ਚਾਈਨੀਜ਼ ਸਮਾਨ ਦੇ ਬਾਈਕਾਟ ਲਈ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਸ਼ੁਰੂ

ਸਵਦੇਸ਼ੀ ਜਾਗਰਣ ਮੰਚ ਵੱਲੋਂ ਚਲਾਈ ਮੁਹਿੰਮ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇਗਾ: ਰਮੇਸ਼ ਵਰਮਾ

ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 18 ਮਾਰਚ:
ਦੇਸ਼ ਵਿੱਚ ਚਾਈਨੀਜ਼ ਸਮਾਨ ਦੀ ਵਧ ਰਹੀ ਬਹੁਤਾਤ ਕਾਰਨ ਸਾਡੇ ਦੇਸ਼ ਦੇ ਹੋਰ ਰਹੇ ਭਾਰੀ ਨੁਕਸਾਨ ਨੂੰ ਬਚਾਉਣ ਲਈ ਸਵਦੇਸ਼ੀ ਜਾਗਰਣ ਮੰਚ ਵੱਲੋਂ ‘ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ’ ਸ਼ੁਰੂ ਕੀਤਾ ਗਿਆ ਹੈ। ਇਸ ਅਭਿਆਨ ਦੇ ਤਹਿਤ ਵੱਡੇ ਪੱਧਰ ’ਤੇ ਦੇਸ਼ ਦੇ ਲੋਕਾਂ ਵਿੱਚ ਜਾਗਰੂਕਤਾ ਫੈਲਾਈ ਜਾ ਰਹੀ ਹੈ। ਇਸ ਅਭਿਆਨ ਦੇ ਮੱਦੇਨਜ਼ਰ ਸਵਦੇਸ਼ੀ ਜਾਗਰਣ ਮੰਚ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਵਿੱਚ ਸੀਨੀਅਰ ਭਾਜਪਾ ਆਗੂ ਰਮੇਸ਼ ਕੁਮਾਰ ਵਰਮਾ ਨੂੰ ਜ਼ਿਲ੍ਹਾ ਮੁਹਾਲੀ ਦਾ ਕਨਵੀਨਰ ਲਗਾਇਆ ਗਿਆ ਅਤੇ ਸੰਭਵ ਨਈਅਰ ਨੂੰ ਪ੍ਰਚਾਰ ਪ੍ਰਮੁੱਖ ਲਗਾਇਆ ਗਿਆ। ਮੀਟਿੰਗ ਵਿੱਚ ਕ੍ਰਿਸ਼ਨ ਕੁਮਾਰ ਖੇਤਰੀ ਸੰਯੋਜਕ ਸਵਦੇਸ਼ ਜਾਗਰਣ ਮੰਚ, ਵਿਨੋਦ ਰਿਸ਼ੀ ਸੰਯੋਜਕ ਸਵਦੇਸ਼ੀ ਜਾਗਰਣ ਮੰਚ ਪੰਜਾਬ, ਸੁਭਾਸ਼ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੁਹਾਲੀ ਤੋਂ ਪ੍ਰਧਾਨ ਸੁਖਵਿੰਦਰ ਸਿੰਘ ਗੋਲਡੀ, ਕੁਲਦੀਪ ਸਿੰਘ ਜਨਰਲ ਸਕੱਤਰ ਕਿਸਾਨ ਮੋਰਚਾ ਪੰਜਾਬ, ਰਵਿੰਦਰ ਅਰੋੜਾ, ਜਤਿੰਦਰ ਗੋਇਲ, ਪੁਸ਼ਪਿੰਦਰ ਸਿੰਘ ਅਤੇ ਸੁਰੇਸ਼ ਯਾਦਵ ਨਵਾਂ ਗਰਾਉਂ ਆਦਿ ਵੀ ਹਾਜ਼ਰ ਸਨ।
ਇਸ ਮੌਕੇ ਨਵ ਨਿਯੁਕਤ ਕਨਵੀਨਰ ਰਮੇਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਸਵਦੇਸ਼ੀ ਸੁਰੱਖਿਆ ਅਭਿਆਨ ਤਹਿਤ ਸਭ ਤੋਂ ਪਹਿਲਾਂ ਹਸਤਾਖਰ ਮੁਹਿੰਮ ਚਲਾਈ ਜਾਵੇਗੀ ਅਤੇ ਜ਼ਿਲ੍ਹੇ ਵਿੱਚੋਂ 60 ਹਜ਼ਾਰ ਦੇ ਕਰੀਬ ਲੋਕਾਂ ਦੇ ਹਸਤਾਖਰ ਇਕੱਠੇ ਕੀਤੇ ਜਾਣਗੇ। ਇਸ ਉਪਰੰਤ ਸਾਈਕਲ ਯਾਤਰਾ, ਗੋਸ਼ਟੀਆਂ ਅਤੇ ਹੋਰ ਕਈ ਪ੍ਰਕਾਰ ਦੇ ਪ੍ਰੋਗਰਾਮਾਂ ਦੇ ਆਯੋਜਨ ਕੀਤੇ ਜਾਣਗੇ ਜਿਨ੍ਹਾਂ ਰਾਹੀਂ ਦੇਸ਼ ਦੇ ਨਾਗਰਿਕਾਂ ਨੂੰ ਚਾਈਨੀਜ਼ ਸਮਾਨ ਦੇ ਬਾਈਕਾਟ ਕਰਨ ਲਈ ਜਾਗਰੂਕ ਕੀਤਾ ਜਾਵੇਗਾ ਅਤੇ ਸਵਦੇਸ਼ੀ ਅਪਨਾਉਣ ਦਾ ਸੰਦੇਸ਼ ਘਰ ਘਰ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਡੀਆਂ ਵੱਡੀਆਂ ਕੰਪਨੀਆਂ ਅਤੇ ਚੀਨ ਦੇਸ਼ ਦੇ ਸਮਾਨ ਨੇ ਸਾਡੇ ਬਜ਼ਾਰ ਨੂੰ ਬੁਰੀ ਤਰ੍ਹਾਂ ਕਬਜ਼ੇ ਵਿੱਚ ਲੈ ਲਿਆ ਹੈ। ਅੱਜ ਸਾਡੇ ਦੇਸ਼ ਵਿੱਚ ਚਾਈਨੀਜ਼ ਤੇ ਇਲੈਕਟ੍ਰੋਨਿਕ ਵਸਤੂਆਂ, ਬਿਜਲੀ ਵਾਲੇ ਬੱਲਬ, ਖਿਡੌਣੇ, ਬਿਜਲੀ ਉਪਕਰਨ ਸਮੇਤ ਸੈਂਕÎੜੇ ਚੀਜ਼ਾਂ ਚੀਨ ਦੇਸ਼ ਤੋਂ ਆਯਾਤ ਹੋ ਰਹੀਆਂ ਹਨ। ਚੀਨ ਤੋਂ ਹੋ ਰਹੇ ਆਯਾਤਾਂ ਕਾਰਨ ਸਾਡੇ ਛੋਟੇ ਛੋਟੇ ਉਦਯੋਗ ਬੰਦ ਹੋ ਰਹੇ ਹਨ ਅਤੇ ਸਾਡੇ ਰੋਜ਼ਗਾਰ ਖ਼ਤਮ ਹੋ ਰਹੇ ਹਨ।
ਸੋ, ਆਓ ਸੰਕਲਪ ਕਰੀਏ ਕਿ ਚਾਹੇ ਸਾਨੂੰ ਕਿਸੇ ਵਸਤੂ ਦੇ ਇਸਤੇਮਾਲ ਤੋਂ ਵਾਂਝਾ ਰਹਿਣਾ ਪਵੇ ਫਿਰ ਵੀ ਅਸੀਂ ਘੱਟੋ ਘੱਟ ਕੋਈ ਚਾਈਨੀਜ਼ ਸਮਾਨ ਨਹੀਂ ਖਰੀਦਾਂਗੇ। ਇਹ ਵੀ ਦੇੇਖਣ ਵਿੱਚ ਆ ਰਿਹਾ ਹੈ ਕਿ ਅੱਜ ਕੱਲ੍ਹ ਕੁਝ ਚਾਈਨੀਜ਼ ਉਤਪਾਦ ਸਾਡੇ ਭਾਰਤ ਦੇਸ਼ ਵਿੱਚ ਹੀ ਤਿਆਰ ਹੋਣ ਲੱਗ ਪਏ ਹਨ ਜਿਨ੍ਹਾਂ ਵਿੱਚ ਵਧੇਰੇ ਕਰਕੇ ਇਲੈਕਟ੍ਰੋਨਿਕ ਸਮਾਨ ਸ਼ਾਮਲ ਹੈ। ਇਸ ਲਈ ਸਾਨੂੰ ਉਨ੍ਹਾਂ ਉਤਪਾਦਾਂ ਦਾ ਵੀ ਬਾਈਕਾਟ ਕਰਨਾ ਹੈ।

Load More Related Articles

Check Also

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ

ਚਿੱਟੀ ਵੇਈਂ ਵਿੱਚ ਪਾਣੀ ਛੱਡਣ ਲਈ ਬਣਨ ਵਾਲੇ ਰੈਗੂਲੇਟਰ ਦਾ ਮੁੱਖ ਮੰਤਰੀ 8 ਮਈ ਨੂੰ ਰੱਖਣਗੇ ਨੀਂਹ ਪੱਥਰ ਸਿੰ…