ਨੰਬਰਦਾਰ ਯੂਨੀਅਨ ਨੇ ਤਹਿਸੀਲ ਕੰਪਲੈਕਸ ਖਰੜ ਵਿੱਚ ਮਨਾਇਆ ‘ਝੰਡਾ ਦਿਵਸ’

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 26 ਮਾਰਚ:
ਪੰਜਾਬ ਨੰਬਰਦਾਰਾ ਯੂਨੀਅਨ ਤਹਿਸੀਲ ਖਰੜ ਵੱਲੋਂ ਅੱਜ ਤਹਿਸੀਲ ਕੰਪਲੈਕਸ ਖਰੜ ਵਿਖੇ ਝੰਡਾ ਦਿਵਸ ਮਨਾਇਆ। ਇਸ ਮੌਕੇ ਬੋਲਦਿਆ ਖਰੜ ਦੀ ਐਸ.ਡੀ.ਐਮ ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਮਾਜ ਵਿੱਚ ਨੰਬਰਦਾਰਾਂ ਦਾ ਅਹੁਦਾ ਅਹਿਮ ਮੰਨਿਆ ਜਾਂਦਾ ਹੈ ਅਤੇ ਨੰਬਰਦਾਰਾਂ ਨੂੰ ਸਰਕਾਰੀ ਦਫਤਰਾਂ ਵਿਚ ਪੂਰਾ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹ ਸਬ ਡਿਵੀਜ਼ਨ ਦੇ ਸਮੂਹ ਨੰਬਰਦਾਰਾਂ ਨੂੰ ‘ਝੰਡਾ ਦਿਵਸ’ ਦੀ ਵਧਾਈ ਵੀ ਦਿੱਤੀ। ਯੂਨੀਅਨ ਵੱਲੋਂ ਐਸਡੀਐਮ ਸ੍ਰੀਮਤੀ ਬਰਾੜ ਨੂੰ ਨੰਬਰਦਾਰੀ ਜੱਦੀ ਪੁਸ਼ਤੀ ਕਰਨ ਲਈ ਪੰਜਾਬ ਸਰਕਾਰ ਦੇ ਨਾਂਅ ਇੱਕ ਮੰਗ ਪੱਤਰ ਵੀ ਦਿੱਤਾ।
ਖਰੜ ਦੇ ਤਹਿਸੀਲਦਾਰ ਤਰਸੇਮ ਸਿੰਘ ਮਿੱਤਲ ਨੇ ਭਰੋਸਾ ਦਿਵਾਇਆ ਕਿ ਤਹਿਸੀਲ ਕੰਪਲੈਕਸ ਖਰੜ ਵਿੱਚ ਨੰਬਰਦਾਰਾਂ ਦੇ ਬੈਠਣ, ਮੀਟਿੰਗ ਕਰਨ ਲਈ ਜਲਦੀ ਕਮਰੇ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਨਾਇਬ ਤਹਿਸੀਲਦਾਰ ਖਰੜ ਹਰਿੰਦਰਜੀਤ ਸਿੰਘ, ਯੂਨੀਅਨ ਦੇ ਪ੍ਰਧਾਨ ਗੁਰਦੇਵ ਸਿੰਘ ਲੇਘਾ, ਮੀਤ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਰਡਿਆਲਾ, ਕਰਨੈਲ ਸਿੰਘ ਦਾਊਮਾਜਰਾ, ਅਵਤਾਰ ਸਿੰਘ ਫਾਟੂਆਂ, ਅਵਤਾਰ ਸਿੰਘ ਜੰਡਪੁਰ, ਸੁਖਵਿੰਦਰ ਸਿੰਘ, ਰਾਣਾ ਜੈ ਦੇਵ ਮਾਜਰਾ, ਪਰਮਿੰਦਰ ਸਿੰਘ ਪ੍ਰਧਾਨ ਜਗਰਾਓਂ, ਜਸਵੀਰ ਸਿੰਘ ਜਟਾਣਾ ਸੀਨੀਅਰ ਮੀਤ ਪ੍ਰਧਾਨ ਚਮਕੌਰ ਸਾਹਿਬ, ਮੁਖਤਿਆਰ ਸਿੰਘ, ਗੁਰਿੰਦਰ ਸਿੰਘ ਪੀਰ ਸੁਹਾਣਾ, ਪ੍ਰੀਤਮ ਸਿੰਘ ਜਕੜ ਮਾਜਰਾ, ਸਮੇਤ ਸਬ ਤਹਿਸੀਲ ਖਰੜ ਦੇ ਵੱਖ ਵੱਖ ਪਿੰਡਾਂ, ਸ਼ਹਿਰਾਂ ਦੇ ਨੰਬਰਦਾਰ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ

ਮੁਹਾਲੀ ਪੁਲੀਸ ਨੇ ਨਕਲੀ ਦਵਾਈਆਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, 3 ਮੁਲਜ਼ਮ ਕਾਬੂ ਮੁਲਜ਼ਮਾਂ ਕੋਲੋਂ ਵੱਡੀ …