Share on Facebook Share on Twitter Share on Google+ Share on Pinterest Share on Linkedin ਦਿੱਲੀ ਦੇ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 17 ਮਾਰਚ: ਦਿੱਲੀ ਦੇ 27 ਸਾਲਾ ਰਾਹੁਲ ਨੂੰ ਆਪਣੀ ਮਹਿਲਾ ਦੋਸਤ ਦਾ ਜਨਮ ਦਿਨ ਮਨਾਉਣ ਲਈ ਗੁਰੂਗ੍ਰਾਮ ਆਉਣਾ ਮਹਿੰਗਾ ਪੈ ਗਿਆ। ਰਾਹੁਲ ਜਿਵੇਂ ਹੀ ਗੁਰੂ ਗਰਾਮ ਦੇ ਪਾਲਮ ਵਿਹਾਰ ਇਲਾਕੇ ਵਿੱਚ ਪੁੱਜਿਆ ਉੱਥੇ ਪਹਿਲਾਂ ਤੋੱ ਹੀ ਨਜ਼ਰ ਲਾਈ ਬੈਠੇ 4-5 ਨੌਜਵਾਨਾਂ ਨੇ ਉਸ ਦੇ ਕਾਰ ਤੋਂ ਉਤਰਦਿਆਂ ਹੀ ਉਸ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਉੱਥੋੱ ਫਰਾਰ ਹੋ ਗਏ। ਰਾਹੁਲ ਨੂੰ ਜ਼ਖ਼ਮੀ ਹਾਲਤ ਵਿੱਚ ਗੁਰੂਗ੍ਰਾਮ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਹੁਲ ਦੇ 4 ਗੋਲੀਆਂ ਲੱਗੀਆਂ ਸਨ। ਪਰਿਵਾਰ ਵਾਲਿਆਂ ਦੀ ਸ਼ਿਕਾਇਤ ਤੇ ਪੁਲੀਸ ਨੇ ਅਣਪਛਾਤੇ ਹਮਲਾਵਰਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਰਹਿਣ ਵਾਲੇ 27 ਸਾਲਾ ਨੌਜਵਾਨ ਰਾਹੁਲ ਦੀ ਦੇਰ ਰਾਤ ਪਾਲਮ ਵਿਹਾਰ ਇਲਾਕੇ ਵਿੱਚ ਗੋਲੀਆਂ ਨਾਲ ਭੁੰਨ ਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰ ਵਾਲਿਆਂ ਅਨੁਸਾਰ ਤਾਂ ਰਾਹੁਲ ਕੋਲ ਕਿਸੇ ਲੜਕੀ ਦਾ ਫੋਨ ਆਇਆ ਸੀ। ਇਸ ਤੇ ਰਾਹੁਲ ਆਪਣੀ ਸੈਂਟਰੋ ਕਾਰ ਲੈ ਕੇ ਜਨਮਦਿਨ ਪਾਰਟੀ ਵਿੱਚ ਜਾਣ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਪਰ ਦੇਰ ਰਾਤ ਰਾਹੁਲ ਦੀ ਮੌਤ ਦਾ ਸਮਾਚਾਰ ਮਿਲਿਆ। ਗੁਰੂਗ੍ਰਾਮ ਪੁੱਜੇ ਪਰਿਵਾਰ ਵਾਲੇ ਕਾਫੀ ਸਦਮੇ ਵਿੱਚ ਹਨ। ਪਰਿਵਾਰ ਵਾਲਿਆਂ ਅਨੁਸਾਰ ਤਾਂ ਰਾਹੁਲ ਦੀ ਪਿੰਡ ਵਿੱਚ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਸੀ। ਉਸ ਨੂੰ ਗੁਰੂਗ੍ਰਾਮ ਵਿੱਚ ਬੁਲਾ ਕੇ ਸ਼ਿਕਾਰ ਬਣਾਇਆ ਗਿਆ ਹੈ। ਰਾਹੁਲ ਅਲੀਪੁਰ ਵਿੱਚ ਹੀ ਆਪਣੀ ਫੈਕਟਰੀ ਚੱਲਾ ਰਿਹਾ ਸੀ ਅਤੇ ਕਿਸੇ ਲੜਕੀ ਦੇ ਬੁਲਾਉਣ ਤੇ ਹੀ ਗੁਰੂਗ੍ਰਾਮ ਆਇਆ ਸੀ। ਇਸ ਮਾਮਲੇ ਵਿੱਚ ਗੁਰੂਗ੍ਰਾਮ ਪੁਲੀਸ ਨੇ ਦੱਸਿਆ ਕਿ ਥਾਣਾ ਪਾਲਮ ਵਿਹਾਰ ਵਿੱਚ ਸੂਚਨਾ ਮਿਲੀ ਸੀ ਕਿ ਆਈ.ਐਮ.ਟੀ. ਕਾਲਜ ਕੋਲ ਇਕ ਨੌਜਵਾਨ ਖੂਨ ਨਾਲ ਲੱਥਪੱਥ ਪਿਆ ਹੋਇਆ ਹੈ। ਸੂਚਨਾ ਮਿਲਦੇ ਹੀ ਪੁਲੀਸ ਮੌਕੇ ਤੇ ਪੁੱਜੀ ਅਤੇ ਜ਼ਖਮੀ ਨੌਜਵਾਨ ਨੂੰ ਗੁਰੂਗ੍ਰਾਮ ਦੇ ਨਾਗਰਿਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਦੀ ਜਾਂਚ ਵਿੱਚ ਜੁਟੇ ਥਾਣਾ ਇੰਚਾਰਜ ਪਾਲਮ ਵਿਹਾਰ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਅਪਰਾਧਿਕ ਰਿਕਾਰਡ ਰਿਹਾ ਹੈ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿੱਚ ਮ੍ਰਿਤਕ ਰਾਹੁਲ ਦੇ ਖਿਲਾਫ ਕਤਲ, ਕਤਲ ਦੀ ਕੋਸ਼ਿਸ਼ ਅਤੇ ਕਈ ਲੁੱਟ ਦੇ ਮਾਮਲੇ ਵੀ ਦਰਜ ਦੱਸੇ ਜਾ ਰਹੇ ਹਨ। ਥਾਣਾ ਇੰਚਾਰਜ ਸੰਦੀਪ ਕੁਮਾਰ ਦਾ ਕਹਿਣਾ ਹੈ ਕਿ ਮ੍ਰਿਤਕ ਨਾਮੀ ਗੈਂਗਸਟਰ ਰਾਜੇਸ਼ ਬਵਾਨਾ ਦਾ ਖਾਸ ਗੁਰਗਾ ਵੀ ਦੱਸਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਦੇ ਨਾਲ-ਨਾਲ ਕਈ ਟੀਮਾਂ ਕਰ ਰਹੀਆਂ ਹਨ। ਜਾਂਚ ਅਧਿਕਾਰੀ ਅਨੁਸਾਰ ਤਾਂ ਮਾਮਲੇ ਵਿੱਚ ਕਈ ਅਹਿਮ ਸੁਰਾਗ ਗੁਰੂਗ੍ਰਾਮ ਪੁਲੀਸ ਦੇ ਹੱਥ ਲੱਗੇ ਹਨ ਅਤੇ ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਕੇ ਮਾਮਲੇ ਦਾ ਖੁਲਾਸਾ ਕਰ ਦਿੱਤਾ ਜਾਵੇਗਾ। ਕਾਰ ਦੀ ਤਲਾਸ਼ੀ ਲੈਣ ਤੇ ਨਵੀਨ ਨਾਂ ਦੇ ਨੌਜਵਾਨ ਦਾ ਮੋਬਾਈਲ ਨੰਬਰ ਮਿਲਿਆ, ਜਿਸ ਨਾਲ ਰਾਹੁਲ ਦੀ ਪਛਾਣ ਹੋਈ। ਕਾਰ ਵਿੱਚ ਹੀ ਕੇਕ ਅਤੇ ਪਾਰਟੀ ਦਾ ਸਾਮਾਨ ਵੀ ਬਰਾਮਦ ਹੋਇਆ ਹੈ, ਜਿਸ ਤੋੱ ਲੱਗਦਾ ਹੈ ਕਿ ਉਹ ਕਿਸੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਇਆ ਸੀ। ਦਿੱਲੀ ਕੋਲ ਹੋਣ ਕਾਰਨ ਗੁਰੂਗ੍ਰਾਮ ਦਾ ਪਾਲਮ ਵਿਹਾਰ ਇਲਾਕਾ ਕ੍ਰਾਈਮ ਲਈ ਕਾਫੀ ਸੁਰੱਖਿਅਤ ਸਥਾਨ ਮੰਨਿਆ ਜਾ ਰਿਹਾ ਹੈ। ਇਕ ਤੋੱ ਬਾਅਦ ਇਕ ਹੋ ਰਹੀ ਪਾਲਮ ਵਿਹਾਰ ਇਲਾਕੇ ਵਿੱਚ ਹੱਤਿਆਵਾਂ ਨੇ ਉੱਥੋੱ ਦੇ ਵਾਸੀਆਂ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ ਪੁਲੀਸ ਨੇ ਕਤਲ ਦੇ ਜ਼ਿਆਦਾਤਰ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਧੱਸ ਦਿੱਤਾ ਹੈ। ਇਸ ਦੇ ਬਾਵਜੂਦ ਕਤਲਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀੱ ਲੈ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ