Nabaz-e-punjab.com

ਅੰਤਰ ਕਾਲਜ ਗੱਤਕਾ ਚੈਂਪੀਅਨਸ਼ਿਪ ’ਚ ਨਾਰੰਗਵਾਲ ਕਾਲਜ ਦੀ ਰਹੀ ਝੰਡੀ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 11 ਮਾਰਚ:
ਪੰਜਾਬ ਯੂਨੀਵਰਸਿਟੀ ਚੰਡੀਗੜ ਵਿਖੇ ਸਮਾਪਤ ਹੋਏ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜ, ਨਾਰੰਗਵਾਲ ਦੀ ਟੀਮ ਦੀ ਚੜਤ ਰਹੀ। ਇਸ ਦੋ ਰੋਜਾ ਟੂਰਨਾਮੈਂਟ ਵਿੱਚ ਪੰਜਾਬ ਯੂਨੀਵਰਸਿਟੀ ਅਧੀਨ ਆਉਂਦੇ 10 ਕਾਲਜਾਂ ਦੀਆਂ ਗੱਤਕਾ ਟੀਮਾਂ ਨੇ ਭਾਗ ਲਿਆ। ਜੇਤੂ ਖਿਡਾਰੀਆਂ ਨੂੰ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਪਰਮਿੰਦਰ ਸਿੰਘ ਆਹਲੂਵਾਲੀਆ ਨੇ ਸਨਮਾਨਿਤ ਕੀਤਾ। ਇਸ ਦੋ ਰੋਜਾ ਅੰਤਰ-ਕਾਲਜ ਗੱਤਕਾ ਮੁਕਾਬਲਿਆਂ ਦੌਰਾਨ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਰੈਫ਼ਰੀ ਕੌਂਸਲ ਟੀਮ ਵਿੱਚ ਉਦੇ ਸਿੰਘ ਸਰਹਿੰਦ, ਗੁਰਮੀਤ ਸਿੰਘ ਰਾਜਪੁਰਾ, ਹਰਕਿਰਨ ਜੀਤ ਸਿੰਘ ਫ਼ਾਜ਼ਿਲਕਾ, ਅਮਨਦੀਪ ਸਿੰਘ ਪਟਿਆਲਾ, ਮਨਸਾਹਿਬ ਸਿੰਘ, ਕੁਲਵਿੰਦਰ ਸਿੰਘ, ਚਤਰ ਸਿੰਘ ਫ਼ਤਹਿਗੜ ਸਾਹਿਬ ਨੇ ਵਿਸ਼ੇਸ਼ ਯੋਗਦਾਨ ਦਿੰਦਿਆਂ ਮੁਕਾਬਲਿਆਂ ਨੂੰ ਬਿਹਤਰ ਤਰੀਕੇ ਨਾਲ ਸੰਪੂਰਨ ਕਰਵਾਇਆ। ਇਹਨਾਂ ਅੰਤਰ ਕਾਲਜ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ (ਟੀਮ ਈਵੈਂਟ) ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾ ਸਥਾਨ, ਡੀ.ਏ.ਵੀ. ਚੰਡੀਗੜ ਨੇ ਦੂਸਰਾ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਇਕਹਰੀ ਸੋਟੀ (ਟੀਮ ਈਵੈਂਟ) ਵਿੱਚ ਡੀ.ਏ.ਵੀ. ਕਾਲਜ ਚੰਡੀਗੜ ਨੇ ਪਹਿਲਾ, ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਦੂਸਰਾ ਸਥਾਨ ਤੇ ਸਵਾਮੀ ਪਰਮਾਨੰਦ ਮਹਾਂਵਿਦਿਆਲਾ ਕਾਲਜ ਮੁਕੇਰੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫੱਰੀ-ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਵਿਦਿਆਰਥੀ ਕੁਲਵਿੰਦਰ ਸਿੰਘ ਨੇ ਪਹਿਲਾ, ਡੀ.ਏ.ਵੀ. ਕਾਲਜ ਚੰਡੀਗੜ ਦੇ ਇੰਦਰਜੀਤ ਸਿੰਘ ਨੇ ਦੂਜਾ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਚੰਡੀਗੜ ਦੇ ਤਰਨਜੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਇਕਹਰੀ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਡੀ.ਏ.ਵੀ. ਕਾਲਜ ਚੰਡੀਗੜ ਦੇ ਵਿਦਿਆਰਥੀ ਮਨਦੀਪ ਸਿੰਘ ਨੇ ਪਹਿਲਾ, ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਦੇ ਸੰਦੀਪ ਸਿੰਘ ਨੇ ਦੂਜਾ ਤੇ ਸਵਾਮੀ ਪਰਮਾਨੰਦ ਮਹਾਂਵਿਦਿਆਲਾ ਕਾਲਜ ਮੁਕੇਰੀਆਂ ਦੇ ਗੁਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਗੱਤਕਾ ਮੁਕਾਬਲਿਆਂ ਦੌਰਾਨ ਫੱਰੀ-ਸੋਟੀ (ਟੀਮ ਈਵੈਂਟ) ਵਿੱਚ ਗੁਰੂ ਤੇਗ ਬਹਾਦਰ ਕਾਲਜ (ਲੜਕੀਆਂ) ਦਸੂਹਾ ਨੇ ਪਹਿਲਾ, ਗੁਰੂ ਨਾਨਕ ਕਾਲਜ ਸ਼੍ਰੀ ਮੁਕਤਸਰ ਸਾਹਿਬ ਨੇ ਦੂਜਾ ਤੇ ਸਰਕਾਰੀ ਕਾਲਜ ਲੁਧਿਆਣਾ ਨੇ ਤੀਜਾ ਸਥਾਨ ਹਾਸਲ ਕੀਤਾ। ਇਕਹਰੀ ਸੋਟੀ (ਟੀਮ ਈਵੈਂਟ) ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾ, ਪੋਸਟ ਗਰੇਜੂਏਟ ਕਾਲਜ (ਲੜਕੀਆਂ) ਚੰਡੀਗੜ ਨੇ ਦੂਜਾ ਤੇ ਗੁਰੂ ਨਾਨਕ ਕਾਲਜ, ਸ਼੍ਰੀ ਮੁਕਤਸਰ ਸਾਹਿਬ ਦੀਆਂ ਲੜਕੀਆਂ ਨੇ ਤੀਜਾ ਸਥਾਨ ਹਾਸਲ ਕੀਤਾ। ਫੱਰੀ-ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਸਰਕਾਰੀ ਕਾਲਜ ਲੁਧਿਆਣਾ ਨੇ ਪਹਿਲਾ, ਪੰਜਾਬ ਯੂਨੀਵਰਸਿਟੀ ਚੰਡੀਗੜ ਨੇ ਦੂਜਾ ਤੇ ਗੁਰੂ ਤੇਗ ਬਹਾਦਰ ਕਾਲਜ (ਲੜਕੀਆਂ) ਦਸੂਹਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਕਹਰੀ ਸੋਟੀ (ਵਿਅਕਤੀਗਤ) ਮੁਕਾਬਲਿਆਂ ਵਿੱਚ ਗੋਵਿੰਦ ਨੈਸ਼ਨਲ ਕਾਲਜ ਨਾਰੰਗਵਾਲ ਨੇ ਪਹਿਲਾ, ਗੁਰੂ ਨਾਨਕ ਕਾਲਜ, ਸ਼੍ਰੀ ਮੁਕਤਸਰ ਸਾਹਿਬ ਨੇ ਦੂਜਾ ਸਥਾਨ ਤੇ ਪੋਸਟ ਗਰੇਜੂਏਟ ਕਾਲਜ (ਲੜਕੀਆਂ) ਚੰਡੀਗੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…