Share on Facebook Share on Twitter Share on Google+ Share on Pinterest Share on Linkedin ਲਾਂਡਰਾਂ ਕਾਲਜ ਵਿੱਚ ਕੌਮੀ ਪੱਧਰ ਦਾ ‘ਟੈਕਨੀਕਲ ਤੇ ਕਲਚਰਲ ਈਵੈਂਟ ‘ਪਰਿਵਰਤਨ-2018’ 2 ਤੇ 3 ਫਰਵਰੀ ਨੂੰ ਤਿੰਨ ਫਰਵਰੀ ਦੀ ਸ਼ਾਮ ਨੂੰ ਵਿਦਿਆਰਥੀਆਂ ਦਾ ਮਨੋਰੰਜਨ ਕਰਨਗੇ ਬਾਲੀਵੁੱਡ ਦੀ ਸਟਾਰ ਸੰਗੀਤਕ ‘ਸੋਨੂੰ ਕੱਕੜ’ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ ਵਿੱਚ 2 ਅਤੇ 3 ਫਰਵਰੀ ਨੂੰ ਉੱਭਰਦੇ ਭਾਰਤ ਦੀ ਬਦਲਤੀ ਤਸਵੀਰ ਨੂੰ ਪੇਸ਼ਕਰਦਾ ਇਕ ਦੋ ਰੋਜ਼ਾ ਕੌਮੀ ਪੱਧਰ ਦਾ ਡਰੱਗ ਮੁਕਤ ਮਾਰਗ ਵਿਸ਼ੇ ’ਤੇ ਕਲਚਲਰ ਅਤੇ ਟੈਕਨੀਕਲ ਈਵੈਂਟ ‘ਪਰਿਵਰਤਨ-2018’ ਵੱਡੇ ਪੱਧਰ ’ਤੇ ਕਰਵਾਇਆ ਜਾ ਰਿਹਾ ਹੈ। ਜਿਸ ਦੌਰਾਨ ਉਤਰੀ ਭਾਰਤ ਦੇ ਸਮੂਹ ਕਾਲਜਾਂ ਦੇ 30 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀ ਅਤੇ ਫ਼ੈਕਲਟੀ ਮੈਂਬਰ ਹਿੱਸਾ ਲੈਣਗੇ। ਇਸ ਸਮਾਗਮ ਦਾ ਪਲੇਠਾ ਪੋਸਟਰ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਇਕ ਸਾਦੇ ਸਮਾਗਮ ਦੌਰਾਨ ਜਾਰੀ ਕੀਤਾ। ਇਸ ਪਲੇਠੇ ਪੋਸਟਰ ਦੇ ਮੁਤਾਬਕ ਇਸ ਕੌਮਾਂਤਰੀ ਸਮਾਗਮ ਦੌਰਾਨ ਜਿਥੇ ਬਾਲੀਵੁੱਡ ਸਟਾਰ ਵਿਦਿਆਰਥੀਆਂ ਦੇ ਮਨੋਰੰਜਨ ਕਰਨਗੇ ਉਥੇ ਰਾਕ ਬੈਂਡ ਅਤੇ ਫੈਸ਼ਨ ਸੋਅ ਵੀ ਕਰਵਾਇਆ ਜਾਵੇਗਾ। ਇਸ ਰਾਸ਼ਟਰੀ ਪੱਧਰ ਦੇ ਸਮਾਗਮ ਦਾ ਪੋਸਟਰ ਜਾਰੀ ਕਰਦਿਆਂ ਗਰੁੱਪ ਦੇ ਚੇਅਰਮੈਨ ਸਤਨਾਮ ਸਿੰਘ ਸੰਧੂ ਅਤੇ ਪ੍ਰੈਜੀਡੈਂਟ ਰਸ਼ਪਾਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਪਰਿਵਰਤਨ 2018 ਨੂੰ ਕਰਵਾਉਣ ਦਾ ਮੁੱਖ ਮੰਤਵ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾ ਕੇ ਸਮਾਜ ਨੂੰ ਡਰੱਗ ਮੁਕਤ ਮਾਰਗ ਦਾ ਪਾਂਧੀ ਬਣਾਉਣ ਲਈ ਜਾਗਰੂਕਤਾ ਫੈਲਾਉਣਾ ਹੈ। ਉਨ੍ਹਾਂ ਕਿਹਾ ਕਿ ਸਮਾਜ ਅਤੇ ਦੇਸ਼ ਦੇ ਹਿੱਤ ਵਿੱਹ ਕਰਵਾਏ ਜਾਣ ਵਾਲੇ ਇਸ ਕੌਮਾਂਤਰੀ ਪੱਧਰ ਦੇ ਸਮਾਗਮ ਦੌਰਾਨ ਉਤਰੀ ਭਾਰਤ ਦੇ ਵੱਖ ਵੱਖ ਕਾਲਜਾਂ ਤੋਂ ਪਹੁੰਚ ਰਹੀਆਂ ਵਿਦਿਆਰਥੀਆਂ ਦੀਆਂ ਟੀਮਾਂ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਕਿਵੇਂ ਕੀਤੀ ਜਾਵੇ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੇ ਨੁੱਕੜ ਨਾਟਕ ਪ੍ਰਸਤੁਤ ਕਰਨਗੀਆਂ ਅਤੇ ਪਹਿਲੀਆਂ ਪੁਜ਼ੀਸ਼ਨਾਂ ਲੈਣ ਵਾਲੀਆਂ ਟੀਮਾਂ ਨੂੰ ਦਿੱਲ ਟੁੰਬਦੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਦੌਰਾਨ ਵਿਦਿਆਰਥੀਆਂ ਦੀ ਮੰਗ ‘ਤੇ ਮੈਨੇਜਮੈਂਟ ਨੇ ਬਾਲੀਵੁੱਡ ਦੀ ਮਸ਼ਹੂਰ ਪਿੱਠਵਰਤੀ ਗਾਇਕਾ ਹੈਰੋਇਨ ਸੋਨੂੰ ਕੱਕੜ ਨੂੰ ਪ੍ਰੋਫਾਰਮਸ ਦੇਣ ਲਈ ਵਿਸ਼ੇਸ਼ ਰੂਪ ਵਿੱਚ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਰਗ ਦੇਪਾਂਧੀ ਬਨਾਉਣ ਲਈ ਵਿਦਿਆਰਥੀਆਂ ਵਿਚਾਲੇ ਕਲਚਰਲ ਅਤੇ ਟੈਕਨੀਕਲ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਸਮਾਜ ਦਾ ਪਾਂਧੀ ਬਨਾਉਣ ਹਿੱਤ ਵਿਦਿਆਰਥੀਆਂ ਵੱਲੋਂ ਇਕ ਵਿਸ਼ਾਲ ਰੈਲੀ ਵੀ ਕੱਢੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ