Share on Facebook Share on Twitter Share on Google+ Share on Pinterest Share on Linkedin ਖਰੜ ਨੇੜੇ ਤਲਾਕਸ਼ੁਦਾ ਅੌਰਤ ਦਾ ਬੜੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰ ਨਾਲ ਕਤਲ ਅੌਰਤ ਦੀ ਹੱਤਿਆ ਮਗਰੋਂ ਪ੍ਰਾਈਵੇਟ ਕਾਲਜ ਦੇ ਕੁੱਕ ਨੇ ਖ਼ੁਦ ਨੂੰ ਵੀ ਮਾਰਿਆ ਚਾਕੂ, ਹਾਲਤ ਗੰਭੀਰ, ਚੰਡੀਗੜ੍ਹ ਰੈਫਰ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 5 ਮਾਰਚ: ਇੱਥੋਂ ਦੇ ਨੇੜਲੇ ਪਿੰਡ ਰਡਿਆਲਾ ਤੋਂ ਭਜੌਲੀ ਸੜਕ ’ਤੇ ਸੋਮਵਾਰ ਦੇਰ ਸ਼ਾਮ ਇਕਤਰਫ਼ਾ ਪਿਆਰ ਵਿੱਚ ਅੰਨ੍ਹੇ ਹੋਏ ਸ਼ਾਦੀਸ਼ੁਦਾ ਵਿਅਕਤੀ ਨੇ ਇੱਕ ਤਲਾਕਸ਼ੁਦਾ ਅੌਰਤ ਜਸਵੀਰ ਕੌਰ ਉਮਰ 33 ਸਾਲ ਦੀ ਤੇਜ਼ਧਾਰ ਹਥਿਆਰ ਨਾਲ ਬੜੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਅੌਰਤ ਦੇ ਕਤਲ ਤੋਂ ਬਾਅਦ ਪ੍ਰਾਈਵੇਟ ਕਾਲਜ ਦੇ ਕੁੱਕ ਨੇ ਖ਼ੁਦਕੁਸ਼ੀ ਕਰਨ ਲਈ ਆਪਣੇ ਆਪ ਨੂੰ ਵੀ ਚਾਕੂ ਮਾਰ ਲਿਆ ਲੇਕਿਨ ਖ਼ਬਰ ਲਿਖੇ ਜਾਣ ਤੱਕ ਉਸ ਦੀ ਜਾਨ ਤਾਂ ਬਚ ਗਈ ਸੀ ਪ੍ਰੰਤੂ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਖਰੜ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੁੱਕ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਕੌਰ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਹੈ। ਉਸ ਕੋਲ ਦੋ ਬੱਚੇ ਵੀ ਹਨ ਪ੍ਰੰਤੂ ਦੋ ਸਾਲ ਪਹਿਲਾਂ ਉਸ ਦਾ ਤਲਾਕ ਹੋ ਗਿਆ ਸੀ। ਅੱਜ ਡਿਊਟੀ ਤੋਂ ਛੁੱਟੀ ਕਰਕੇ ਦੇਰ ਸ਼ਾਮ ਆਪਣੇ ਪਿੰਡ ਭਜੌਲੀ ਜਾ ਰਹੀ ਸੀ ਕਿ ਰਸ਼ਤੇ ਵਿੱਚ ਉਸ ਨੂੰ ਕੁੱਕ ਮਿਲ ਗਿਆ। ਜਿੱਥੇ ਕੁੱਕ ਨੇ ਜਸਵੀਰ ਦੀ ਛਾਤੀ ਅਤੇ ਪੇਟ ਵਿੱਚ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਕੁੱਕ ਨੇ ਵੀ ਆਤਮ ਹੱਤਿਆ ਕਰਨ ਲਈ ਖ਼ੁਦ ਨੂੰ ਚਾਕੂ ਮਾਰ ਲਿਆ। ਕਿਸੇ ਵਿਅਕਤੀ ਨੇ ਖੂਨ ਨਾਲ ਲੱਥਪੱਥ ਅੌਰਤ ਅਤੇ ਕੁੱਕ ਨੂੰ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਅਤੇ ਪੁਲੀਸ ਨੂੰ ਇਤਲਾਹ ਦਿੱਤੀ। ਉਧਰ, ਖਰੜ ਸਦਰ ਥਾਣਾ ਦੇ ਐਸਐਚਓ ਭਗਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ ਲੇਕਿਨ ਪੁਲੀਸ ਦੇ ਜਾਣ ਤੋਂ ਪਹਿਲਾਂ ਹੀ ਅੌਰਤ ਅਤੇ ਕੁੱਕ ਨੂੰ ਸਿਵਲ ਹਸਪਤਾਲ ਵਿੱਚ ਪੁੱਜਦਾ ਕਰ ਦਿੱਤਾ ਗਿਆ ਸੀ। ਅੌਰਤ ਦੇ ਮਾਮਾ ਲਖਵੀਰ ਸਿੰਘ ਦਾ ਕਹਿਣਾ ਹੈ ਕਿ ਕੁੱਕ ਉਸ ਦੀ ਭਾਣਜੀ ਨੂੰ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਿਹਾ ਸੀ ਅਤੇ ਉਸ ਨਾਲ ਵਿਆਹ ਕਰਵਾਉਣ ਲਈ ਅੜੀ ਕਰ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਉਸ ਨੇ ਫੋਨ ’ਤੇ ਜਸਵੀਰ ਕੌਰ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ। ਲੇਕਿਨ ਉਸ ਨੇ ਕੁੱਕ ਨੂੰ ਗੱਲੀਬਾਤੀਂ ਕਾਫੀ ਸਮਝਾਇਆ ਸੀ ਕਿ ਉਹ ਪਹਿਲਾਂ ਹੀ ਸ਼ਾਦੀਸ਼ੁਦਾ ਹੈ। ਇਸ ਲਈ ਇਹ ਵਿਆਹ ਨਹੀਂ ਹੋ ਸਕਦਾ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ