ਇੰਡੋ ਗਲੋਬਲ ਕਾਲਜਿਜ਼ ਵਿੱਚ ਪੇਂਡੂ ਵਿਕਾਸ ਸੰਭਾਵਨਾ ਤੇ ਸੁਰੱਖਿਆ ਵਿਸ਼ੇ ’ਤੇ ਕੌਮੀ ਕਾਨਫਰੰਸ ਦਾ ਆਯੋਜਨ

ਵਾਤਾਵਰਨ ਪ੍ਰੇਮੀ ਪਦਮਸ੍ਰੀ ਬਲਬੀਰ ਸਿੰਘ ਸੀਚੇਵਾਲ ਸਮੇਤ ਮਸ਼ਹੂਰ ਹਸਤੀਆਂ ਤੇ ਸੰਵੇਦਨਸ਼ੀਲ ਮੁੱਦੇ ’ਤੇ ਕੀਤੀ ਚਰਚਾ

ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 25 ਫਰਵਰੀ:
ਦੇਸ਼ ਦੇ ਵੱਡੇ ਹਿੱਸੇ ਦਾ ਅੰਨ ਪੈਦਾ ਕਰਕੇ ਢਿੱਡ ਭਰਨ ਵਾਲੇ ਪ੍ਰਾਂਤ ਪੰਜਾਬ ਦੇ ਪਿੰਡਾਂ ਦੇ ਵਿਕਾਸ ਅਤੇ ਸੁਰੱਖਿਆ ਦੇ ਵਿਚਾਰ ਚਰਚਾ ਕਰਨ ਦੇ ਮੰਤਵ ਨਾਲ ਇੰਡੋ ਗਲੋਬਲ ਗਰੁੱਪ ਆਫ਼ ਕਾਲਜਿਜ ਵਿਚ ਕੌਮਾਂਤਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਰਾਸ਼ਟਰੀ ਕਾਨਫ਼ਰੰਸ ਵਿਚ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ 350 ਦੇ ਕਰੀਬ ਆਰਕੀਟੈਕਟ, ਪਲੈਨਰ, ਇੰਜੀਨੀਅਰ, ਹੈਰੀਟੇਜ ਪ੍ਰੇਮੀ, ਵਾਤਾਵਰਨ ਪ੍ਰੇਮੀ, ਐਨ ਜੀ , ਸਰਕਾਰੀ ਏਜੰਸੀਆਂ ਅਤੇ ਆਰਕੀਟੈਕਟ ਅਤੇ ਆਰਕੀਟੈਕਟ ਵਿਦਿਆਰਥੀਆਂ ਨੇ ਹਿੱਸਾ ਲਿਆ। ਜਦਕਿ ਇਸ ਮੌਕੇ ਤੇ ਮਸ਼ਹੂਰ ਵਾਤਾਵਰਨ ਪ੍ਰੇਮੀ ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ, ਡਾ. ਗੁਰਦੇਵ ਸਿੰਘ ਗਿੱਲ, ਪ੍ਰੈਜ਼ੀਡੇਂਟ ਇੰਡੋ ਕੈਨੇਡਾ ਵਿਲੇਜ਼ ਇੰਪਰੂਵਮੈਂਟ ਟਰੱਸਟ ਅਤੇ ਪੀ ਐਲ ਕਲੇਰ, ਸਾਬਕਾ ਪ੍ਰਿੰਸੀਪਲ ਚੀਫ਼ ਕਨਜ਼ਰਵੇਟਰ ਜੰਗਲਾਤ ਵਿਭਾਗ, ਪੰਜਾਬ ਨੇ ਖ਼ਾਸ ਤੌਰ ਤੇ ਸ਼ਿਰਕਤ ਕਰਦੇ ਹੋਏ ਇਸ ਸੰਵੇਦਨਸ਼ੀਲ ਮੁੱਦੇ ਤੇ ਚਰਚਾ ਕੀਤੀ।
ਪਦਮ ਸ਼੍ਰੀ ਬਲਬੀਰ ਸਿੰਘ ਸੀਚੇਵਾਲ ਨੇ ਹਾਜ਼ਰ ਪ੍ਰੋਫੈਸ਼ਨਲ ਅਤੇ ਵਿਦਿਆਰਥੀਆਂ ਨੂੰ ਆਪਣੀ ਪੇਸ਼ੇਵਾਰ ਜ਼ਿੰਦਗੀ ਤੋਂ ਬਾਹਰ ਆਕੇ ਪਿੰਡਾਂ ਪ੍ਰਤੀ ਵਚਨਬੱਧਤਾ ਅਤੇ ਸਮਰਪਣ ਦੀ ਭਾਵਨਾ ਨਾਲ ਸੇਵਾ ਕਰਨ ਦੀ ਪ੍ਰੇਰਨਾ ਦਿਤੀ। ਇਸ ਦੇ ਨਾਲ ਹੀ ਉਨ੍ਹਾਂ ਸੀਚੇਵਾਲ ਮਾਡਲ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੱਦੀ ਪਿੰਡ ਸੀਚੇਵਾਲ ਦੇ ਵਿਕਾਸ ਲਈ ਇਕ ਵੀਡਿੳ ਦਾ ਪ੍ਰਦਰਸ਼ਨ ਕੀਤਾ। ਜਦਕਿ ਡਾ. ਗੁਰਦੇਵ ਸਿੰਘ ਗਿੱਲ ਨੇ ਦੱਸਿਆਂ ਕਿ ਉਨ੍ਹਾਂ ਪਿਛਲੇ 15 ਸਾਲਾਂ ਵਿਚ ਲਗਭਗ 200 ਪਿੰਡ ਤਬਦੀਲ ਹੋ ਚੁੱਕੇ ਹਨ। ਇਸ ਲਈ ਇਸ ਕਦਮ ਨਾਲ ਪੰਜਾਬ ਦੇ ਸਾਰੇ ਪਿੰਡਾਂ ਨੂੰ ਬਦਲਣ ਲਈ 40 ਸਾਲ ਦਾ ਸਮਾਂ ਲੱਗੇਗਾ। ਇਸ ਲਈ ਨਵੀਨਤਮ ਤਕਨਾਲੋਜੀ ਅਤੇ ਲੋੜੀਦੇ ਵਿੱਤੀ ਸਾਧਨਾਂ ਦੇ ਜ਼ਰੂਰਤ ਹੈ।
ਪੀ ਐਲ ਕਲੇਰ ਨੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਦੇ ਨਾਲ ਨਾਲ ਸੁੰਦਰ ਬਣਾਉਣ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿੰਡਾਂ ਦੇ ਖੁਲੇ ਵਾਤਾਵਰਨ ਨੂੰ ਕੁਦਰਤ ਦੀ ਸੁੰਦਰਤਾ ਨਾਲ ਯਾਨੀ ਬੂਟੇ ਲਗਾਕੇ ਹੋਰ ਖ਼ੂਬਸੂਰਤ ਬਣਾਉਣਾ ਚਾਹੀਦਾ ਹੈ। ਜਦ ਕਿ ਮਸ਼ਹੂਰ ਆਰਕੀਟੈਕਟ ਐਸ਼ ਐੱਸ ਬਹਾਗਾ ਨੇ ਵੱਖ ਵੱਖ ਦੇਸ਼ਾਂ ਦੇ ਮਾਡਲ ਪਿੰਡਾਂ ਦੀ ਸੰਖੇਪ ਜਾਣਕਾਰੀ ਦੇ ਕੇ ਡੈਲੀਗੇਟਾਂ ਨੂੰ ਨਵੇਕਲੇ ਬਦਲਾਵਾਂ ਲਈ ਪ੍ਰੇਰਿਤ ਕੀਤਾ।
ਆਰ ਸੰਜੇ ਗੋਇਲ, ਚੇਅਰਮੈਨ ਆਈਏਏ ਪੰਜਾਬ ਨੇ ਪਿੰਡਾਂ ਦੇ ਵਿਕਾਸ ਅਤੇ ਸਥਿਰਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ।ਪੰਜਾਬ ਊਰਜਾ ਏਜੰਸੀ ਦੇ ਸਹਾਇਕ ਜਰਨਲ ਮੈਨੇਜਰ ਬਲਕਾਰ ਸਿੰਘ ਨੇ ਪਿੰਡਾਂ ਵਿੱਚ ਨਵਿਆਉਣ ਯੋਗ ਊਰਜਾ ਅਤੇ ਊਰਜਾ ਸਮਰੱਥਾ ਨੂੰ ਪ੍ਰਫੁੱਲਤ ਕਰਨ ਦੀ ਪੇਸ਼ਕਸ਼ ਕੀਤੀ। ਜਦਕਿ ਪੇਂਡੂ ਅਤੇ ਉਦਯੋਗਿਕ ਵਿਕਾਸ ਦੇ ਪ੍ਰੋਫੈਸਰ ਡਾ. ਆਰ.ਐਸ ਘੁੰਮਣ ਧਰਤੀ ਹੇਠਲੇ ਪਾਣੀ ਸਬੰਧੀ ਇਕ ਅਹਿਮ ਰਿਪੋਰਟ ਸਾਂਝੀ ਕੀਤੀ। ਇੰਡੋ ਗਲੋਬਲ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਹਾਜ਼ਰ ਮਹਿਮਾਨਾਂ ਨੂੰ ਇਸ ਸੰਵੇਦਨਸ਼ੀਲ ਮੁੱਦੇ ਤੇ ਅਹਿਮ ਚਰਚਾ ਕਰਨ ਲਈ ਸਭ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…