Share on Facebook Share on Twitter Share on Google+ Share on Pinterest Share on Linkedin ਖਰੜ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦਾ ਕਤਲ, ਸਿਰ ਤੇ ਪੇਟ ਵਿੱਚ ਮਾਰੀਆਂ ਗੋਲੀਆਂ ਸੜਕ ਕਿਨਾਰੇ ਘਾਤ ਲਗਾ ਕੇ ਬੈਠੇ ਹਮਲਾਵਰਾਂ ਨੇ ਲਗਭਗ ਡੇਢ ਦਰਜਨ ਫਾਇਰ ਕੀਤੇ, ਲੋਕਾਂ ਵਿੱਚ ਦਹਿਸ਼ਤ ਮਲਕੀਤ ਸਿੰਘ ਸੈਣੀ ਨਬਜ਼-ਏ-ਪੰਜਾਬ ਬਿਊਰੋ, ਖਰੜ, 7 ਨਵੰਬਰ: ਖਰੜ ਵਿੱਚ ਦਰਪਨ ਸਿਟੀ ਦੇ ਗੇਟ ਨੇੜੇ ਵੀਰਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਨੂੰ ਸ਼ਰ੍ਹੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਇੰਦਰਜੀਤ ਸਿੰਘ (25) ਵਾਸੀ ਗੁਰੂ ਨਾਨਕ ਪੁਰਾ, ਫਿਰੋਜਪੁਰ ਵਜੋਂ ਹੋਈ। ਉਹ ਤਿੰਨ ਪਹਿਲਾਂ ਹੀ ਦਰਪਨ ਸਿਟੀ ਵਿੱਚ ਰਹਿੰਦੇ ਆਪਣੇ ਦੋ ਦੋਸਤਾਂ ਕੋਲ ਰਹਿਣ ਲਈ ਆਇਆ ਹੋਇਆ ਸੀ। ਅੱਜ ਦੁਪਹਿਰ ਵੇਲੇ ਉਹ ਆਪਣੇ ਦੋ ਦੋਸਤਾਂ ਦੇ ਨਾਲ ਮੋਟਰ ਸਾਈਕਲ ਦੇ ਪਿੱਛੇ ਬੈਠ ਕੇ ਚੰਡੀਗੜ੍ਹ ਜਾ ਰਿਹਾ ਸੀ। ਰਸਤੇ ਮੋੜ ’ਤੇ ਖੜ੍ਹੇ ਪਹਿਲਾਂ ਤੋਂ ਘਾਤ ਲਗਾ ਕੇ ਕਾਰ ਸਵਾਰਾਂ ਨੇ ਮੋਟਰ ਸਾਈਕਲ ਨੂੰ ਰੋਕ ਕੇ ਇੰਦਰਜੀਤ ਨੂੰ ਥੱਲੇ ਉਤਾਰਿਆਂ ਅਤੇ ਦੇਖਦੇ ਹੀ ਦੇਖਦੇ ਉਸ ਦੇ ਸਿਰ ਅਤੇ ਪੇਟ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਤੋਂ ਜਾਹਰ ਹੁੰਦਾ ਹੈ ਕਿ ਹਮਲਾਵਰ ਉਸਨੂੰ ਕਤਲ ਕਰਨ ਲਈ ਹੀ ਆਏ ਸਨ। ਜਿਨ੍ਹਾਂ ਵੱਲੋਂ ਉਸ ਦੇ ਸਿਰ ਵਿੱਚ ਗੋਲੀਆਂ ਮਾਰੀਆਂ ਗਈਆਂ ਪ੍ਰੰਤੂ ਹਮਲਾਵਰਾਂ ਨੇ ਉਸਦੇ ਦੋਸਤਾਂ ਨੂੰ ਕੁਝ ਵੀ ਨਹੀਂ ਕਿਹਾ ਅਤੇ ਇੰਦਰਜੀਤ ਦਾ ਕਤਲ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਗੋਲੀਆਂ ਦਾ ਸ਼ਿਕਾਰ ਹੋਏ ਇੰਦਰਜੀਤ ਸਿੰਘ ਨੂੰ ਉਸਦੇ ਸਾਥੀਆਂ ਵੱਲੋਂ ਖਰੜ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਵਾਲੀ ਥਾਂ ’ਤੇ ਕਾਫੀ ਜ਼ਿਆਦਾ ਖੂਨ ਡੁੱਲਿਆ ਹੋਇਆ ਸੀ ਅਤੇ ਉੱਥੇ ਨੇੜੇ ਹੀ ਗੋਲੀਆਂ ਦੇ ਕਾਫੀ ਖੋਲ ਵੀ ਡਿੱਗੇ ਪਏ ਸਨ। ਇਸ ਘਟਨਾ ਤੋਂ ਬਾਅਦ ਖਰੜ ਸਿਟੀ ਦੇ ਲੋਕਾਂ ਵਿੱਚ ਭਾਰੀ ਦਹਿਸਤ ਪਾਈ ਜਾ ਰਹੀ ਹੈ। ਬੀਤੀ 5 ਨਵੰਬਰ ਦੀ ਰਾਤ ਨੂੰ ਮੁਹਾਲੀ ਦੇ ਸੈਕਟਰ-78 ਦੇ ਵਸਨੀਕ ਨੂੰ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ ਅਤੇ ਅਣਪਛਾਤੇ ਲੁਟੇਰਿਆਂ ਨੇ ਉਸ ਦੀ ਫਾਰਚੂਨਰ ਖੋਹਣ ਦੀ ਕੋਸ਼ਿਸ਼ ਕੀਤੀ ਗਈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਵੀ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੁਲੀਸ ਮੁਖੀ ਨੇ ਕਿਹਾ ਕਿ ਇਹ ਨਿੱਜੀ ਰੰਜਿਸ਼ ਦਾ ਮਾਮਲਾ ਲੱਗਦਾ ਹੈ ਅਤੇ ਹਮਲਾਵਰਾਂ ਵੱਲੋਂ ਘਾਤ ਲਗਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਵੱਲੋਂ ਇਸ ਵਾਰਦਾਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਖਰੜ ਵਿੱਚ ਦਿਨ ਦਿਹਾੜੇ ਵਾਪਰੀ ਕਤਲ ਦੀ ਇਸ ਵਾਰਦਾਤ ਕਾਰਨ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਬੀਤੀ 5 ਨਵੰਬਰ ਨੂੰ ਫਿਰੋਜ਼ਪੁਰ ਤੋਂ ਚੰਡੀਗੜ੍ਹ ਘੁੰਮਣ ਫਿਰਨ ਲਈ ਖਰੜ ਵਿੱਚ ਰਹਿੰਦੇ ਆਪਣੇ ਦੋ ਦੋਸਤਾਂ ਕੋਲ ਆਇਆ ਸੀ। ਬੁੱਧਵਾਰ ਨੂੰ ਉਹ ਆਪਣੇ ਦੋਸਤਾਂ ਨਾਲ ਚੰਡੀਗੜ੍ਹ ਵਿੱਚ ਘੁੰਮ ਫਿਰ ਕੇ ਮਹੱਤਵ ਪੂਰਨ ਥਾਵਾਂ ਦਾ ਨਜ਼ਾਰਾ ਦੇਖਿਆ। ਉਹ ਮਾਲ ਵੀ ਗਏ ਸੀ। ਦੋਸਤਾਂ ਦੇ ਦੱਸਣ ਅਨੁਸਾਰ ਅੱਜ ਸਵੇਰੇ ਉਸ ਨੂੰ ਕਿਸੇ ਦਾ ਫੋਨ ਆਇਆ ਸੀ ਅਤੇ ਗੱਲਬਾਤ ਦੌਰਾਨ ਫੋਨ ਕਰਨ ਵਾਲੇ ਬਾਈ ਕਹਿ ਕੇ ਗੱਲ ਕਰ ਰਿਹਾ ਸੀ ਅਤੇ ਉਸ ਨੇ ਫੋਨ ਕਰਨ ਵਾਲੇ ਨੂੰ ਦੱਸਿਆ ਕਿ ਉਹ ਖਰੜ ਵਿੱਚ ਆਪਣੇ ਦੋਸਤਾਂ ਕੋਲ ਆਇਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ