ਮੁਸਲਿਮ ਭਾਈਚਾਰੇ ਵੱਲੋਂ ਕੈਪਟਨ ਸਿੱਧੂ ਨੂੰ ਸਮਰਥਨ ਦੇਣ ਦਾ ਐਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਜਨਵਰੀ:
ਮੁਹਾਲੀ ਵਿਧਾਨ ਸਭਾ ਹਲਕਾ ਤੋਂ ਚੋਣ ਲੜ ਰਹੇ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਕੈਪਟਨ ਤੇਜਿੰਦਰਪਾਲ ਸਿੰਘ ਸਿੱਧੂ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਜਬਰਦਸਤ ਹੁੰਗਾਰਾ ਮਿਲਿਆ ਜਦੋਂ ਕਿ ਬਲੌਂਗੀ ਆਦਰਸ਼ ਕਾਲੋਨੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹੁਕਮਰਾਨ ਪਾਰਟੀ ਨੂੰ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਵੱਡੀ ਗਿਣਤੀ ਵਿੱਚ ਮੌਜੂਦ ਮੁਸਲਿਮ ਪਰਿਵਾਰ ਨੇ ਕੈਪਟਨ ਸਿੱਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਵਿੱਚ ਡਟੀ ਉਮੀਦਵਾਰ ਦੀ ਪਤਨੀ ਬੀਬੀ ਮਨਦੀਪ ਕੌਰ ਸਿੱਧੂ ਨੂੰ ਭਰੋਸਾ ਦਿੱਤਾ ਕਿ ਇਸ ਵਾਰ ਵੀ ਮੁਸਲਿਮ ਭਾਈਚਾਰਾ ਆਪਣੀ ਇੱਕ-ਇੱਕ ਵੋਟ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੈਪਟਨ ਸਿੱਧੂ ਦੇ ਹੱਕ ਵਿੱਚ ਭੁਗਤੇਗੀ।
ਇਸ ਮੌਕੇ ਨਫੀਜ਼ ਅਹਿਮਦ ਨੇ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਸਰਕਾਰ ਨੇ ਕਿਸੇ ਵੀ ਧਰਮ ਨਾਲ ਸਬੰਧਤ ਲੋਕਾਂ ਨਾਲ ਭੇਦਭਾਵ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰ ਲਈ ਆਟਾ-ਦਾਲ ਸਕੀਮ ਸ਼ੁਰੂ ਕਰਕੇ ਉਨ੍ਹਾਂ ਨੇ ਲੱਖਾਂ ਗਰੀਬ ਪਰਿਵਾਰਾਂ ਦਾ ਚੁੱਲ੍ਹਾ ਬਲਦਾ ਕੀਤਾ ਹੈ। ਮਹਿੰਗਾਈ ਦੇ ਇਸ ਯੁੱਗ ਵਿੱਚ ਗ਼ਰੀਬ ਲੋਕਾਂ ’ਤੇ ਸਰਕਾਰ ਦਾ ਇਹ ਉਪਕਾਰ ਲੋਕ ਕਦੇ ਵੀ ਨਹੀਂ ਭੁਲਾਉਣਗੇ, ਸਗੋਂ ਅਕਾਲੀ ਦਲ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਆਪਣਾ ਫਰਬਜ ਨਿਭਾਉਣਗੇ। ਸ੍ਰੀਮਤੀ ਮਨਦੀਪ ਕੌਰ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਭਰੋਸਾ ਦਿੱਤਾ ਕਿ ਜੇਕਰ ਕੈਪਟਨ ਸਿੱਧੂ ਮੁਹਾਲੀ ਹਲਕੇ ਦੇ ਵਿਧਾਇਕ ਚੁਣੇ ਜਾਂਦੇ ਹਨ ਤਾਂ ਪਿੰਡ ਬਲੌਂਗੀ ਅਤੇ ਆਦਰਸ਼ ਕਲੋਨੀ ਸਮਤੇ ਸਮੁੱਚੇ ਖੇਤਰ ਦੀ ਵਿਕਾਸ ਪੱਖੋਂ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਕਿਹਾ ਕਿ ਬਲੌਂਗੀ ਦੇ ਲੋਕ ਪਿਛਲੇ 9 ਸਾਲਾਂ ਵਿਕਾਸ ਲਈ ਤਰਸ ਰਹੇ ਸਨ ਪਰ ਉਨ੍ਹਾਂ ਦੇ ਕੈਪਟਨ ਸਿੱਧੂ ਨੇ ਮੁਹਾਲੀ ਦਾ ਡਿਪਟੀ ਕਮਿਸ਼ਨਰ ਹੁੰਦਿਆਂ ਪਹਿਲ ਕਦਮੀ ਕਰਕੇ ਬਲੌਂਗੀ ਦੇ ਵਿਕਾਸ ਲਈ ਵੱਖ-ਵੱਖ ਯੋਜਨਾਵਾਂ ਲਾਗੂ ਕੀਤੀਆਂ ਅਤੇ ਇੱਕ ਸੇਵਾਦਾਰ ਵਾਂਗ ਸਰਕਾਰ ਤੋਂ ਬਲੌਂਗੀ ਦੇ ਵਿਕਾਸ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕਰਵਾ ਕੇ ਵਿਕਾਸ ਕੰਮਾਂ ’ਤੇ ਖਰਚ ਕਰਕੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ।
ਇਸ ਮੌਕੇ ਬਲੌਂਗੀ ਦੀ ਸਰਪੰਚ ਭਿੰਦਰਜੀਤ ਕੌਰ ਨੇ ਕੈਪਟਨ ਸਿੱਧੂ ਨੂੰ ਸਮਰਕਨ ਦੇਣ ਲਈ ਮੁਸਲਿਮ ਭਾਈਚਾਰੇ ਦਾ ਕੀਤਾ। ਇਸ ਮੌਕੇ ਮੁਹੰਮਦ ਇਮਰਾਨ, ਨਫੀਜ਼ ਅਹਿਮਦ, ਮੱਸਇਅਤ ਅੰਸਾਰੀ, ਜਾਹਿਦ ਭਾਈ, ਸੰਜੈ ਸਿੰਘ, ਜਲਾਮੂਦੀਨ ਅੰਸਾਰੀ, ਰਾਮ ਪ੍ਰੀਤ ਗੁਪਤਾ, ਨਸੀਮ ਅਹਿਮਦ, ਗੁਲਾਮ ਅਲੀ, ਫਤਹਿ ਅਹਿਮਦ, ਨਾਜ਼ਿਰ ਹੂਸੈਨ, ਮੁਹੰਮਦ ਤਾਜ, ਦਿਲਬਾਗ ਖਾਨ, ਰੌਸ਼ਨ ਖਾਨ, ਅੰਗਰੇਜ਼ ਸਿੰਘ, ਹਰਦੀਪ ਸਿਘ, ਮਾ. ਪਲਵਿੰਦਰ ਸਿੰਘ, ਕੇਸਰ ਸਿੰਘ ਪੰਚ, ਵੀਰ ਪ੍ਰਤਾਪ ਸਿੰਘ, ਸੰਜੀਵ ਕੁਮਾਰ, ਅਮਨਦੀਪ ਕੌਰ, ਲਾਲ ਬਹਾਦੁਰ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਧਰਮਵੀਰ ਸਿੰਘ ਮਾਨ, ਲਵਪ੍ਰੀਤ ਸਿੰਘ ’ਤੇ ਹੋਰ ਕਲੋਨੀ ਵਾਸੀ ਮੌਜੂਦ ਸਨ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…