ਅੰਮ੍ਰਿਤਸਰ ਏਅਰਪੋਰਟ ’ਤੇ ਘੜੀਆਂ ਵਾਲੇ ਬੈਗ ਨੇ ਪੁਲੀਸ ਨੂੰ ਪਾਈਆਂ ਭਾਜੜਾਂ

ਨਬਜ਼-ਏ-ਪੰਜਾਬ ਬਿਊਰੋ, ਅੰਮ੍ਰਿਤਸਰ, 15 ਮਾਰਚ:
ਅੰਮ੍ਰਿਤਸਰ ਏਅਰਪੋਰਟ ਤੇ ਅੱਜ ਸਵੇਰੇ ਮਿਲੇ ਸ਼ੱਕੀ ਬੈਗ ਕਰਕੇ ਕਾਫੀ ਦੇਰ ਤੱਕ ਹੰਗਾਮਾ ਮਚਿਆ ਰਿਹਾ, ਪਰ ਜਦੋਂ ਇਸ ਬੈਗ ਨੂੰ ਖੋਲ੍ਹਿਆ ਗਿਆ ਤਾਂ ਇਸ ਵਿੱਚੋੱ ਘੜੀਆਂ ਤੋੱ ਸਿਵਾਏ ਕੁਝ ਨਹੀੱ ਨਿਕਲਿਆ। ਸ਼ੱਕੀ ਬੈਗ ਨੂੰ ਦੇਖਣ ਤੋੱ ਬਾਅਦ ਹਰ ਪਾਸੇ ਭੜਥੂ ਪੈ ਗਿਆ ਕਿ ਇਸ ਵਿੱਚ ਬੰਬ ਹੈ ਪਰ ਜਦੋਂ ਬੰਬ ਨਿਰੋਧਕ ਟੀਮ ਵਲੋੱ ਬੈਗ ਖੋਲ੍ਹ ਕੇ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਵਿੱਚੋੱ ਘੜੀਆਂ ਨਿਕਲੀਆਂ। ਜੇਕਰ ਦੇਖਿਆ ਜਾਵੇ ਤਾਂ ਸ਼ੱਕੀ ਬੈਗ ਵਿੱਚੋੱ ਘੜੀਆਂ ਦਾ ਮਿਲਣਾ ਵੀ ਕੋਈ ਛੋਟੀ ਗੱਲ ਨਹੀਂ ਹੈ ਕਿਉੱਕਿ ਹੋ ਸਕਦਾ ਹੈ ਕਿ ਇਹ ਬੈਗ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੀ ਮੰਸ਼ਾ ਨਾਲ ਰੱਖਿਆ ਗਿਆ ਹੋਵੇ। ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਏਅਰਪੋਰਟ ਤੇ ਸੁਰੱਖਿਆ ਨੂੰ ਸਖਤ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਪੁਲੀਸ ਨੇ ਦੱਸਿਆ ਕਿ ਇਕ ਯਾਤਰੀ ਦਾ ਕਹਿਣਾ ਹੈ ਕਿ ਉਸ ਵਲੋੱ ਇਹ ਬੈਗ ਗਲਤੀ ਨਾਲ ਪਾਰਕਿੰਗ ਵਿੱਚ ਰਹਿ ਗਿਆ ਸੀ ਤੇ ਬੈਗ ਵਿੱਚ ਘੜੀ ਹੋਣ ਕਾਰਨ ਉਸ ਵਿਚੋੱ ਆਵਾਜ ਆ ਰਹੀ ਸੀ ਪਰ ਪੁਲੀਸ ਵੱਲੋਂ ਫਿਰ ਵੀ ਬੈਗ ਦੀ ਜਾਂਚ ਕੀਤੀ ਗਈ। ਬੈਗ ਵਿਚੋੱ ਕੁਝ ਵੀ ਬੰਬਨੂਮਾ ਚੀਜ਼ ਨਹੀਂ ਪਾਈ ਗਈ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …