ਵਾਤਾਵਰਨ ਦੀ ਸਾਂਭ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਜਰੂਰੀ: ਮੇਅਰ ਕੁਲਵੰਤ ਸਿੰਘ

ਨਗਰ ਨਿਗਮ ਨੇ ਸਫ਼ਾਈ ਸੇਵਕਾਂ ਲਈ ਖੂਨ ਦੀ ਜਾਂਚ ਦਾ ਕੈਂਪ ਅਤੇ ਰੈਣ ਬਸੇਰਾ ਵਿੱਚ ਲਗਾਏ ਪੌਦੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨਿਗਮ ਵੱਲੋਂ ਫੇਜ਼ 6 ਸਥਿਤ ਰੈਣ ਬਸੇਰਾ ਵਿਖੇ ਨਗਰ ਨਿਗਮ ਦੇ ਕਰੀਬ 700 ਸਫਾਈ ਸੇਵਕਾਂ ਲਈ ਤਿੰਨ ਰੋਜਾ ਫਰੀ ਖੂਨ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਰਸਮੀ ਉਦਘਾਟਨ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਕੀਤਾ ਜਦੋਂ ਕਿ ਪ੍ਰਧਾਨਗੀ ਕਮਿਸ਼ਨਰ ਰਾਜੇਸ ਧੀਮਾਨ ਨੇ ਕੀਤੀ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਿਸ਼ਵ ਜੈਨ ਤੇ ਸੰਯੁਕਤ ਕਮਿਸ਼ਨਰ ਅਵਨੀਤ ਕੌਰ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਸਫਾਈ ਸੇਵਕਾਂ ਲਈ ਲਗਾਇਆ ਗਿਆ ਮੁਫਤ ਖੂਨ ਜਾਂਚ ਕੈਪ ਸਫਾਈ ਸੇਵਕਾਂ ਦੀ ਸਿਹਤ ਦੀ ਜਾਂਚ ਲਈ ਬੇਹੱਦ ਲਾਹੇਵੰਦ ਸਾਬਤ ਹੋਵੇਗਾ ਅਤੇ ਸਫਾਈ ਸੇਵਕਾਂ ਅੰਦਰ ਆਪਣੀ ਸਿਹਤ ਪ੍ਰਤੀ ਜਾਗਰੂਕਤਾ ਵੀ ਪੈਦਾ ਹੋਵੇਗੀ। ਉਨ੍ਹਾਂ ਇਸ ਮੌਕੇ ਦੱਸਿਆ ਕਿ ਨਗਰ ਨਿਗਮ ਵੱਲੋਂ ਵਾਤਾਵਰਣੀ ਦੀ ਸਵੱਸਥਾਂ ਲਈ ਰੈਣ ਬਸੇਰਾ ਤੋਂ ਰੁੱਖ ਲਗਾਓ ਮੁਹਿੰਮ ਦੀ ਸੁਰੂਆਤ ਕੀਤੀ ਗਈ ਅਤੇ ਨਗਰ ਨਿਗਮ ਦੀ ਹਦੂਦ ਅੰਦਰ ਢੁੱਕਵੀਆ ਥਾਵਾ ਤੇ ਵੱਧ ਤੋਂ ਵੱਧ ਰੁੱਖ ਲਗਾਏ ਜਾਣਗੇ ਤਾਂ ਜੋ ਸਹਿਰ ਨੂੰ ਹੋਰ ਹਰਿਆ ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਾਨੁੰ ਸਮਾਜ ਦੀ ਬਿਹਤਰੀ ਲਈ ਕੰਮ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਕਮਿਸ਼ਨਰ ਧੀਮਾਨ ਨੇ ਦੱਸਿਆ ਕਿ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸਫਾਈ ਸੇਵਕਾਂ ਦਾ ਬਹੁਤ ਅਹਿਮ ਰੋਲ ਹੁੰਦਾ ਹੈ ਅਤੇ ਉਹ ਆਪਣੀ ਡਿਊਟੀ ਨਿਭਾਉਣ ਲਈ ਜੋਖਮ ਭਰੇ ਕਾਰਜ ਵੀ ਸਹਿਰ ਦੀ ਸਫਾਈ ਲਈ ਕਰਦੇ ਹਨ ਅਤੇ ਉਹ ਆਪਣੀ ਸਹਿਤ ਦੀ ਜਾਂਚ ਕਰਾਉਣ ਲਈ ਵੀ ਅਣਗਹਿਲੀ ਵਰਤ ਜਾਂਦੇ ਹਨ। ਜਿਸ ਲਈ ਨਗਰ ਨਿਗਮ ਨੇ ਖਾਸ ਕਰਕੇ ਨਿਗਮ ਦੇ ਸਫਾਈ ਸੇਵਕਾਂ ਦੀ ਸਿਹਤ ਸੰਭਾਲ ਲਈ ਮੁਫਤ ਖੂਨ ਜਾਂਚ ਕਰਾਉਣ ਦਾ ਬੀੜਾ ਚੁੱਕਿਆ ਹੈ ਤਾਂ ਜੋ ਉਹ ਖੂਨ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਆਪਣੀ ਸਿਹਤ ਸਬੰਧੀ ਜਾਗਰੂਕ ਹੋ ਸਕਣ ਅਤੇ ਵਧੀਆ ਤਰੀਕੇ ਨਾਲ ਆਪਣਾ ਇਲਾਜ ਕਰਵਾ ਸਕਣ। ਉਨ੍ਹਾਂ ਦੱਸਿਆ ਕਿ ਖੂਨ ਜਾਂਚ ਦੌਰਾਨ ਜੇਕਰ ਸਫਾਈ ਸੇਵਕ ਦੀ ਕਿਸੇ ਕਿਸਮ ਦੀ ਬਿਮਾਰੀ ਦਾ ਪਤਾ ਲੱਗਦਾ ਹੈ ਤਾਂ ਉਸ ਦੀ ਬਿਮਾਰੀ ਦਾ ਇਲਾਜ ਵੀ ਮੁਫਤ ਕੀਤਾ ਜਾਵੇਗਾ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਵੱਲੋਂ ਫੇਸ 6 (ਨੇੜੇ ਦਾਰਾ ਸਟੂਡੀਓ )ਅਤੇ ਇੰਡਸਟਰੀਅਲ ਏਰੀਆ ਫੇਸ 1 ਵਿੱਚ ਦੋ ਰੈਣ ਬਸੇਰੇ ਬੇਘਰਿਆਂ ਲਈ ਬਣਾਏ ਗਏ ਹਨ। ਕੋਈ ਵੀ ਬੇਘਰਾ ਵਿਅਕਤੀ ਇਨ੍ਹਾਂ ਰੈਣ ਬਸੇਰਿਆਂ ਵਿੱਚ ਰਾਤ ਠਹਿਰ ਸਕਦਾ ਹੈ।
ਇਸ ਮੌਕੇ ਸਾਬਕਾ ਪ੍ਰਧਾਨ ਰਜਿੰਦਰ ਸਿੰਘ ਰਾਣਾ, ਅਕਾਲੀ ਦਲ ਦੇ ਕੌਂਸਲਰ ਫੂਲਰਾਜ ਸਿੰਘ, ਅਮਰੀਕ ਸਿੰਘ ਤਹਿਸੀਲਦਾਰ, ਸਤਬੀਰ ਸਿੰਘ ਧਨੋਆ, ਰਜਿੰਦਰ ਪ੍ਰਸਾਦ ਸ਼ਰਮਾ, ਗੁਰਮੀਤ ਕੌਰ, ਹਰਪਾਲ ਸਿੰਘ ਚੰਨਾ, ਰਜਨੀ ਗੋਇਲ, ਗੁਰਮੀਤ ਕੌਰ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਬੌਬੀ ਕੰਬੋਜ ਅਤੇ ਅਸ਼ੋਕ ਝਾਅ, ਕਾਂਗਰਸ ਦੀ ਕੌਂਸਲਰ ਤਰਨਜੀਤ ਕੌਰ, ਨਛੱਤਰ ਸਿੰਘ ਅਤੇ ਸਮਾਜ ਸੇਵੀ ਹਰਬਿੰਦਰ ਸਿੰਘ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In Social

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…