nabaz-e-punjab.com

ਸੀਜੀਸੀ ਲਾਂਡਰਾਂ ਵਿੱਚ ਅਕੈਡਮਿਕ ਤੇ ਖੋਜ ਖੇਤਰ ਵਿੱਚ ਫਾਰਮਾਸਿਸਟਸ ਦੀ ਭੂਮਿਕਾ ਬਾਰੇ ਕੌਮੀ ਕਾਨਫਰੰਸ

ਫਾਰਮਸੀ ਕੌਂਸਲ ਆਫ਼ ਇੰਡੀਆ ਫਾਰਮਾਸਿਸਟ ਰਜਿਸਟ੍ਰੇਸ਼ਨ ਅਤੇ ਟਰੈਕਿੰਗ ਸਿਸਟਮ ਦੀ ਤਿਆਰੀ ਵਿੱਚ
ਮੁਫ਼ਤ ਸਿੱਖਣ ਸਮੱਗਰੀ ਮੁਹੱਈਆ ਕਰਵਾਉਣ ਲਈ ਆਨਲਾਈਨ ਵਿਦਿਆਰਥੀ ਪੋਰਟਲ ਵੀ ਛੇਤੀ ਹੋਵੇਗਾ ਸ਼ੁਰੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਫਾਰਮਸੀ ਕੌਂਸਲ ਆਫ਼ ਇੰਡੀਆ (ਪੀਸੀਆਈ) ਜਲਦ ਹੀ ਫਾਰਮਾਸਿਸਟ ਰਜਿਸਟ੍ਰੇਸ਼ਨ ਅਤੇ ਟਰੈਕਿੰਗ ਸਿਸਟਮ ਦੀ ਤਿਆਰੀ ਵਿੱਚ ਹੈ। ਜਿਸ ਦੇ ਤਹਿਤ ਦੇਸ਼ ਭਰ ਦੇ ਸਾਰੇ 1.2 ਮਿਲੀਅਨ ਫਾਰਮਾਸਿਸਟਸ ਦੇ ਵੇਰਵਿਆਂ ਨੂੰ ਇੱਕ ਲਾਈਵ ਰਜਿਸਟਰ ਵਿੱਚ ਦਰਸਾਇਆ ਜਾਵੇਗਾ। ਇਹ ਸਿਸਟਮ ਕਿਸੇ ਵੀ ਏਜੰਸੀ ਦੁਆਰਾ ਭਾਰਤ ਦੇ ਕਿਸੇ ਵੀ ਫਾਰਮਾਸਿਸਟ ਦੀ ਆਸਾਨੀ ਨਾਲ ਤਸਦੀਕ (ਪੜਤਾਲ) ਕਰ ਸਕੇਗਾ। ਇਹ ਜਾਣਕਾਰੀ ਫਾਰਮੇਸੀ ਕੌਂਸਲਰ ਆਫ਼ ਇੰਡੀਆ ਦੇ ਪ੍ਰਧਾਨ ਅਤੇ ਜੇਐਸਐਸ ਯੂਨੀਵਰਸਿਟੀ ਮਸੂਰੀ ਦੇ ਵਾਈਸ ਚਾਂਸਲਰ ਪ੍ਰੋ. ਬੀ ਸੁਰੇਸ਼ ਨੇ ਅੱਜ ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਦੇ ਲਾਂਡਰਾਂ ਕੈਂਪਸ ਵਿੱਚ ਅਕੈਡਮਿਕ ਅਤੇ ਖੋਜ ਖੇਤਰ ਵਿੱਚ ਫਾਰਮਾਸਿਸਟਸ ਦੀ ਭੂਮਿਕਾ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ।
ਪ੍ਰੋ. ਸੁਰੇਸ਼ ਨੇ ਕਿਹਾ ਕਿ ਇਹ ਸਿਸਟਮ ਡਾਟਾ ਵਿਸ਼ਲੇਸ਼ਣ ਲਈ ਮਹੱਤਵਪੂਰਨ ਜਾਣਕਾਰੀ ਵੀ ਮੁਹੱਈਆ ਕਰਵਾਉਣ ਵਿੱਚ ਯੋਗਦਾਨ ਪਾਏਗਾ ਜੋ ਕਿ ਭਵਿੱਖ ਵਿੱਚ ਫਾਰਮੇਸੀ ਦੇ ਕਿੱਤੇ ਨੂੰ ਦਰਸਾਉਣ ਅਤੇ ਅੱਗੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਵੇਗਾ। ਇਸ ਦੇ ਨਾਲ ਹੀ ਪੀਸੀਆਈ ਫਾਰਮੇਸੀ ਸਿੱਖਿਆ ਨੂੰ ਵੈਬਸਾਈਟ ਦੇ ਤੌਰ ’ਤੇ ਨਵਾਂ ਰੂਪ ਦੇਣ ਲਈ ਇੱਕ ਵਿਦਿਆਰਥੀ ਪੋਰਟਲ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਇਹ ਇੱਕ ਆਨਲਾਈਨ ਵੈਬਸਾਈਟ ਹੋਵੇਗੀ। ਜਿਸ ਵਿੱਚ ਵਿਦਿਆਰਥੀਆਂ ਨੂੰ ਸਿੱਖਣ ਸਮੱਗਰੀ ਮੁਹੱਈਆ ਕਰਵਾਈ ਜਾਵੇਗੀ ਅਤੇ ਦੇਸ਼ ਭਰ ਦਾ ਹਰੇਕ ਵਿਦਿਆਰਥੀ ਇਸ ਦਾ ਲਾਭ ਮੁਫ਼ਤ ਵਿੱਚ ਉਠਾ ਸਕੇਗਾ।
ਉਨ੍ਹਾਂ ਨੇ ਏਆਈ ਦੀ ਵਰਤੋਂ ਸਬੰਧੀ ਹੋਰ ਜ਼ਿਆਦਾ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਪੀ.ਸੀ.ਆਈ. ਐਨ.ਆਈ.ਸੀ. ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਜੋ ਫਾਰਮੇਸੀ ਦੇ ਖੇਤਰ ਨਾਲ ਸਬੰਧਤ ਵੱਖ-ਵੱਖ ਅਦਾਰੇ, ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰ ਕਿੱਤੇ ਨਾਲ ਜੁੜੀਆਂ ਅਗਾਂਹਵਧੂ ਖੋਜਾਂ, ਗਤੀਵਿਧੀਆਂ ਅਤੇ ਜਾਣਕਾਰੀਆਂ ਦਾ ਆਦਾਨ ਪ੍ਰਾਪਤ ਮੁਫ਼ਤ ਵਿੱਚ ਕਰਨ ਸਕਣ ਅਤੇ ਲੋੜੀਂਦੀਆਂ ਮਨਜ਼ੂਰੀਆਂ ਵੀ ਉਹ ਇੱਥੋਂ ਹੀ ਲੈ ਸਕਣ।
‘ਦਾ ਇੰਡੀਅਨ ਐਸੋਸੀਏਸ਼ਨ ਆਫ਼ ਕਾਲਜਿਜ਼ ਆਫ਼ ਫਾਰਮੇਸੀ (ਆਈਏਸੀਪੀ) ਚੇਨੱਈ ਦੇ ਪ੍ਰਧਾਨ ਪ੍ਰੋ. (ਡਾ.) ਕੇ. ਚਿੰਨਾਸਵਾਮੀ ਨੇ ‘ਗੈਸਟ ਆਫ਼ ਆਨਰ’ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਐਨਆਈਪੀਈਆਰ ਮੁਹਾਲੀ ਦੇ ਡਾਇਰੈਕਟਰ ਪ੍ਰੋ. (ਡਾ.) ਏ.ਆਰ. ਰਾਓ ਵੀ ਹਾਜ਼ਰ ਰਹੇ। ਇਸ ਕੌਮੀ ਕਾਨਫ਼ਰੰਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼ ਤੋਂ 500 ਤੋਂ ਵੱਧ ਵਿਦਿਆਰਥੀਆਂ, ਫੈਕਲਟੀ ਮੈਂਬਰਾਂ ਅਤੇ ਖੋਜਾਰਥੀਆਂ ਨੇ ਸ਼ਿਰਕਤ ਕੀਤੀ। ਇਸ ਦੋ ਰੋਜ਼ਾ ਕੌਮੀ ਕਾਨਫ਼ਰੰਸ ਵਿੱਚ ਵਿਸ਼ੇ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਪੈਨਲ ਵੱਲੋਂ ਚਰਚਾ ਕੀਤੀ ਗਈ। ਪਹਿਲੇ ਦਿਨ ਦੀ ਸ਼ੁਰੂਆਤ ਡਾ. ਸੀ.ਐਸ. ਗੌਤਮ ਵੱਲੋਂ ‘ਵਟ ਇਜ਼ ਏਮਿੰਗ ਰੀਸਰਚ? ‘ਦੇ ਨਾਮ ਹੇਠ ਦਿੱਤੇ ਗਏ ਭਾਸ਼ਣ ਨਾਲ ਹੋਈ। ਨੈਸ਼ਨਲ ਇੰਸਟੀਚਿਊਟ ਆਫ਼ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ (ਐਨਆਈਪੀਈਆਰ) ਮੁਹਾਲੀ ਤੋਂ ਪ੍ਰੋ. ਏ.ਕੇ. ਚੱਕਰਾਬੋਰਾਤੀ ਅਤੇ ਡਾ. ਦੀਪਕਾ ਬੰਸਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਸਨ। ਸਮਾਗਮ ਨੂੰ ਯਾਦਗਾਰ ਬਣਾਉਣ ਲਈ ਇੱਕ ਸਮਾਰਕ ਦਾ ਵੀ ਉਦਘਾਟਨ ਕੀਤਾ ਗਿਆ।

Load More Related Articles
Load More By Nabaz-e-Punjab
Load More In School & College

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…