nabaz-e-punjab.com

ਸੂਬੇ ਭਰ ਵਿੱਚ 12 ਫਰਵਰੀ ਨੂੰ ਰਾਸ਼ਟਰੀ ਡੀ-ਵਾਰਮਿੰਗ ਡੇ ਮਨਾਇਆ ਜਾਵੇਗਾ

ਬੱਚਿਆਂ ਨੂੰ ਖੁਆਈਆਂ ਜਾਣਗੀਆਂ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 10 ਫਰਵਰੀ:
ਪੰਜਾਬ ਭਰ ਵਿੱਚ 12 ਫਰਵਰੀ ਨੂੰ ਰਾਸ਼ਟਰੀ ਡੀ-ਵਾਰਮਿੰਗ ਡੇ ਮਨਾਇਆ ਜਾਵੇਗਾ।ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ 1 ਤੋਂ 19 ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਵਾਲੀਆਂ ਗੋਲੀਆਂ ਖਵਾਈਆਂ ਜਾਂਣਗੀਆਂ। ਇਸ ਸਬੰਧੀ ਇਸ ਸਬੰਧੀ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲੀਆਂ (ਚਬਾ ਕੇ ਖਾਣ ਵਾਲੀਆਂ) ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾ ਵਿੱਚ ਮੁਫਤ ਉਪਲਬੱਧ ਕਰਵਾਈਆਂ ਜਾਣਗੀਆਂ। ਇਸ ਦੇ ਨਾਲ ਗੈਰ ਰਜਿਸਟਰਡ ਅਤੇ ਸਕੂਲ ਨਾ ਜਾਣ ਵਾਲੇ ਬੱਚਿਆਂ ਨੂੰ ਵੀ ਇਹ ਦਵਾਈ ਮੁਫਤ ਖਵਾਈ ਜਾਵੇਗੀ। ਦਵਾਈ ਖਾਣ ਤੋਂ ਰਹਿ ਗਏ ਬੱਚਿਆਂ ਨੂੰ ਇਹ ਦਵਾਈ ਖੁਆਈ ਖਵਾਉਣ ਲਈ 15 ਫਰਵਰੀ 2018 (ਬੁੱਧਵਾਰ) ਨੂੰ ਮੁੜ ਤੋਂ ਇੱਕ ਦਿਨ ਲਈ ਇਹ ਮੁਹਿੰਮ ਚਾਲਈ ਜਾਵੇਗੀ। ਬੁਲਾਰੇ ਨੇ ਦੱਸਿਆ ਕਿ ਐਲਬੈਂਡਾਜੋਲ ਦੀ ਇੱਕ ਗੋਲੀ ਖਾਣਾ ਖਾਣ ਤੋਂ ਬਾਅਦ 1 ਤੋਂ 19 ਸਾਲ ਦੇ ਸਾਰੇ ਬੱਚਿਆਂ (1-2 ਸਾਲ ਅੱਧੀ ਅਤੇ 2-19 ਸਾਲ ਪੂਰੀ) ਨੂੰ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ, ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕਾਂ ਅਤੇ ਆਂਗਣਵਾੜੀ ਵਰਕਰਾਂ ਰਾਹੀ ਖਵਾਈਆਂ ਜਾਣਗੀਆਂ। ਇਸ ਤੋਂ ਇਲਵਾ ਲੋਕਾਂ ਨੂੰ ਇਸ ਮੁਹਿਮ ਦੇ ਤਹਿਤ ਸਹੀ ਖੁਰਾਕ ਅਤੇ ਸਿਹਤ, ਸਾਫ-ਸਫਾਈ, ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣਾ, ਢੱਕਿਆ ਹੋਇਆ ਖਾਣਾ ਖਾਣਾ, ਸਾਫ-ਸੁਧਰਾ ਵਾਤਾਵਰਣ ਰੱਖਣ ਬਾਰੇ ਵੀ ਜਾਗਰੂਕ ਕੀਤਾ ਜਾ ਜਾਵੇਗਾ। ਇਨ੍ਹਾਂ ਗੋਲੀਆਂ ਦਾ ਜੇਕਰ ਕੋਈ ਦੁਰ ਪ੍ਰਭਾਵ ਹੁੰਦਾ ਹੈ ਤਾਂ ਉਸ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿੱਚ ਮੈਡੀਕਲ ਟੀਮਾਂ ਬਣਾਂ ਦਿੱਤੀਆਂ ਗਈਆਂ ਹਨ ਤਾਂ ਜੋ ਲੋੜ ਪੈਣ ਤੇ ਤੁਰੰਤ ਮੈਡੀਕਲ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਬੁਲਾਰੇ ਨੇ ਅੱਗੇ ਨੇ ਦੱਸਿਆ ਕਿ ਇਹ ਗੋਲੀ ਖਾਣਾ ਖਾਣ ਨਾਲ ਬੱਚਿਆਂ ਵਿੱਚ ਪੇਟ ਦੇ ਕੀੜੇ, ਕੁਪੋਸ਼ਣ ਖੂਨ ਦੀ ਕਮੀ ਅਤੇ ਚਿੜ-ਚਿੜਾਪਨ ਦੂਰ ਹੁੰਦਾ ਹੈ। ਬੱਚਿਆਂ ਦੀ ਦਿਮਾਗੀ ਅਤੇ ਯਾਦਦਾਸ਼ਤ ਸ਼ਕਤੀ ਵਿੱਚ ਵਾਧਾ ਹੰਦਾ ਹੈ। ਗੋਲੀ ਖਾਣ ਨਾਲ ਬੱਚਿਆਂ ਨੂੰ ਇਕ ਦਹਾਕੇ ਜਾਂ ਲੰਬੇ ਤੱਕ ਲਾਭ ਰਹੇਗਾ। ਖੂਨ ਦੀ ਕਮੀ ਦੇ ਕਾਰਣਾਂ ਵਿੱਚੋਂ ਮੁੱਖ ਕਾਰਣ ਸੰਤੁਲਿਤ ਖੁਰਾਕ ਦੀ ਘਾਟ, ਕੁਪੋਸ਼ਣ ਅਤੇ ਪੇਟ ਦੇ ਕੀੜੇ ਹੁੰਦੇ ਹਨ। ਖੂਨ ਦੀ ਕਮੀ ਕਾਰਣ ਬੱਚੇ ਥੱਕੇ-ਥੱਕੇ ਮਹਿਸੂਸ ਕਰਦੇ ਹਨ। ਬੱਚੀਆਂ ਵਿੱਚ ਚਿੜ-ਚਿੜਾਪਨ ਆ ਜਾਂਦਾ ਹੈ ਅਤੇ ਜਲਦੀ ਖਿੱਝ ਜਾਂਦੇ ਹਨ। ਬੱਚੀਆਂ ਦਾ ਪੜ੍ਹਾਈ ਵਿੱਚ ਮਨ ਨਹੀਂ ਲਗਦਾ ਅਤੇ ਯਾਦ-ਦਾਸ਼ਤ ਕਮਜ਼ੋਰ ਹੋਣ ਲਗਦੀ ਹੈ। ਬੱਚਿਆਂ ਦਾ ਸਰੀਰਿਕ ਵਿਕਸ ਰੁੱਕ ਜਾਂਦਾ ਹੈ ਅਤੇ ਕੰਮ ਕਰਨ ਦੀ ਸ਼ਕਤੀ ਘੱਟ ਜਾਂਦੀ ਹੈ। ਖੂਨ ਦੀ ਕਮੀ ਨਾਲ ਬੱਚਿਆਂ ਦੇ ਪੂਰੇ ਜੀਵਨ ਤੇ ਬੁਰਾ ਪ੍ਰਭਾਵ ਪੈਂਦਾ ਹੈ।

Load More Related Articles
Load More By Nabaz-e-Punjab
Load More In General News

Check Also

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ

ਸ਼ਹਿਰ ਵਿੱਚ ਬਾਂਦਰਾਂ ਦੀ ਦਹਿਸ਼ਤ, ਲੋਕ ਭੈਅ-ਭੀਤ, ਘਰਾਂ ਦੇ ਬਨੇਰਿਆਂ ’ਤੇ ਬੈਠੇ ਰਹਿੰਦੇ ਨੇ ਬਾਂਦਰ ਜ਼ਬਰਦਸਤੀ …