nabaz-e-punjab.com

ਨਬਾਰਡ ਨੇ ਪਿੰਡ ਸੋਹਾਣਾ ਵਿੱਚ ਖੋਲ੍ਹਿਆ ਰੂਰਲ ਮਾਰਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਜੂਨ:
ਜ਼ਿਲ੍ਹੇ ਵਿੱਚ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਵਿਕਰੀ ਲਈ ਨਬਾਰਡ ਵੱਲੋਂ ਸੌਹਾਣਾ ਵਿਖੇ ਰੂਰਲ ਮਾਰਟ ਦੀ ਸਥਾਪਨਾ ਕੀਤੀ ਗਈ ਹੈ। ਅਤੇ ਹੁਣ ਸੈਲਫ ਹੈਲਪ ਗਰੁੱਪਾਂ ਵੱਲੋਂ ਆਪਣੇ ਹੱਥੀ ਤਿਆਰ ਕੀਤੀਆਂ ਤਿਆਰ ਕੀਤੀਆਂ ਵਸਤਾਂ ਨੂੰ ਵੇਚਣ ਲਈ ਖੱਜਲ ਖੁਆਰ ਨਹੀਂ ਹੋਣਾ ਪਵੇਗਾ ਸਗੋਂ ਰੂਰਲ ਮਾਰਟ ਵਿਖੇ ਆਪਣੀਆਂ ਵਸਤਾਂ ਮਾਰਕੀਟਿੰਗ ਲਈ ਲਿਆ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਨਬਾਰਡ ਦੇ ਡੀ.ਜੀ.ਐਮ. ਸੀ੍ਰ ਜੇ.ਐਸ. ਕਾਲੜ੍ਹਾ ਨੇ ਰੂਰਲ ਮਾਰਟ ਦਾ ਉਦਘਾਟਨ ਕਰਨ ਉਪਰੰਤ ਦਿੱਤੀ। ਇਸ ਮੌਕੇ ਡੀ.ਡੀ.ਐਮ. ਨਬਾਰਡ ਸ੍ਰੀ ਸੰਜੀਵ ਕੁਮਾਰ ਸ਼ਰਮਾਂ ਅਤੇ ਸ੍ਰੀ ਗੁਰਦੇਵ ਬਸੀ ਪ੍ਰਧਾਨ, ਸ੍ਰੀਮਤੀ ਦੀਪੀਕਾ ਪ੍ਰਧਾਨ ਮਹਿਲਾ ਕਲਿਆਣ ਸੰਮਤੀ, ਸ੍ਰੀਮਤੀ ਜਸਵਿੰਦਰ ਕੌਰ ਸਕੱਤਰ ਮਾਈ ਭਾਗੋ ਸੈਲਫ ਹੈਲਪ ਗਰੁੱਪ ਗੀਗੇਮਾਜਰਾ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
ਇਸ ਮੌਕੇ ਸ੍ਰੀ ਕਾਲੜਾਂ ਨੇ ਦੱਸਿਆ ਕਿ ਇਸ ਰੂਰਲ ਮਾਰਟ ਦਾ ਇਸ ਜ਼ਿਲ੍ਹੇ ਦੇ ਸੈਲਫ ਹੈਲਪ ਗਰੁੱਪਾ ਨੂੰ ਵੱਡਾ ਫਾਇਦਾ ਹੋਵੇਗਾ ਅਤੇ ਉਹ ਆਪਣਾ ਸਮਾਨ ਇੱਥੇ ਆ ਕੇ ਵੇਚ ਸਕਣਗੇ ਅਤੇ ਇਸ ਰੂਰਲ ਮਾਰਟ ਖੋਲਣ ਦਾ ਸਾਰਾ ਖਰਚਾ ਨਬਾਰਡ ਵੱਲੋਂ ਕੀਤਾ ਗਿਆ ਹੈ। ਨਬਾਰਡ ਦੇ ਡੀ.ਡੀ.ਐਮ ਸ੍ਰੀ ਸੰਜੀਵ ਕੁਮਾਰ ਸ਼ਰਮਾਂ ਨੇ ਦੱਸਿਆ ਕਿ ਐਸ.ਏ.ਐਸ. ਨਗਰ ਜ਼ਿਲ੍ਹੇ ਵਿੱਚ 300 ਦੇ ਕਰੀਬ ਸੈਲਫ ਹੈਲਪ ਗਰੁੱਪ ਕੰਮ ਕਰ ਰਹੇ ਹਨ। ਜਿਨ੍ਹਾ ਨਾਲ 3000 ਦੇ ਕਰੀਬ ਅੌਰਤਾਂ ਜੁੜੀਆਂ ਹੋਈਆਂ ਹਨ ਅਤੇ ਉਨ੍ਹਾਂ ਵੱਲੋਂ ਤਿਆਰ ਵਸਤਾਂ ਨੂੰ ਪਹਿਲਾਂ ਦੂਰ ਦੁਰਾਡੇ ਜਾ ਕੇ ਵੇਚਣਾ ਪੈਂਦਾਂ ਸੀ। ਪਰੰਤੂ ਹੁਣ ਰੂਰਲ ਮਾਰਟ ਦਾ ਇਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਸੈਲਫ ਹੈਲਪ ਗਰੁੱਪਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਜਿਸ ਵਿੱਚ ਫੁਲਕਾਰੀ, ਆਚਾਰ, ਮਰੁੱਬੇ, ਸਰਬਤ, ਚਟਨੀ, ਹੱਥੀ ਤਿਆਰ ਕੀਤੇ ਊੱਨੀ ਕੱਪੜੇ ਅਤੇ ਹੋਰ ਵਸਤਾਂ ਦੀ ਮਾਰਕੀਟਿੰਗ ਉਪਲੱਬਧ ਹੋਵੇਗੀ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…