
ਨੈਸ਼ਨਲ ਲੋਕ ਅਦਾਲਤ ਵਿੱਚ ਰੈਵਨਿਊ ਵਿਭਾਗ ਵੱਲੋਂ 247 ਇੰਤਕਾਲ ਮਨਜ਼ੂਰ
ਨਬਜ਼-ਏ-ਪੰਜਾਬ ਬਿਊਰੋ, ਖਰੜ, 11 ਫਰਵਰੀ:
ਤਹਿਸੀਲ ਦਫ਼ਤਰ ਖਰੜ ਵਿੱਚ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਗਈ। ਜਿਸ ਵਿੱਚ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੱਲੋਂ ਪਟਵਾਰ ਸਰਕਲਾਂ ਦੇ ਇੰਤਕਾਲ ਮਨਜ਼ੂਰ ਕਰਨ ਤੋਂ ਇਲਾਵਾ ਮਾਲ ਵਿਭਾਗ ਨਾਲ ਹੋਰ ਕੰਮ ਵੀ ਨਿਪਟਾਏ ਗਏ। ਖਰੜ ਦੇ ਤਹਿਸੀਲਦਾਰ ਗੁਰਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ 128 ਇੰਤਕਾਲ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਵੱਲੋਂ 119 ਇੰਤਕਾਲ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਖਰੜ ਦੇ ਤਹਿਸੀਲਦਾਰ ਦੇ ਰੀਡਰ ਅਜੈ ਕੁਮਾਰ, ਨਾਇਬ ਤਹਿਸੀਹਲਦਾਰ ਦੇ ਰੀਡਰ ਰਣਵਿੰਦਰ ਸਿੰਘ, ਤਰਲੋਚਨ ਗੋਇਲ, ਬਲਵਿੰਦਰ ਸਿੰਘ, ਪਰਮਜੀਤ ਸਿੰਘ, ਸਵਰਨ ਸਿੰਘ, ਸੰਦੀਪ ਕੁਮਾਰ, ਕਾਨੂੰਗੋਈ ਦਫ਼ਤਰ ਦੇ ਤਰਲੋਚਨ ਸਿੰਘ, ਸਾਰੇ ਪਟਵਾਰੀ ਵੀ ਹਾਜ਼ਰ ਸਨ।