ਮੁੱਖ ਮੰਤਰੀ ਭਗਵੰਤ ਮਾਨ ਤੇ ਰਾਘਵ ਚੱਢਾ ਨਾਲ ਨੈਸ਼ਨਲ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਅਹਿਮ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਮਈ:
ਨੈਸ਼ਨਲ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ਼ਰਦ ਪਵਾਰ ਅਤੇ ਮੈਂਬਰ ਲੋਕ ਸਭਾ ਸੁਪ੍ਰਿਆ ਸੁਲੇ ਦੀ ਤਰਫੋਂ ਮਹਾਰਾਸ਼ਟਰ ਦਿਵਸ ਦੇ ਮੌਕੇ ’ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀਆਂ ਸ਼ੁੱਭ ਇੱਛਾਵਾਂ ਭੇਜੀਆਂ ਗਈਆਂ। ਸ਼ਰਦ ਪਵਾਰ ਦਾ ਸੁਨੇਹਾ ਲੈ ਕੇ ਨੈਸ਼ਨਲ ਕਾਂਗਰਸ ਪਾਰਟੀ ਦੇ ਪੰਜਾਬ ਯੂਨਿਟ ਪ੍ਰਧਾਨ ਸਵਰਨ ਸਿੰਘ ਅਤੇ ਐੱਨਸੀਪੀ ਯੂਥ ਵਿੰਗ ਦੇ ਰਾਸ਼ਟਰੀ ਸਕੱਤਰ ਗੁਰਿੰਦਰ ਸਿੰਘ ਸ਼ੰਮੀ ਅਤੇ ਪਰਮਿੰਦਰ ਸਿੰਘ ਨੇ ਕਪੂਰਥਲਾ ਹਾਊਸ ਦਿੱਲੀ ਵਿਖੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਨਸੀਪੀ ਦੇ ਪੰਜਾਬ ਪ੍ਰਧਾਨ ਸਵਰਨ ਸਿੰਘ ਨੇ ਦੱਸਿਆ ਕਿ ਕਪੂਰਥਲਾ ਹਾਊਸ ਵਿਖੇ ਐੱਨਸੀਪੀ ਆਗੂਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮੈਂਬਰ ਰਾਜ ਸਭਾ ਰਾਘਵ ਚੱਢਾ ਦੇ ਨਾਲ 45 ਮਿੰਟ ਦੇ ਕਰੀਬ ਮੀਟਿੰਗ ਹੋਈ। ਅਤੇ ਪੰਜਾਬ ਨਾਲ ਸਬੰਧਤ ਮਾਮਲਿਆਂ ਬਾਰੇ ਵਿਸਥਾਰਤ ਗੱਲਬਾਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਮੈਂਬਰ ਲੋਕ ਸਭਾ ਅਤੇ ਐੱਨਸੀਪੀ ਨੇਤਾ ਸੁਪਰੀਆ ਸੂਲੇ ਦਾ ਫ਼ੋਨ ਦੇ ਜ਼ਰੀਏ ਧੰਨਵਾਦ ਕੀਤਾ। ਸਵਰਨ ਸਿੰਘ ਐੱਨਸੀਪੀ ਪੰਜਾਬ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਮਿਲ ਕੇ ਇਹ ਜ਼ੋਰ ਲਗਾ ਰੱਖਿਆ ਹੈ ਕਿ ਉਹ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਬਿਨਾਂ ਵਜ੍ਹਾ ਰੁਕਾਵਟਾਂ ਰੁਕਾਵਟ ਖੜੀ ਕਰਨ ਅਤੇ ਪੰਜਾਬ ਦੇ ਸਰਬਪੱਖੀ ਵਿਕਾਸ ਵਿੱਚ ਅੜਿੱਕਾ ਖੜ੍ਹਾ ਕਰਨਾ ਚਾਹੁੰਦੇ ਹਨ, ਤਾਂ ਕਿ ਪੰਜਾਬ ਵਿਚਲੀ ਆਪ ਦੀ ਸਰਕਾਰ ਨੂੰ ਸ਼ਬਦੀ ਬਿਆਨਬਾਜ਼ੀ ਰਾਹੀਂ ਘੇਰਿਆ ਜਾ ਸਕੇ।
ਸਵਰਨ ਸਿੰਘ ਨੇ ਕਿਹਾ ਕਿ ਐੱਨਸੀਪੀ ਨੇਤਾ ਸ਼ਰਦ ਪਵਾਰ ਦੇ ਵੱਲੋਂ ਉਨ੍ਹਾਂ ਨੂੰ ਇਹ ਸਖ਼ਤ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਕਿ ਪੰਜਾਬ ਵਿਚ ਭਗਵੰਤ ਸਿੰਘ ਮਾਨ ਦੀ ਆਪ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਦੀਆਂ ਯੋਜਨਾਵਾਂ ਨੂੰ ਸਹੀ ਮਾਅਨਿਆਂ ਦੇ ਵਿੱਚ ਲਾਗੂ ਕਰਨ ਦੇ ਲਈ ਲੋਕਾਂ ਤੱਕ ਪਹੁੰਚਾਇਆ ਜਾਵੇ। ਐੱਨਸੀਪੀ ਨੇਤਾ ਸਵਰਨ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਗਣ ਜਿੰਨਾ ਮਰਜ਼ੀ ਜ਼ੋਰ ਆਪ ਦੀ ਸਰਕਾਰ ਨੂੰ ਫੇਲ੍ਹ ਕਰਨ ਦੇ ਲਈ ਲਗਾ ਦੇਣ, ਪ੍ਰੰਤੂ ਇਹ ਲੋਕਾਂ ਵੱਲੋਂ ਚੁਣੀ ਗਈ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਦਿਨ ਪ੍ਰਤੀ ਦਿਨ ਪੰਜਾਬ ਦੀ ਭਲਾਈ ਲਈ ਪ੍ਰਾਜੈਕਟ ਅਤੇ ਯੋਜਨਾਵਾਂ ਨੂੰ ਅਮਲੀ ਰੂਪ ਪਹਿਨਾਇਆ ਜਾ ਰਿਹਾ ਹੈ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…