Share on Facebook Share on Twitter Share on Google+ Share on Pinterest Share on Linkedin ਕੈਨੇਡਾ ਹਾਈ ਕਮਿਸ਼ਨ ਵੱਲੋਂ ਲਿੰਗ ਆਧਾਰਿਤ ਵਿਤਕਰੇਬਾਜ਼ੀ ਦੇ ਮੁੱਦੇ ’ਤੇ 3 ਰੋਜ਼ਾ ਕੌਮੀ ਕਾਨਫ਼ਰੰਸ ਅੌਰਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਖ਼ਤਮ ਕਰਨ ਤੇ ਮੁਲਕ ਦੀ ਤਰੱਕੀ ਵਿੱਚ ਅੌਰਤਾਂ ਦੀ ਭਾਗੀਦਾਰੀ ਵਧਾਉਣ ’ਤੇ ਜ਼ੋਰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਫਰਵਰੀ: ਕੈਨੇਡਾ ਹਾਈ ਕਮਿਸ਼ਨ ਵੱਲੋਂ ਫੇਮਪਰਲ ਦੇ ਨਾਂ ’ਤੇ ਕੌਮੀ ਕਾਨਫਰੰਸ ਕਰਵਾਈ ਗਈ। ਨਵੀਂ ਦਿੱਲੀ ਵਿੱਚ ਤਿੰਨ ਦਿਨ ਚੱਲੀ ਇਸ ਕਾਨਫ਼ਰੰਸ ਵਿੱਚ ਭਾਰਤ ਵਿੱਚ ਲਿੰਗ ਦੇ ਆਧਾਰ ’ਤੇ ਹੋਣ ਵਾਲੀ ਵਿਤਕਰੇਬਾਜ਼ੀ ਦੇ ਮੁੱਦੇ ’ਤੇ ਪਿੰਡ ਪੱਧਰ ’ਤੇ ਜਾਗਰੂਕਤਾ ਲਹਿਰ ਪੈਦਾ ਕਰਨ ਲਈ ਨੌਜਵਾਨ ਮਹਿਲਾ ਆਗੂਆਂ ਦੇ ਰੋਲ ’ਤੇ ਚਰਚਾ ਕੀਤੀ ਗਈ। ਜਿਸ ਵਿੱਚ ਗਰਲਜ਼ ਰਾਈਜ਼ ਫਾਰ ਮੁਹਾਲੀ ਦੀ ਫਾਉਂਡਰ ਅਤੇ ਇੱਥੋਂ ਦੇ ਵਾਰਡ ਨੰਬਰ-29 ਤੋਂ ਅਕਾਲੀ ਕੌਂਸਲਰ ਤੋਂ ਬੀਬੀ ਓਪਿੰਦਰਪ੍ਰੀਤ ਕੌਰ ਗਿੱਲ ਨੇ ਸ਼ਿਰਕਤ ਕੀਤੀ। ਅੱਜ ਇੱਥੇ ਉਨ੍ਹਾਂ ਦੱਸਿਆ ਕਿ ਫੇਮਪਰਲ ਨਾਮ ਮੁਹਿੰਮ ਕੈਨੇਡਾ ਦੇ ਦੱਖਣੀ ਏਸ਼ੀਆ ਦੇ ਹਾਈ ਕਮਿਸ਼ਨ ਵੱਲੋਂ ਤਿੰਨ ਸਾਲ ਪਹਿਲਾਂ ਸਾਲ 2016 ਸ਼ੁਰੂ ਕੀਤੀ ਗਈ ਸੀ। ਜਿਸ ਮੁੱਖ ਟੀਚਾ ਦੱਖਣੀ ਏਸ਼ੀਆ ਦੇ ਦੇਸ਼ ਵਿੱਚ ਅੌਰਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਖ਼ਤਮ ਕਰਨਾ ਅਤੇ ਇਨ੍ਹਾਂ ਦੇਸ਼ਾਂ ਦੀ ਤਰੱਕੀ ਵਿੱਚ ਅੌਰਤਾਂ ਦੀ ਭਾਗੀਦਾਰੀ ਨੂੰ ਵਧਾਉਣਾ ਹੈ। ਬੀਬੀ ਗਿੱਲ ਨੇ ਦੱਸਿਆ ਕਿ 2016 ਵਿੱਚ ਪਹਿਲੀ ਕਾਨਫ਼ਰੰਸ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ ਵਿੱਚ ਆਯੋਜਿਤ ਕੀਤੀ ਗਈ ਸੀ, ਜਿਸ ਵਿੱਚ ਅੌਰਤਾਂ ਦੀ ਰਾਜਨੀਤੀ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਨੂੰ ਵਧਾਉਣ ਦੀ ਗੱਲ ਕੀਤੀ ਗਈ ਸੀ। ਬੀਤੇ ਦਿਨੀਂ ਦਿੱਲੀ ਵਿੱਚ ਹੋਈ ਇਸ ਕਾਨਫ਼ਰੰਸ ਵਿੱਚ ਦੱਖਣੀ ਏਸ਼ੀਆ ਦੇ 14 ਦੇਸ਼ਾਂ ’ਚੋਂ 30 ਤੋਂ ਵੱਧ ਵੱਖ-ਵੱਖ ਖਿੱਤੇ ਦੀਆਂ ਨੌਜਵਾਨ ਮਹਿਲਾ ਆਗੂਆਂ ਨੇ ਹਿੱਸਾ ਲਿਆ। ਜਿਸ ਵਿੱਚ ਇਨ੍ਹਾਂ ਅੌਰਤਾਂ ਵੱਲੋਂ ਆਪੋ ਆਪਣੇ ਮੁਲਕਾਂ ਵਿੱਚ ਅੌਰਤਾਂ ਨਾਲ ਹੋਣ ਵਾਲੇ ਵਿਤਕਰੇ ਜਿਵੇਂ ਲਿੰਗ ਦੇ ਅਧਾਰ ’ਤੇ ਹੋਣ ਵਾਲਾ ਭੇਦਭਾਵ, ਭਰੂਣ ਹਤਿਆ, ਬਾਲ ਵਿਆਹ, ਦਹੇਜ ਨੂੰ ਲੈ ਕੇ ਹੋਣ ਵਾਲੇ ਅੱਤਿਆਚਾਰ, ਘਰੇਲੂ ਹਿੰਸਾ ’ਤੇ ਚਰਚਾ ਕੀਤੀ ਗਈ ਅਤੇ ਇੱਕ ਦੂਜੇ ਦੇ ਨਾਲ ਆਪਣੇ ਅਨੁਭਵ ਸਾਂਝੇ ਕੀਤੇ ਗਏ। ਇਸ ਮੌਕੇ ਬੀਬੀ ਗਿੱਲ ਨੇ ਕਿਹਾ ਕਿ ਫੇਮਪਰਲ ਵਰਗੀਆਂ ਕਾਨਫ਼ਰੰਸ ਸਮਾਜ ਵਿੱਚ ਅੌਰਤਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਲਈ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਵੀ ਕੈਨੇਡਾ ਵਾਂਗ ਫੇਮਨਿਸਟ ਇੰਟਰਨੈਸ਼ਨਲ ਨੀਤੀ ਅਪਣਾਉਣੀ ਚਾਹੀਦੀ ਹੈ ਤਾਂ ਕਿ ਦੇਸ਼ ਦੇ ਵਿਕਾਸ ਅਤੇ ਗ਼ਰੀਬੀ ਨੂੰ ਖ਼ਤਮ ਕਰਨ ਲਈ ਅੌਰਤਾਂ ਦੇ ਯੋਗਦਾਨ ਵਿੱਚ ਵਾਧਾ ਕੀਤਾ ਜਾ ਸਕੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ