ਰਿਆਤ ਬਾਹਰਾ ਯੂਨੀਵਰਸਿਟੀ ਵਿੱਚ ਕਾਨੂੰਨੀ ਮੁੱਦਿਆਂ ’ਤੇ ਕੌਮੀ ਕਾਨਫਰੰਸ ਆਯੋਜਿਤ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 21 ਨਵੰਬਰ:
ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਲਾਅ ਵਿਖੇ ਆਯੋਜਿਤ ਲਾਅ ਐਂਡ ਸੋਸ਼ਲ ਟ੍ਰਾਂਸਫਰਮੇਸ਼ਨ ਇੰਨ ਇੰਡੀਆ ’ਤੇ ਇਕ ਕੌਮੀ ਕਾਨਫਰੰਸ ਵਿੱਚ ਸਮਾਜਿਕ ਤੌਰ ’ਤੇ ਸਬੰਧਤ ਕਾਨੂੰਨੀ ਮੁੱਦਿਆਂ ਦਾ ਸਾਹਮਣਾ ਕਰ ਰਹੇ ਪ੍ਰਮੁੱਖ ਕਾਨੂੰਨੀ ਪ੍ਰਕਾਸ਼ਵਾਨਾਂ, ਵਿਦਵਾਨਾਂ, ਖੋਜਕਾਰਾਂ ਅਤੇ ਵਿਦਿਆਰਥੀਆਂ ਨੇ ਵਿਚਾਰ ਚਰਚਾ ਕੀਤੀ। ਸਮਾਰੋਹ ਦੇ ਉਦਘਾਟਨੀ ਸੈਸ਼ਨ ਦੌਰਾਨ ਮੁੱਖ ਮਹਿਮਾਨ ਮਾਨਯੋਗ ਜਸਟਿਸ ਕੇ. ਸੀ. ਪੁਰੀ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ, ਕਲੇਮ ਕਮਿਸ਼ਨਰ, ਹਰਿਆਣਾ ਦੇ ਸਾਬਕਾ ਜੱਜ ਨੇ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਪੰਜਾਬੀ ਸੈਸ਼ਨ ਤੋਂ ਇਲਾਵਾ ਕਾਨੂੰਨ ਅਤੇ ਸਮਾਜਿਕ ਬਦਲਾਅ, ਕਮਿਊਨਿਟੀ ਅਤੇ ਕਾਨੂੰਨ, ਚਾਈਲਡ ਰਾਈਟਸ ਅਤੇ ਲਾਅ, ਵੁਮੈਨ ਰਾਈਟਸ ਅਤੇ ਲਾਅ ਛੇ ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ। ਜਿਸ ਵਿੱਚ ਦੇਸ਼ ਦੇ 40 ਸਿੱਖਿਆ ਸੰਸਥਾਨਾਂ ਤੋਂ ਵਿਦਿਆਰਥੀਆਂ ਕਾਨੂੰਨੀ ਮਾਹਿਰਾਂ, ਸਿੱਖਿਆ ਮਾਹਿਰਾਂ, ਅਧਿਆਪਕਾਂ, ਵਕੀਲਾਂ, ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੇ 100 ਤੋਂ ਜ਼ਿਆਦਾ ਪੇਪਰਜ਼ ਪੇਸ਼ ਕੀਤੇ।
ਸਮਾਰੋਹ ਦੇ ਸਮਾਪਤੀ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਜੱਜ ਅਤੇ ਪੰਜਾਬ ਸਟੇਟ ਐਜੂਕੇਸ਼ਨ ਟ੍ਰੀਬਿਊਨਲ ਦੇ ਚੇਅਰਮੈਨ ਅਤੇ ਡੀਨ, ਫੈਕਲਟੀ ਆਫ ਲਾਅ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਮਾਨਯੋਗ ਜਸਟਿਸ ਰਾਜੀਵ ਭੱਲਾ ਨੇ ਕੀਤੀ।ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਸਿੰਘ ਅਤੇ ਡੀਨ, ਯੂਨੀਵਰਸਿਟੀ ਸਕੂਲ ਆਫ ਲਾਅ ਪ੍ਰੋ. (ਡਾ.) ਐਮਐਸ ਬੈਂਸ ਮੌਜੂਦ ਸਨ।ਡਾ. ਬਲਰਾਮ ਗੁਪਤਾ, ਪ੍ਰੋ. (ਡਾ) ਅੰਜੂ ਸੂਰੀ, ਪ੍ਰੋ. (ਡਾ) ਆਸ਼ੂਤੋਸ਼ ਕੁਮਾਰ, ਪ੍ਰੋ. (ਡਾ) ਰਾਜਿੰਦਰ ਕੌਰ, ਪ੍ਰੋ. (ਡਾ) ਯੋਗਰਾਜ ਅੰਗਰਿਸ਼, ਡਾ. ਗੁਰਪਾਲ ਸਿੰਘ ਨੇ ਤਕਨੀਕੀ ਸੈਸ਼ਨਾਂ ਦੀ ਪ੍ਰਧਾਨਗੀ ਕੀਤੀ।
ਇਸ ਮੌਕੇ ਡਾ. ਰਾਜ ਸਿੰਘ ਨੇ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਯੂਨੀਵਰਸਿਟੀ ਸਕੂਲ ਆਫ ਲਾਅ, ਦੀ ਵਾਈਸ ਪਿੰ੍ਰਸੀਪਲ ਡਾ. ਸੋਨੀਆ ਗਰੇਵਾਲ ਮਾਹਲ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੈਸ਼ਨਲ ਕਾਨਫਰੰਸ ਦੇ ਮੁੱਖ ਕੋਆਰਡੀਨੇਟਰ, ਡਾ. ਕੀਰਤ ਗਰੇਵਾਲ, ਡਾ. ਜਸਪ੍ਰੀਤ ਕੌਰ, ਡਾ. ਜਸਦੀਪ ਕੌਰ ਨਾਲ ਨੈਸ਼ਨਲ ਕਾਨਫਰੰਸ ਦੇ ਆਯੋਜਨ ਵਿਚ ਹੋਰਨਾਂ ਫੈਕਲਟੀ ਕਨਵੀਨਰਾਂ ਦੇ ਯਤਨਾ ਦੀ ਸ਼ਲਾਘਾ ਕੀਤੀ ।ਇਸ ਕਾਨਫਰੰਸ ਦੀ ਸੰਗਠਨਾਤਮਕ ਕੁਸ਼ਲਤਾ ਵਿਚ ਨਿਤਿਕਾ, ਕਾਜਲ, ਹਿਮਾਂਸ਼ੀ, ਗੁਰਨੂਰ, ਅਭਿਸ਼ੇਕ, ਅਸ਼ਮੀਤ ਸਮੇਤ ਵਿਦਿਆਰਥੀ ਕੋਆਰਡੀਨੇਟਰਾਂ ਦਾ ਵਿਸ਼ੇਸ਼ ਸਹਿਯੋਗ ਰਿਹਾ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…