ਵੈਸਾਖੀ ਨੂੰ ਨਗਰ ਕੀਰਤਨ ਕੱਢਿਆ

ਨਬਜ਼-ਏ-ਪੰਜਾਬ ਬਿਊਰੋ, ਜੰਡਿਆਲਾ ਗੁਰੂ 13 ਅਪ੍ਰੈਲ (ਕੁਲਜੀਤ ਸਿੰਘ:-
ਖਾਲਸੇ ਦੇ ਸਾਜਣਾ ਦਿਵਸ ਵੈਸਾਖੀ ਦੇ ਮਹਾਨ ਦਿਹਾੜੇ ਮੌਕੇ ਗੁਰਦਵਾਰਾ ਸਿੰਘ ਸਭਾ ਬਾਜ਼ਾਰ ਕਸ਼ਮੀਰੀਆਂ ਵਿਖੇ ਸਵੇਰੇ ਆਸਾ ਜੀ ਦੀ ਵਾਰ ਦੇ ਪਾਠ ਤੋਂ ਉਪਰੰਤ ਸ਼ਬਦ ਕੀਰਤਨ ਕਰਕੇ ਭੋਗ ਪਾਏ ਗਏ। ਸ਼ਾਮ ਨੂੰ ਗੁਰਦਵਾਰਾ ਸਾਹਿਬ ਤੋਂ ਫੁੱਲਾਂ ਨਾਲ ਸਜਾਈ ਗੱਡੀ ਵਿਚ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਸਾਹਿਬ ਵਿਚ ਸ਼ੁਸ਼ੋਭਿਤ ਕਰਕੇ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ। ਗੱਡੀ ਦੇ ਪਿੱਛੇ ਪੈਦਲ ਸੰਗਤਾਂ ਗੁਰਬਾਣੀ ਦੇ ਸ਼ਬਦ ਗਾਇਨ ਕਰ ਰਹੀਆਂ ਸਨ। ਨੌਜਵਾਨਾਂ ਵਲੋਂ ਪੂਰੇ ਜਾਹੋ ਜਲਾਲ ਨਾਲ ਗਤਕਾ ਖੇਡਕੇ ਖਾਲਸਾਈ ਦ੍ਰਿਸ਼ ਪੇਸ਼ ਕੀਤੇ ਜਾ ਰਹੇ ਸਨ। ਨਗਰ ਕੀਰਤਨ ਦਾ ਥਾਂ ਥਾਂ ਤੇ ਸੰਗਤਾਂ ਵਲੋਂ ਸਵਾਗਤ ਕੀਤਾ ਗਿਆ। ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿੱਚੋ ਹੁੰਦਾ ਹੋਇਆ ਨਗਰ ਕੀਰਤਨ ਵਾਪਿਸ ਗੁਰਦਵਾਰਾ ਸਾਹਿਬ ਵਿਖੇ ਸਮਾਪਤ ਹੋ ਗਿਆ। ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਦੌਰਾਨ ਨਗਰ ਕੀਰਤਨ ਵਿਚ ਗੁ : ਸਿੰਘ ਸਭਾ ਦੇ ਪ੍ਰਧਾਨ ਦੀਪ ਸਿੰਘ ਮਲਹੋਤਰਾ , ਸ੍ਰ ਅਜੀਤ ਸਿੰਘ ਮਲਹੋਤਰਾ ਸਾਬਕਾ ਪ੍ਰਧਾਨ ਨਗਰ ਕੌਂਸਲ , ਇੰਦਰ ਸਿੰਘ ਸਾਬਕਾ ਕੌਂਸਲਰ , ਰਣਧੀਰ ਸਿੰਘ ਕੌਂਸਲਰ , ਮਨਜਿੰਦਰ ਸਿੰਘ ਹੈਡ ਗ੍ਰੰਥੀ , ਐਡਵੋਕੇਟ ਅਮਰੀਕ ਸਿੰਘ ਪ੍ਰਧਾਨ ਇਨਕਮ ਟੈਕਸ ਬਾਰ ਐਸੋਸੀਏਸ਼ਨ ਅੰਮ੍ਰਿਤਸਰ , ਐਡਵੋਕੇਟ ਬਿਕਰਮ ਸਿੰਘ , ਐਡਵੋਕੇਟ ਅਮਨਦੀਪ ਸਿੰਘ , ਵਰਦੀਪ ਸਿੰਘ ਯੂਥ ਕਾਂਗਰਸੀ ਆਗੂ , ਪ੍ਰਭਜੋਤ ਸਿੰਘ , ਹਰਸਪ੍ਰੀਤ ਸਿੰਘ , ਹਰਮਨਪ੍ਰੀਤ ਸਿੰਘ ਮਲਹੋਤਰਾ , ਨਵਜੋਤ ਸਿੰਘ , ਅਮ੍ਰਿਤਪਾਲ ਸਿੰਘ , ਸੋਹੰਗ ਸਿੰਘ , ਅਮਨਪ੍ਰੀਤ ਸਿੰਘ ਆਨੰਦ , ਸੁਖਬੀਰ ਸਿਂੰਘ , ਸਰਬਜੀਤ ਸਿੰਘ , ਚਰਨਜੀਤ ਸਿੰਘ ਆਨੰਦ ਪ੍ਰਧਾਨ ਲੰਗਰ ਕਮੇਟੀ , ਪਰਮਦੀਪ ਸਿੰਘ , ਮਨਮੋਹਨ ਸਿੰਘ , ਸਰਬਜੋਤ ਸਿੰਘ ਮਲਹੋਤਰਾ , ਬੀਬੀ ਹਰਸਿਮਰਨ ਕੌਰ , ਪ੍ਰਭਜੋਤ ਕੌਰ , ਬਲਜੀਤ ਕੌਰ , ਰੁਪਿੰਦਰ ਕੌਰ , ਆਦਿ ਮੌਜੂਦ ਸਨ ।

Load More Related Articles
Load More By Nabaz-e-Punjab
Load More In Cultural

Check Also

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ

ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਪ੍ਰੀਖਿਆ ਮੁਲਤਵੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਮਾਰਚ: ਪੰਜਾਬ …