Share on Facebook Share on Twitter Share on Google+ Share on Pinterest Share on Linkedin ਸੋਸ਼ਲ ਮੀਡੀਆ ਤੇ ਚੋਣ ਪ੍ਰਚਾਰ ਸਮੱਗਰੀ ਪਾਉਣ ਲਈ ਪਹਿਲਾਂ ਅਗਾਊਂ ਪ੍ਰਵਾਨਗੀ ਲੈਣਾ ਲਾਜ਼ਮੀ: ਚੋਣ ਅਬਜ਼ਰਬਰ ਚੋਣ ਅਬਜ਼ਰਬਰ (ਖਰਚਾ) ਜਯੋਤੀ ਰਾਦਿੱਤਿਆ ਨੇ ਸਟੂਡੈਂਟ ਵਾਲੰਟੀਅਰ ਅਬਜ਼ਰਬਰਾਂ ਨਾਲ ਮੁਹਾਲੀ ਵਿੱਚ ਕੀਤੀ ਵਿਸ਼ੇਸ਼ ਮੀਟਿੰਗ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ: ਪੰਜਾਬ ਵਿੱਚ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਚੋਣ ਲੜਨ ਵਾਲੇ ਉਮੀਦਵਾਰਾਂ ਵੱਲੋਂ ਸ਼ੋਸਲ ਮੀਡੀਏ (ਫੇਸਬੁੱਕ, ਟਵੀਟਰ ਤੇ ਯੂਟਿਊਬ ਆਦਿ) ਤੇ ਕੀਤੇ ਜਾ ਰਹੇ ਚੋਣ ਪ੍ਰਚਾਰ ਅਤੇ ਇਸ਼ਤਿਹਾਰਬਾਜ਼ੀ ਨੂੰ ਵਾਚਣ ਲਈ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ 8 ਵਿਦਿਆਰਥੀਆਂ ਨੂੰ ਵਲੰਟੀਅਰ ਤੌਰ ਤੇ ਸਟੂਡੈਂਟ ਅਬਜ਼ਰਬਰਜ਼ ਨਿਯੁਕਤ ਕੀਤਾ ਗਿਆ ਹੈ ਅਤੇ ਇਹ ਵਾਲੰਟੀਅਰ ਸ਼ੋਸ਼ਲ ਮੀਡੀਏ ਤੇ ਬਿਨ੍ਹਾਂ ਪ੍ਰਵਾਨਗੀ ਤੋਂ ਪਾਈ ਜਾਣ ਵਾਲੀ ਚੋਣ ਸਮੱਗਰੀ ਸਬੰਧੀ ਸਿੱਧੇ ਤੌਰ ਤੇ ਆਪਣੀ ਰਿਪੋਰਟ ਚੋਣ ਅਬਜਰਬਰ (ਖਰਚਾ) ਨੂੰ ਦੇਣਗੇੇ ਤਾਂ ਜੋ ਆਦਰਸ਼ ਚੋਣ ਜ਼ਾਬਤੇ ਨੂੰ ਮੁਕਮੰਲ ਤੌਰ ਤੇ ਯਕੀਨੀ ਬਣਾਇਆ ਜਾ ਸਕੇ। ਇਸ ਗੱਲ ਦੀ ਜਾਣਕਾਰੀ ਚੋਣ ਅਬਜਬਰਬਰ (ਖਰਚਾ) ਸ੍ਰੀ ਜੋਯਤੀ ਰਾਦਿੱਤਿਆ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਨਿਯੂਕਤ ਕੀਤੇ ਸਟੂਡੈਂਟ ਵਲੰਟੀਅਰ ਅਬਜਰਬਰਾਂ ਨਾਲ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਸ੍ਰੀ ਜਯੋਤੀ ਰਾਦਿੱਤਿਆ ਨੇ ਦੱਸਿਆ ਕਿ ਸਟੂਡੈਂਟ ਵਲੰਟੀਅਰ ਜੋ ਕਿ ਅਬਜਰਬਰ ਦੇ ਤੌਰ ਤੇ ਸੋਸ਼ਲ ਮੀਡੀਏ ਤੇ ਕਿਸੇ ਵੀ ਲੀਡਰ ਜਾਂ ਰਾਜਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਚੋਣਾਂ ਨਾਲ ਸਬੰਧਤ ਇਸਤਿਹਾਰਬਾਜੀ ਆਦਿ ਕੀਤੀ ਗਈ ਹੋਵੇ ਉਸ ਤੇ ਨਿਗ੍ਹਾ ਰੱਖਣਗੇ ਅਤੇ ਉਸ ਸਬੰਧੀ ਜਾਣਕਾਰੀ ਦੇਣਗੇ। ਉਹਨ੍ਹਾਂ ਕਿਹਾ ਕਿ ਇਹ ਸਟੂਡੈਂਟ ਅਬਜਰਬਰ ਮਹੱਤਵਪੂਰਨ ਕਾਰਜ ਲਈ ਚੋਣ ਪ੍ਰਣਾਲੀ ਨੂੰ ਮਨੀਟਰ ਕਰਨ ਲਈ ਚੋਣ ਕਮਿਸ਼ਨ ਦੀ ਸਹਾਇਤਾ ਵਿੱਚ ਆਪਣਾ ਯੋਗਦਾਨ ਪਾਉਣਗੇ। ਸ੍ਰੀ ਜਯੋਤੀ ਰਾਦਿੱਤਿਆ ਨੇ ਦੱਸਿਆ ਕਿ ਕੋਈ ਵੀ ਚੋਣ ਲੜਣ ਵਾਲੇ ਉਮੀਦਵਾਰ ਜਾਂ ਕੋਈ ਵੀ ਪਾਰਟੀ ਦਾ ਵਰਕਰ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਸੋਸ਼ਲ ਮੀਡੀਏ ਤੇ ਬਿਨ੍ਹਾਂ ਮੀਡੀਆ ਸਰਟੀਫਿਕੇਸ਼ਨ ਅਤੇ ਮੋਨੀਟਰਿੰਗ ਕਮੇਟੀ ਦੀ ਪ੍ਰਵਾਨਗੀ ਤੋਂ ਕੋਈ ਵੀ ਇਸਤਿਹਾਰ, ਵੀਡੀਓ, ਆਡੀਓ, ਕੁਮੈਂਟਸ, ਯੂ.ਆਰ.ਐਲ. ਲਿੰਕ, ਆਦਿ ਨਹੀ ਦੇ ਸਕਦੇ। ਉਨ੍ਹਾਂ ਕਿਹਾ ਕਿ ਕੋਈ ਵੀ ਨਾਗਰਿਕ ਚੋਣਾਂ ਸਬੰਧੀ ਆਪਣੀ ਸ਼ਿਕਾਇਤ/ਸੁਝਾਅ ਦੇਣ ਲਈ ਉਨ੍ਹਾਂ ਨੁੰੂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਐਸ.ਏ.ਐਸ. ਨਗਰ ਦੇ ਸੈਕਟਰ 76 ਵਿਖੇ ਉਨ੍ਹਾਂ ਨੂੰ ਤੀਜ਼ੀ ਮੰਜਿਲ, ਕਮਰਾ ਨੰਬਰ 414 ਵਿਖੇ ਦੇ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਮੋਬਾਇਲ ਨੰਬਰ 98727-56715 ਤੇ ਵੀ ਸਪੰਰਕ ਕਰ ਸਕਦਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ