ਸਿੰਘ, ਨਰੇਸ਼ ਰਾਣਾ, ਭਾਗਵੰਤੀ, ਨਿਸ਼ਾ, ਪੂਜਾ, ਲਤਾ, ਸ਼ਸ਼ੀ, ਸਰੋਜ, ਮਿਥਲੇਸ, ਸਰੋਜ, ਰਮਾ, ਉਮਾ, ਨਿਰਮਲਾ, ਬੀਨਾ ਹਾਜ਼ਰ ਸਨ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …