nabaz-e-punjab.com

ਮੁਹਾਲੀ ਵਿੱਚ ਆਈਟੀ ਕੰਪਨੀਆਂ ਲਿਆਉਣ ਲਈ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਜ਼ਰੂਰੀ: ਚੰਨਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਅਕਤੂਬਰ:
ਸਥਾਨਕ ਉਦਯੋਗਿਕ ਖੇਤਰ ਫੇਜ਼ 8 ਬੀ ਵਿੱਚ ਸਥਿਤ ਕੈਟਲਿਸਟ ਵਨ ਕੰਪਨੀ ਦੇ ਮਾਲਕ ਐਨਆਰਆਈ ਅਵਤਾਰ ਸਿੰਘ ਦੇ ਸੱਦੇ ਤੇ 4 ਦੇਸ਼ਾਂ ਦੀਆਂ ਆਈਟੀ ਕੰਪਨੀਆਂ ਦੇ ਇੰਜਨੀਅਰਾਂ ਦੀ ਇੱਕ ਟੀਮ ਵਲੋੱ ਸ਼ਹਿਰ ਵਿੱਚ ਕੰਮ ਕਰਦੀਆਂ ਵੱਖ ਵੱਖ ਆਈਟੀ ਕੰਪਨੀਆਂ ਦਾ ਦੌਰਾ ਕੀਤਾ ਗਿਆ। ਇਸ ਟੀਮ ਵਿੱਚ ਚਾਰ ਦੇਸ਼ਾਂ (ਨਾਰਵੇ, ਫਿਨਲੈਂਡ, ਸਵੀਡਨ ਅਤੇ ਡੈਨਮਾਰਕ) ਦੇ 60 ਦੇ ਕਰੀਬ ਇੰਜਨੀਅਰ ਸ਼ਾਮਿਲ ਸਨ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਹਰਪਾਲ ਸਿੰਘ ਚੰਨਾ ਵੀ ਹਾਜਿਰ ਸਨ।
ਇਸ ਮੌਕੇ ਐਨਆਰਆਈ ਅਵਤਾਰ ਸਿੰਘ ਨੇ ਕਿਹਾ ਕਿ ਆਈਟੀ ਕੰਪਨੀਆਂ ਲਗਾਉਣ ਵਾਸਤੇ ਪੰਜਾਬ ਸਰਕਾਰ ਨੂੰ ਵਧੀਆ ਮਾਹੌਲ ਬਣਾਉਣਾ ਪਵੇਗਾ। ਉਹਨਾਂ ਕਿਹਾ ਕਿ ਸਰਕਾਰ ਵਲੋੱ ਆਈ ਟੀ ਕੰਪਨੀਆਂ ਨੂੰ ਸੱਦਾ ਤਾਂ ਦਿੱਤਾ ਜਾਂਦਾ ਹੈ ਪਰੰਤੂ ਉਦਯੋਗਿਕ ਖੇਤਰ ਵਿੱਚ ਲੋੜੀਂਦੀਆਂ ਬੁਨਿਆਦੀ ਸੁਵਿਧਾਵਾਂ ਦੀ ਘਾਟ ਕਾਰਨ ਨਵੇੱ ਪ੍ਰੋਜੈਕਟ ਲਗਾਉਣ ਵੇਲੇ ਮੁਸ਼ਕਿਲ ਆਉੱਦੀ ਹੈ। ਇਸ ਮੌਕੇ ਮੁਹਾਲੀ ਵਿੱਚ ਆਈ ਟੀ ਕੰਪਨੀ ਚਲਾ ਰਹੇ ਸ੍ਰੀ ਬੌਬੀ ਬੁੱਟਰ ਨੇ ਦੱਸਿਆ ਕਿ ਇੱਥੇ ਆਈਟੀ ਕੰਪਨੀਆਂ ਵਿੱਚ ਲੜਕੇ ਲੜਕੀਆਂ ਸ਼ਾਮ ਦੇ 10 ਵਜੇ ਤੱਕ ਕੰਮ ਕਰਦੇ ਹਨ ਪ੍ਰਤੂੰ ਇਸ ਇਲਾਕੇ ਵਿੱਚ ਚਾਰੇ ਪਾਸੇ ਵੱਡੀ ਵੱਡੀ ਬੂਟੀ ਖੜੀ ਹੈ ਜਿਸ ਨਾਲ ਲੜਕੀਆਂ ਨੂੰ ਹਰ ਸਮੇੱ ਡਰ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਉਦਯੋਗਿਕ ਖੇਤਰ ਫੇਜ਼-7 ਅਤੇ ਫੇਜ਼-8 ਬੀ ਨੂੰ ਸਾਫ ਸੁਥਰਾ ਬਣਾਉਣ ਦੀ ਲੋੜ ਹੈ।
ਇਸ ਮੌਕੇ ਕੌਂਸਲਰ ਹਰਪਾਲ ਸਿੰਘ ਚੰਨਾ ਨੇ ਵਫਦ ਨੂੰ ਪਿੰਡ ਭਾਗੋਮਾਜਰਾ ਦੇ ਸਰਕਾਰੀ ਮਿਲਡ ਸਕੂਲ ਦਾ ਦੌਰਾ ਕਰਵਾਇਆ। ਇਹ ਸਕੂਲ ਐਨਆਰਆਈ ਅਵਤਾਰ ਸਿੰਘ ਵੱਲੋਂ ਅਡਾਪਟ ਕੀਤਾ ਹੋਇਆ ਹੈ। ਇਹ ਡੈਲੀਗੇਸ਼ਨ ਪਿੰਡ ਚੁੰਨੀ ਵਿੱਚ ਇੱਕ ਫਾਰਮ ਹਾਊਸ ਵਿੱਚ ਵੀ ਗਿਆ। ਇਸ ਮੌਕੇ ਮੁਹਾਲੀ ਦੀਆਂ ਆਈਟੀ ਕੰਪਨੀ ਤੋਂ ਆਏ ਇੰਜਨੀਅਰ ਵੀ ਨਾਲ ਸਨ। ਕੌਂਸਲਰ ਚੰਨਾ ਨੇ ਕਿਹਾ ਕਿ ਇਹ ਖੇਤਰ ਪੀਐਸਆਈਡੀਸੀ ਦੇ ਅੰਦਰ ਆਉੱਦਾ ਹੈ। ਉਹਨਾਂ ਕਿਹਾ ਕਿ ਇਹ ਖੇਤਰ ਵਿੱਚ ਪਿਛਲੇ ਲੰਬੇ ਸਮੇੱ ਤੋੱ ਜਹਿਰੀਲੀ ਬੂਟੀ ਖੜ੍ਹੀ ਹੈ। ਉਹਨਾਂ ਕਿਹਾ ਕਿ ਨਿਗਮ ਵੱਲੋਂ ਇੱਥੇ ਲਾਈਟਾਂ ਲਾਉਣ ਵਾਸਤੇ ਪੋਲ ਲਗਾਏ ਗਏ ਸਨ ਪ੍ਰੰਤੂ ਪੀਐਸਆਈਡੀਸੀ ਨੇ ਇਹ ਕਹਿ ਕੇ ਪੁੱਟ ਦਿੱਤੇ ਇਹ ਥਾਂ ਪੀਐਸਆਈਡੀਸੀ ਦੀ ਹੈ ਜਦੋਂਕਿ ਇਹ ਜਗ੍ਹਾ ਫੇਜ਼-8 ਵਿੱਚ ਪਿਛਲੇ 30 ਸਾਲਾਂ ਤੋਂ ਗਰਿਲਾਂ ਲਗਾ ਕੇ ਪਾਰਕ ਵਾਸਤੇ ਛੱਡੀ ਗਈ ਹੈ। ਉਹਨਾਂ ਮੰਗ ਕੀਤੀ ਕਿ ਇਸ ਖੇਤਰ ਦੇ ਸੁਧਾਰ ਲਈ ਉਪਰਾਲੇ ਕੀਤੇ ਜਾਣ।

Load More Related Articles
Load More By Nabaz-e-Punjab
Load More In General News

Check Also

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ

ਸੋਹਾਣਾ ਦੰਗਲ: ਝੰਡੀ ਦੀ ਕੁਸ਼ਤੀ ਤਾਲਿਬ ਬਾਬਾ ਫਲਾਹੀ ਨੇ ਸੁਦਾਮ ਹੁਸ਼ਿਆਰਪੁਰ ਨੂੰ ਹਰਾਇਆ ਪ੍ਰਿਤਪਾਲ ਫਗਵਾੜਾ ਨ…