ਗਿਆਨ ਕੁੰਜ ਪਬਲਿਕ ਸਕੂਲ ਬਲੌਂਗੀ ਵਿੱਚ ਕੌਮੀ ਏਕਤਾ ਦਿਵਸ ਮੌਕੇ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ
ਮਲਕੀਤ ਸਿੰਘ ਸੈਣੀ
ਨਬਜ਼-ਏ-ਪੰਜਾਬ ਬਿਊਰੋ, ਖਰੜ, 24 ਨਵੰਬਰ:
ਕੌਮੀ ਏਕਤਾ ਦਿਵਸ ਮੌਕੇ ਨਹਿਰੂ ਯੂਵਾ ਕੇਂਦਰ ਐਸ.ਏ.ਐਸ.ਨਗਰ ਵੱਲੋਂ ਗਿਆਨ ਕੁੰਜ ਪਬਲਿਕ ਸਕੂਲ ਬਲੌਂਗੀ ਵਿੱਚ ਬੱਚਿਆਂ ਦੇ ਲੇਖ ਮੁਕਾਬਲੇ ਕਰਵਾਏ ਗਏ। ਕੇਂਦਰ ਦੀ ਵਲੰਟੀਅਰ ਅਰਚਨਾ ਮਿਸ਼ਰਾ, ਰਜਨੀ ਨੇ ਦੱਸਿਆ ਕਿ ਇਨ੍ਹਾਂ ਲੇਖ ਮੁਕਬਾਲਿਆਂ ਵਿਚ ਸਕੂਲ ਦੀ ਵਿਦਿਆਰਥਣ ਜੋਤੀ ਕੁਮਾਰੀ ਨੇ ਪਹਿਲਾਂ, ਆਲੀਆ ਨੇ ਦੂਸਰਾ ਤੇ ਦੀਪਕ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਨਹਿਰੂ ਯੂਵਾ ਕੇਂਦਰ ਐਸ.ਏ.ਐਸ.ਨਗਰ ਵੱਲੋਂ ਇਨ੍ਹਾਂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਅਨੀਤਾ ਜਿੰਦਲ, ਬਿੰਦੂ, ਤਮੰਨਾ, ਪ੍ਰਿਤਪਾਲ ਕੌਰ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।