ਮੇਰੇ ਲਈ ਮੇਰਾ ਹਲਕਾ ਮੁਹਾਲੀ ਸਭ ਤੋਂ ਪਹਿਲਾਂ: ਬਲਬੀਰ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਪੰਜਾਬ ਦੇ ਸਾਬਕਾ ਮੰਤਰੀ ਅਤੇ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇੱਥੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਕਿਹਾ ਕਿ ਉਹ 25 ਸਾਲਾਂ ਨਾਲੋਂ ਜਿਆਦਾ ਹਲਕੇ ਦੇ ਲੋਕਾਂ ਨਾਲ ਸਿੱਧੇ ਜੁੜੇ ਹੋਏ ਹਨ| ਉਨ੍ਹਾਂ ਦੇ ਲਈ ਪਰਿਵਾਰਕ ਪਹਿਲਾਂ ਹਲਕੇ ਦੀਆਂ ਪਹਿਲਾਂ ਦੇ ਬਾਅਦ ਆਉਂਦੀਆਂ ਹਨ| ਸਿੱਧੂ ਨੇ ਕਿਹਾ ਕਿ ਉਹ ਇਸ ਵਾਰ ਛੇਵੀਂ ਵਾਰ ਚੋਣ ਲੜ ਰਹੇ ਹਨ| ਆਮ ਤੌਰ ‘ਤੇ ਪਹਿਲੀ ਜਾਂ ਦੂਜੀ ਚੋਣ ਦੇ ਬਾਅਦ ਐਂਟੀ ਇਨਕਮਬੰਸੀ ਦਾ ਸਾਹਮਣਾ ਕਰਨਾ ਪੈਂਦਾ ਹੈ| ਪਰ ਉਨ੍ਹਾਂ ਦੇ ਮਾਮਲੇ ਵਿਚ ਇਹ ਉਨ੍ਹਾਂ ਦੇ ਚੋਣ ਖੇਤਰ ਦੇ ਲੋਕਾਂ ਦਾ ਪਿਆਰ ਅਤੇ ਲਗਾਅ ਹੈ ਕਿ ਹਰ ਵਾਰ ਜਦੋਂ ਵੀ ਉਹ ਚੋਣਾਂ ਲੜਦੇ ਹਨ ਤਾਂ ਉਨ੍ਹਾਂ ਦਾ ਵੋਟ ਸ਼ੇਅਰ ਪਿਛਲੀਆਂ ਚੋਣਾਂ ਨਾਲੋਂ ਵਧਦਾ ਹੈ|
ਸਿੱਧੂ ਨੇ ਕਿਹਾ, ਸਾਲ 1997 ਵਿਚ ਜਦੋਂ ਮੈਂ ਪਹਿਲੀ ਵਾਰ ਚੋਣ ਲੜੀ, ਤਾਂ ਇੱਕ ਘਟਨਾਂ ਦੇ ਕਾਰਨ ਹਮਦਰਦੀ ਦੀ ਲਹਿਰ ਦੇ ਕਾਰਨ ਮੈਂ ਇਸਨੂੰ ਹਾਰ ਗਿਆ| ਸਾਲ 2002 ਵਿਚ ਮੈਂ ਅਜਾਦ ਉਮੀਦਵਾਰ ਦੇ ਰੂਪ ਵਿਚ ਚੋਣਾਂ ਲੜੀਆਂ ਅਤੇ ਮੇਰਾ ਵੋਟ ਸ਼ੇਅਰ ਵਧਿਆ ਪਰ ਮਾਮੂਲੀ ਅੰਤਰ ਨਾਲ ਚੋਣ ਹਾਰ ਗਿਆ| ਸਾਲ 2007 ਵਿਚ ਮੈਂ ਸਵਰਗੀ ਕੈਪਟਨ ਕੰਵਲਜੀਤ ਸਿੰਘ ਦੇ ਪੁੱਤਰ ਨੂੰ ਲਗਭਗ 14,000 ਵੋਟਾਂ ਦੇ ਅੰਤਰ ਨਾਲ ਹਰਾਇਆ|
ਸਾਲ 2012 ਵਿਚ ਮੈਂ ਬਲਵੰਤ ਸਿੰਘ ਰਾਮੂੰਵਾਲੀਆ ਨੂੰ ਲਗਭਗ 17,000 ਵੋਟਾਂ ਨਾਲ ਹਰਾਇਆ ਸੀ ਅਤੇ ਸਾਲ 2017 ਵਿਚ ਜਦੋਂ ਆਪ ਪੰਜਾਬ ਵਿਚ 100 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਸੀ, ਤਾਂ ਮੈਂ ਮੋਹਾਲੀ ਤੋਂ ਉਨ੍ਹਾਂ ਦੇ ਉਮੀਦਵਾਰ ਨੂੰ ਲਗਭਗ 28,000 ਵੋਟਾਂ ਨਾਲ ਹਰਾਇਆ ਸੀ| ਇਨ੍ਹਾਂ ਚੋਣਾਂ ਵਿਚ ਵੀ ਮੋਹਾਲੀ ਦੇ ਵੋਟਰ ਇੱਕ ਹੋਰ ਰਿਕਾਰਡ ਅੰਤਰ ਦੇ ਨਾਲ ਮੇਰੀ ਜਿੱਤ ਪੱਕੀ ਕਰਨਗੇ|
ਮੈਂ ਆਪਣੇ ਚੋਣ ਖੇਤਰ ਦੇ ਲੋਕਾਂ ਦੇ ਵਿਚਕਾਰ ਰਹਿ ਕੇ ਉਨ੍ਹਾਂ ਦੇ ਹਰ ਸੁਖ-ਦੁਖ ਵਿਚ ਸ਼ਾਮਿਲ ਰਹਿੰਦਾ ਹਾਂ| ਆਪਣੇ ਖੇਤਰ ਦਾ ਵਿਕਾਸ ਕਰਨਾ ਮੇਰੇ ਲਈ ਹਮੇਸ਼ਾ ਮੇਰੀ ਮੁੱਖ ਪਹਿਲ ਰਿਹਾ ਹੈ|
ਸਿੱਧੂ ਨੇ ਕਿਹਾ, ਪਿਛਲੇ ਸਾਲਾਂ ਵਿਚ, ਅਸੀਂ ਆਪਣੇ ਖੇਤਰ ਵਿਚ ਬਿਰਧ ਲੋਕਾਂ ਦੀ ਖਾਸ ਦੇਖਭਾਲ ਕਰਦੇ ਹੋਏ ਮੁੱਢਲੀਆਂ ਜਰੂਰਤਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ| ਸਿੱਧੂ ਨੇ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਦੇ ਦੌਰਾਨ ਜਦੋਂ ਹਰ ਥਾਂ ਦਹਿਸ਼ਤ ਵਰ੍ਹ ਰਹੀ ਸੀ, ਉਹ ਪੰਜਾਬ ਦੇ ਸਿਹਤ ਮੰਤਰੀ ਹੁੰਦੇ ਹੋਏ ਆਪਣੀ ਟੀਮ ਦੇ ਨਾਲ ਡਰ ਦੀ ਇਸ ਘੜੀ ਵਿਚ ਸਾਰਿਆਂ ਦੇ ਨਾਲ ਮਜਬੂਤੀ ਨਾਲ ਖੜ੍ਹੇ ਸਨ| ਅਸੀਂ ਘਰਾਂ ਵਿਚ ਰਾਸ਼ਨ ਦੀ ਊਚਿਤ ਵਿਵਸਥਾ ਸੁਨਿਸ਼ਚਿਤ ਕੀਤੀ| ਸਿੱਧੂ ਨੇ ਕਿਹਾ ਕਿ ਕੋਵਿਡ ਸੰਕਟ ਨਾਲ ਨਜਿੱਠਣ ਦੇ ਲਈ ਪੰਜਾਬ ਮਾਡਲ ਦੀ ਪ੍ਰਧਾਨ ਮੰਤਰੀ ਨੇ ਸ਼ਲਾਘਾ ਕੀਤੀ ਅਤੇ ਕਨੇਡਾ ਦੀ ਸੰਸਦ ਨੇ ਵੀ ਇਸਦੀ ਸ਼ਲਾਘਾ ਕੀਤੀੇ|

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …