nabaz-e-punjab.com

ਨੈਸ਼ਨਲ ਹੈਲਥ ਮਿਸ਼ਨ ਪੰਜਾਬ ਨੂੰ 49ਵੇਂ ਸਕੋਚ ਸਮਿਟ ਦੌਰਾਨ ਮਿਲੇ ਦੋ ਸਕੋਚ ਐਵਾਰਡ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 9 ਸਤੰਬਰ:
ਨੈਸ਼ਨਲ ਹੈਲਥ ਮਿਸ਼ਨ, ਪੰਜਾਬ ਨੂੰ ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਅਤੇ ਅਰਬਨ ਹੈਲਥ ਕਿਉਸਕ ਅਧੀਨ 49ਵੇਂ ਸਕੋਚ ਸਮਿਟ ਦੌਰਾਨ ਦੋ ਸਕੋਚ ਆਰਡਰ ਆਫ ਮੈਰਿਟ ਅਵਾਰਡ 2017 ਨਾਲ ਸਨਮਾਨਿਤ ਕੀਤਾ ਗਿਆ। ਇਹ ਅਵਾਰਡ ਸਕੋਚ ਗਰੁੱਪ ਵੱਲੋਂ 8-9 ਸਤੰਬਰ ਨੂੰ ਕੰਸਟੀਟਿਉਸ਼ਨ ਆਫ ਕਲੱਬ ਆਫ ਇੰਡੀਆ ਵਿੱਚ ਕਰਵਾਏ ਵਿਸ਼ੇਸ਼ ਸਮਾਰੋਹ ਦੌਰਾਨ ਦਿੱਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲ਼ਾਈ ਵਿਭਾਗ ਦੇ ਸਪੈਸ਼ਲ ਸੈਕਟਰੀ ਕਮ ਮਿਸ਼ਨ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਸ਼੍ਰੀ ਵਰੁਣ ਰੂਜਮ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਡੇਂਗੂ, ਚਿਕੁਨਗੁਨੀਆਂ ਤੇ ਮਲੇਰੀਆ ਦੇ ਕੇਸਾਂ ਤੇ ਨਜਰ ਰੱਖਣ ਲਈ ਨੈਸ਼ਨਲ ਵੈਕਟਰ ਬੋਰਨ ਡਿਜੀਜ ਕੰਟਰੋਲ ਪ੍ਰੋਗਰਾਮ ਵੈਬਪੋਰਟਲ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਡਾਟਾ ਐਨਾਲਾਈਟਿਕਸ, ਸਟਾਕ ਮੋਨੀਟਰਿੰਗ ਅਤੇ ਲਾਈਵ ਡੈਸ਼ਨਬੋਰਡ ਦੀ ਸੁਵਿਧਾ ਉਪਲਬੱਧ ਕਰਵਾਈ ਗਈ ਹੈ।
ਇਸ ਵੈਬਪੋਰਲਟਲ ਨੂੰ ਹਾਲ ਹੀ ਵਿੱਚ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਬ੍ਰਹਮ ਮਹਿੰਦਰਾ ਜੀ ਵੱਲੋਂ ਲਾਂਚ ਕੀਤਾ ਗਿਆ ਹੈ। ਇਹ ਵੈਬਪੋਰਟਲ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਇਨ ਹਾਉਸ ਤਿਆਰ ਕਰਵਾਇਆ ਗਿਆ ਹੈ ਅਤੇ ਇਹ ਡੇਂਗੂ, ਚਿਕੁਨਗੁਨੀਆਂ ਤੇ ਮਲੇਰੀਆ ਕੇਸਾਂ ਬਾਰੇ ਜਾਗਰੂਕ ਕਰਨ ਲਈ ਅਸਰਦਾਰ ਜਰੀਆ ਹੈ। ਇਹ ਭਾਰਤ ਦਾ ਪਹਿਲਾ ਵੈਬਪੋਰਟਲ ਹੈ, ਜਿਸ ਵਿੱਚ ਡਾਟਾ ਐਨਾਲਾਈਜ, ਸਟਾਕ ਮੋਨੀਟਰਿੰਗ ਅਤੇ ਲਾਈਵ ਡੈਸ਼ਬੋਰਡ ਦੀ ਸੁਵਿਧਾ ਉਪਲਬਧ ਕਰਵਾਈ ਗਈ ਹੈ। ਇਸ ਵੈਬ ਪੋਰਟਲ ਵਿੱਚ ਪੰਜਾਬ ਭਰ ਵਿੱਚ ਇਨ੍ਹਾਂ ਬਿਮਾਰੀਆਂ ਦੇ ਮਰੀਜਾਂ ਦੇ ਕੇਸਾਂ ਦੀ ਗਿਣਤੀ ਆਨਲਾਈਨ ਉਪਲਬੱਧ ਕਰਵਾਈ ਗਈ ਹੈ। ਇਸ ਵਿੱਚ ਸਰਕਾਰੀ ਅੰਕੜਿਆਂ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲ ਵੀ ਲਾਗ ਇਨ ਕਰਕੇ ਮਰੀਜ਼ਾਂ ਬਾਰੇ ਸੂਚਿਤ ਕਰ ਸਕਦੇ ਹਨ। ਇਨ੍ਹਾਂ ਮਰੀਜਾਂ ਦੇ ਇਲਾਜ ਤੇ ਹੋਰ ਸੁਵਿਧਾਵਾਂ ਉਪਲਬੱਧ ਕਰਵਾਉਣ ਲਈ ਸਬੰਧਿਤ ਜਿਲੇ ਅਤੇ ਰਾਜ ਨੂੰ ਤੁਰੰਤ ਸੂਚਿਤ ਕੀਤਾ ਜਾਂਦਾ ਹੈ।
ਪੰਜਾਬ ਰਾਜ ਵੱਲੋਂ ਡੇਂਗੂ, ਚਿਕੁਨਗੁਨੀਆ ਤੇ ਮਲੇਰੀਆ ਦੇ ਕਨਫਰਮ ਜਾਂ ਸ਼ੱਕੀ ਮਰੀਜਾਂ ਨੂੰ ਐਸਐਮਐਸ ਅਲਰਟ ਅਤੇ ਜੀਆਈਐਸ ਮੈਪਿੰਗ ਕੇਸਾਂ ਆਦਿ ਦੀ ਸੁਵਿਧਾ ਦਿੱਤੀ ਜਾਵੇਗੀ। ਸਪੈਸ਼ਲ ਸੈਕਟਰੀ ਨੇ ਦੱਸਿਆ ਕਿ ਅਰਬਨ ਹੈਲਥ ਕਿਉਸਕ ਵੀ ਪੰਜਾਬ ਰਾਜ ਦੀ ਪਹਿਲਕਦਮੀ ਹੈ, ਜਿਸ ਰਾਹੀਂ ਅਰਬਨ ਸਲੱਮ ਖੇਤਰਾਂ ਵਿੱਚ ਲੋਕਾਂ ਨੂੰ ਸਿਹਤ ਸੁਵਿਧਾਵਾਂ ਉਪਲਬੱਧ ਕਰਵਾਈਆਂ ਗਈਆਂ ਹਨ। ਇਹ ਕਿਉਸਕ ਟੈਂਪਰੇਰੀ ਤੌਰ ਤੇ ਫਾਈਬਰ ਨਾਲ ਨਿਰਮਾਣ ਕੀਤਾ ਜਾਂਦਾ ਹੈ। ਇਹ ਉਥੇ ਨਿਰਮਾਣ ਕੀਤਾ ਜਾਂਦਾ ਹੈ, ਜਿਥੇ ਪੱਕੇ ਤੌਰ ਤੇ ਪ੍ਰਾਈਮਰੀ ਹੈਲਥ ਸੈਂਟਰ ਦੀ ਸੰਭਾਵਨਾ ਨਹੀਂ ਹੁੰਦੀ। ਇਸ ਵਿੱਚ ਪੰਜਾਬ ਰਾਜ ਵਿੱਚ 23 ਕਿਉਸਕ ਅੰਮ੍ਰਿਤਸਰ, ਪਟਿਆਲਾ, ਲੁਧਿਆਣਾ, ਸੰਗਰੂਰ, ਐਸਏਐਸ ਨਗਰ ਅਤੇ ਬਠਿੰਡਾ ਜਿਲਿਆਂ ਵਿੱਚ ਸਥਾਪਿਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…